







ਕਪੂਰਥਲਾ ਪੰਜਾਬ ਦੈਨਿਕ ਨਿਊਜ਼ (ਰਵਿੰਦਰ ਰਵੀ) – ਰਾਜਬਚਨ ਸਿੰਘ ਸੰਧੂ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੀ ਰਹਿਨੁਮਾਈ ਹੇਠ ਅਤੇ ਸਰਵਨ ਸਿੰਘ ਬੱਲ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਪੈਸ਼ਲ ਬ੍ਰਾਂਚ ਕਪੂਰਥਲਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਪੂਰਥਲਾ ਸ਼ਹਿਰ ਦੀ ਸੁਰੱਖਿਆ PCR ਯੂਨਿਟ ਵਲੋਂ ਰਾਤ ਦਿਨ ਦੀਆਂ (09 ਬੀਟਾਂ ਰਾਹੀਂ ਕੀਤੀ ਜਾਂਦੀ ਹੈ। ਕਪੂਰਥਲਾ ਸ਼ਹਿਰ ਨਗਰ ਨਿਗਮ ਬਣ ਚੁੱਕਾ ਹੈ ਅਤੇ ਇਹ ਸ਼ਹਿਰ 560 ਵਾਰਡਾਂ ਵਿੱਚ ਤਕਸੀਮ ਹੈ। ਕਪੂਰਥਲਾ ਸ਼ਹਿਰ ਦੀ ਅਬਾਦੀ ਵੀ ਕਾਫੀ ਜਿਆਦਾ ਹੋ ਚੁੱਕੀ ਹੈ ਅਤੇ ਇਥੇ ਦਿਤੀ ਲੈਣ ਦੇਣ ਵਾਲੇ ਅਦਾਰ ਮਨੀ ਚੇਂਜਰ/ਧੱਕਾ ਵੀ ਕਾਫੀ ਵਧ ਚੁਕ ਹਨ। ਇਸ ਤੋਂ ਇਲਾਵਾ ਰਣਧੀਰ ਕਾਲਜ/ਸਕੂਲ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਤੇ ਹਿੰਦੂ ਕੰਨਿਆ ਕਾਲਜ ਲੱਗਣ ਅਤੇ ਛੁੱਟੀ ਹੋਣ ਸਮੇਂ ਇਨ੍ਹਾਂ ਵਿਚ ਪੜਦੇ ਬੱਚੇ ਬੱਚੀਆਂ ਦੀ ਸੁਰੱਖਿਆਂ, ਸੁਭਾ ਸ਼ਾਮ ਸ਼ਹਿਰ ਵਿਚ ਬਣੀਆਂ ਸੈਰਗਾਹਾਂ ਜਿਵੇਂ ਸ਼ਾਲਾਮਾਰ ਬਾਗ, ਕੈਮਰਾ ਬਾਗ ਨੇੜੇ ਰੈਸਟ ਹਾਊਸ, ਮਾਲ ਰੋਡ, ਅਰਬਨ ਅਸਟੇਟ, ਮਾਡਲ ਟਾਊਨ ਵਿੱਚ ਸੈਰ ਕਰਦੀਆਂ ਔਰਤਾਂ/ਬੱਚੀਆਂ ਦੀ ਸੁਰੱਖਿਆ ਕੀਤੀ ਜਾਣੀ ਬਹੁਤ ਜਰੂਰੀ ਹੈ। ਜਿਸ ਕਰਕੇ ਮਾਨਯੋਗ ਸੀਨੀਅਰ ਪੁਲਿਸ ਕਪਤਾਨ, ਕਪੂਰਥਲਾ ਦੇ ਹੁਕਮ ਮੁਤਾਬਿਕ ਔਰਤਾਂ, ਬੈਂਕਾ, ਸਕੂਲਾਂ/ਕਾਲਜਾਂ ਵਿੱਚ ਪੜਦੇ ਬੱਚਿਆਂ ਦੀ ਸੁਰੱਖਿਆ ਕੀਤੇ ਜਾਣ ਲਈ, ਪੀ.ਸੀ.ਆਰ ਯੂਨਿਟ ਕਪੂਰਥਲਾ ਵੱਲੋਂ ਲੋੜੀਂ ਪੀ.ਸੀ.ਆਰ ਐਕਟਿਵਾ ਹਾਂਡਾ ਤਾਇਨਾਤ ਕੀਤੀ ਗਈ ਹੈ।










