ਅੰਮ੍ਰਿਤਸਰ (ਪੰਜਾਬ ਦੈਨਿਕ ਨਿਊਜ਼) ਪੰਜਾਬ ਬਟਾਲੀਅਨ ਐੱਨਸੀਸੀ ਅੰਮ੍ਰਿਤਸਰ ਕਰਨਲ ਵੀ ਕੇ ਪਨਧੀਰ ਸੈਨਾ ਮੈਡਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸ੍ਰੀਮਤੀ ਮਨਮੀਤ ਕੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛੇਹਰਟਾ ਦੀ ਯੋਗ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਵਿਖੇ ਐਨਸੀਸੀ ਕੈਡਿਟਾਂ ਦੀ ਭਰਤੀ ਹੋਈl ਐਨਸੀਸੀ ਅਫ਼ਸਰ ਸੁਖਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਸ ਭਰਤੀ ਦੇ ਵਿੱਚ ਅੱਠਵੀਂ ਜਮਾਤ ਦੇ ਕੈਡਿਟਾਂ ਨੇ ਭਾਗ ਲਿਆl ਬੱਚਿਆਂ ਵਿਚ ਐੱਨਸੀਸੀ ਵਿੱਚ ਭਰਤੀ ਹੋਣ ਦਾ ਬਹੁਤ ਉਤਸ਼ਾਹ ਪਾਇਆ ਗਿਆl ਸਿਰਫ਼ ਯੋਗਤਾ ਪੂਰੀ ਕਰਨਾ ਤੇ ਬੱਚਿਆਂ ਨੂੰ ਐਨਸੀਸੀ ਵਿਚ ਅਨਰੋਲ ਕੀਤਾ ਜਾਵੇਗਾl 2 ਸਾਲ ਦੀ ਐਨ ਸੀ ਸੀ ਟਰੇਨਿੰਗ ਦੌਰਾਨ ਬੱਚਿਆਂ ਨੂੰ ਵਰਦੀ ਫਰੀ ਦਿੱਤੀ ਜਾਵੇਗੀ ਅਤੇ ਨਾਲ ਹੀ ਹੁਸ਼ਿਆਰ ਵਿਦਿਆਰਥੀਆਂ ਨੂੰ ਵਜ਼ੀਫਿਆਂ ਦਾ ਵੀ ਪ੍ਰਬੰਧ ਐਨ ਸੀ ਸੀ ਵੱਲੋਂ ਕੀਤਾ ਜਾਂਦਾ ਹੈl ਇਸ ਮੌਕੇ ਸੀ ਐਚ ਐਮ ਇੰਦਰਜੀਤ ਸਿੰਘ ਫਸਟ ਪੰਜਾਬ ਬਟਾਲੀਅਨ ਨੇ ਬੱਚਿਆਂ ਦਾ ਸਰੀਰਕ ਮਾਪਦੰਡ ਜਿਵੇਂ ਉੱਚਾਈ,ਦੌੜ,ਦੰਡ ਆਦਿ ਦੇ ਨਾਲ ਨਾਲ ਉਨ੍ਹਾਂ ਦਾ ਬੌਧਿਕ ਟੈਸਟ ਵੀ ਲਿਆ ਗਿਆ ਅਤੇ ਇਨਰੋਲਮੈਂਟ ਫਾਰਮ ਭਰੇ ਗਏl ਇਸ ਸਮੇਂ ਸਾਰੇ ਮਾਪਦੰਡ ਪੂਰੇ ਕਰਨ ਵਾਲੇ ਐਨਸੀਸੀ ਕੈਡੇਟਾਂ ਦੀ ਸਿਲੈਕਸ਼ਨ ਕੀਤੀ ਗਈl ਇਸ ਮੌਕੇ ਹਰਮਨਪ੍ਰੀਤ ਸਿੰਘ ਰਕੇਸ਼ ਸਿੰਘ ਗੁਰਵੰਤ ਸਿੰਘ ਆਦਿ ਸਟਾਫ ਹਾਜ਼ਰ ਸੀl