ਜਲੰਧਰ ਪੰਜਾਬ ਦੈਨਿਕ ਨਿਊਜ਼ (ਲਵਦੀਪ ਬੈਂਸ ) ਆਦਮਪੁਰ ਰਲਕੇ ਦੇ ਪਿੰਡ ਦੁਹੜੇ ਵਿਖੇ ” ਈਦ ” ਦਾ ਪਵਿੱਤਰ ਦਿਹਾੜਾ ਬਹੁਤ ਹੀ ਸਦਭਾਵਨਾ ਅਤੇ ਪਿਆਰ ਨਾਲ ਮਨਾਇਆ ਗਿਆ । ਮੁਸਲਿਮ ਭਾਈਚਾਰੇ ਦੇ ਆਗੂ, ਲਤੀਫ ਮੁਹੱਮਦ ਨੇ ਪਿੰਡ ਦੁਹੜੇ ਅਤੇ ਨੇੜਲੇ ਪਿੰਡਾਂ ਵਿੱਚੋਂ , ਵੱਡੀ ਗਿਣਤੀ ਵਿੱਚ ਈਦ ਮਨੳਣ ਲਈ ਹਰ ਧਰਮ ਦੇ ਭਾਈਚਾਰੇ ਨੂੰ ਸੱਦਾ ਦਿੱਤਾ । ਤਕਰੀਬਨ 500 ਤੋਂ ਵੱਧ ਗਿਣਤੀ ਵਿੱਚ ਸਬ ਭਾਈਚਾਰੇ ਦੇ ਲੋਕ ਸ਼ਾਮਿਲ ਹੋਏ । ਪਿੰਡ ਦੀ ਈਦ ਦੀ ਖਾਸ ਗਲ ਏਹ ਰਹੀ, ਈਦ ਦੀ ਨਮਾਜ਼ ਤੋਂ ਬਾਅਦ, ਮੁਸਲਿਮ ਭਾਈਚਾਰੇ ਲਈ ਚਾਹ , ਪਕੌੜੇ ਅਤੇ ਮਿਠਾਈ ਦਾ ਲੰਗਰ ਪਿੰਡ ਦੇ ਸਮੂਹ ਸਿੱਖ ਭਾਈਚਾਰੇ ਅਤੇ ਗੁਰੂ ਸਿੰਘ ਸਭਾ ਗੁਰਦੁਆਰੇ ਵਲੋਂ , ” ਦੇਸ਼ ਭਗਤ ਯਾਦਗਾਰ ਹਾਲ ” ਵਿਖੇ ਵਰਤਾਇਆ ਗਿਆ । ਇਸ ਮੋਕੇ ਤੇ ਆਦਮਪੁਰ ਦੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਸਮਾਜ ਸੇਵੀ ਹਰਿੰਦਰ ਸਿੰਘ, ਅਤੇ ਆਪ ਆਗੂ ਅਸ਼ੋਕ ਕੁਮਾਰ, ਤਰਲੋਚਨ ਬੱਧਣ, ਆਦ ਅਨੇਕ ਸਾਥੀਆਂ ਨੇ ਹਾਜਰੀ ਲੁਆਈ । ਆਪ ਆਗੂ ਅਤੇ ਸਰਕਲ ਪ੍ਰਧਾਨ, ਲਤੀਫ ਮੁਹੱਮਦ ਪਿਛਲੇ ਕਈ ਮਹੀਨਿਆਂ ਤੋਂ ਪੈਰ ਦੀ ਸੱਟ ਨਾਲ ਜੂਝ ਰਹੇ ਹਨ । ਜਖਮੀ ਹਾਲਤ ਵੀ ਉਨ੍ਹਾਂ ਇਹ ਜਿੰਮੇਵਾਰੀ ਨਿਭਾਈ । ਇਸ ਮੋਕੇ ਤੇ ਹਰਿੰਦਰ ਸਿੰਘ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਈਦ ਮੁਬਾਰਕਬਾਦ ਦਿੱਤੀ, ਅਤੇ ਪਿੰਡ ਦੇ ਸਿੱਖ ਭਾਈਚਾਰੇ ਵਲੋਂ ਲੰਗਰ ਦੀ ਬਹੁਤ ਸ਼ਲਾਘਾ ਕੀਤੀ । ਉਨ੍ਹਾਂ ਅਰਦਾਸ ਅਤੇ ਦੁਆ ਕੀਤੀ ਕਿ ਇਹਗ ਭਾਈਚਾਰਕ ਸਾਂਝ ਹਮੇਸ਼ਾ ਬਣੀ ਰਹੇ । ਅਸ਼ੋਕ ਕੁਮਾਰ ਨੇ ਵੀ ਪਿੰਡ ਵਾਸੀਆਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ । ਲਤੀਫ ਮੁਹੱਮਦ ਨੇ ਸਾਰੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ ।
Munish Tokhi