ਜਲੰਧਰ 15 ਦਸੰਬਰ (PUNJAB DAINIK NEWS ) ਜਲੰਧਰ ਜ਼ਿਲਾ ਬਾਰ ਐਸੋਸੀਏਸ਼ਨ ਦੀਆਂ ਸਲਾਨਾ ਚੋਣਾਂ ਸ਼ੁਕਰਵਾਰ 16 ਦਸੰਬਰ ਨੂੰ ਹੋ ਰਹੀਆਂ ਹਨ। ਸੂਤਰਾਂ ਮੁਤਾਬਕ ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਅਦਿਤਿਆ ਜੈਨ ਅਤੇ ਅਸ਼ੋਕ ਖੰਨਾ ਆਮਣੇ ਸਾਮਣੇ ਹਨ। ਸਕੱਤਰ ਲਈ ਤਜਿੰਦਰ ਸਿੰਘ ਧਾਲੀਵਾਲ ਅਤੇ ਪਿ੍ਤਪਾਲ ਸਿੰਘ ਆਪਣੀ ਕਿਸਮਤ ਅਜ਼ਮਾ ਰਹੇ ਹਨ ਜਦ ਕਿ ਜੁਆਇੰਟ ਸਕੱਤਰ ਦੇ ਅਹੁਦੇ ਲਈ ਭੁਪਿੰਦਰ ਸਿੰਘ ਕਾਲੜਾ ਅਤੇ ਗੁਰਚਰਨ ਸਿੰਘ ਇਕ ਦੂਜੇ ਨੂੰ ਚੁਣੌਤੀ ਦੇ ਰਹੇ ਹਨ। ਇਸ ਤੋਂ ਇਲਾਵਾ 7 ਮੈਬਰੀ ਕਾਰਜਕਾਰਨੀ ਲਈ ਕੁਲ 9 ਉਮੀਦਵਾਰ ਮੈਦਾਨ ਵਿੱਚ ਹਨ। ਜਿਨ੍ਹਾਂ ਵਿੱਚ ਨਿਮਰਤਾ ਗਿੱਲ, ਭਾਰਤੀ ਵੰਦਨਾ, ਪੁਸ਼ਪਿੰਦਰ ਕੌਰ, ਕਰਨ ਕੁਮਾਰ,ਦੀਪਕ ਚਾਵਲਾ, ਜਸਬੀਰ ਸਿੰਘ, ਕਮਲਜੀਤ ਸਿੰਘ ਪਰਮਾਰ,ਮਾਨਿਕ ਸੋਨੀ, ਗੁਰਪ੍ਰੀਤ ਸਿੰਘ ਡਟੇ ਹੋਏ ਹਨ।ਜ਼ਿਕਰਯੋਗ ਹੈ ਕਿ ਸੀਨੀਅਰ ਮੀਤ ਪ੍ਰਧਾਨ ਲਈ ਐਡਵੋਕੇਟ ਰਵੀਸ਼ ਮਲਹੋਤਰਾ, ਜੂਨੀਅਰ ਮੀਤ ਪ੍ਰਧਾਨ ਲਈ ਭੁਪਨੇਸ਼ ਮਹਿਤਾ ਅਤੇ ਸਹਾਇਕ ਸਕੱਤਰ ਲਈ ਬੀਨਾਂ ਰਾਣੀ ਪਹਿਲਾਂ ਹੀ ਨਿਰਵਿਰੋਧ ਚੁਣੇ ਜਾ ਚੁੱਕੇ ਹਨ। ਇਨ੍ਹਾਂ ਚੋਣਾਂ ਨੂੰ ਸੁਚਾਰੂ ਰੂਪ ਵਿੱਚ ਨੇਪਰੇ ਚੜ੍ਹਾਉਣ ਲਈ ਚੋਣ ਅਧਿਕਾਰੀਆਂ ਗੁਰਮੇਲ ਸਿੰਘ ਲਿਧੜ, ਸੁਖਜੀਤ ਸਿੰਘ ਜੋਲੀ, ਆਰ ਕੇ ਸੱਦੀ ਅਤੇ ਉ ਪੀ ਕੰਗਣੀਵਾਲ ਨੇ ਚੋਣ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਪ੍ਰਧਾਨ ਐਡਵੋਕੇਟ ਕਰਮਪਾਲ ਸਿੰਘ ਗਿੱਲ, ਜੀ ਐਸ ਪਰੂਥੀ, ਮਨਿੰਦਰ ਸੱਚਦੇਵਾ ਆਦਿ ਵੀ ਹਾਜ਼ਰ ਸਨ
