ਅੰਮ੍ਰਿਤਸਰ (PUNJAB DAINIK NEWS ) ਕਸਟਮ ਵਿਭਾਗ ਅੰਮ੍ਰਿਤਸਰ ਵੱਲੋਂ ਆਪਣੀ 60ਵੀਂ ਵਰ੍ਹੇ-ਗੰਢ ਮਨਾਈ ਗਈ| ਇਸ ਮੌਕੇ ਤੇ| ਕਸਟਮ ਅਧਿਕਾਰੀਆਂ ਵੱਲੋਂ ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਛੇਹਰਟਾ ਵਿਖੇ ਕਸਟਮ ਵਿਭਾਗ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ| ਇਸ ਮੌਕੇ ਤੇ ਅਸਿਸਟੈਂਟ ਕਮਿਸ਼ਨਰ ਸ੍ਰੀਮਤੀ ਪਰਮਜੀਤ ਕੌਰ ਅਤੇ ਅਸਿਸਟੈਂਟ ਕਮਿਸ਼ਨਰ ਸੇਵਾ ਰਾਮ ਦਾ ਸਕੂਲ ਵਿਖੇ ਪਹੁੰਚਣ ਤੇ ਸਵਾਗਤ ਸ੍ਰੀਮਤੀ ਮਨਜੀਤ ਕੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਟ ਸਕੂਲ ਛੇਹਰਟਾ ਵੱਲੋਂ ਕੀਤਾ ਗਿਆ| ਇਸ ਮੌਕੇ ਤੇ ਸ ਰੇਸ਼ਮ ਸਿੰਘ ਸਿੱਧੂ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਕਸਟਮ ਵਿਭਾਗ ਨੇ ਜ਼ਮੀਨੀ ਹਵਾਈ ਅਤੇ ਸਮੁੰਦਰੀ ਰਸਤਿਆਂ ਰਾਹੀਂ ਆਰਥਿਕ ਵਪਾਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਹਿਮ ਭੂਮਿਕਾ ਨਿਭਾਈ ਹੈ| ਕਸਟਮ ਐਕਟ 1962 ਵਿਚ ਲਿਆਂਦਾ ਗਿਆ| ਕਸਟਮ ਵਿਭਾਗ ਟੈਕਸ ਲਗਾ ਕੇ ਦੇਸ਼ ਦੀ ਆਰਥਿਕ ਮਦਦ ਕਰਦਾ ਹੈ| ਹਥਿਆਰਾਂ ਦੇ ਨਜਾਇਜ ਸਪਲਾਈ ਅਤੇ ਨਸ਼ਿਆਂ ਨੂੰ ਰੋਕਣ ਲਈ ਇਹ ਅਹਿਮ ਭੂਮਿਕਾ ਨਿਭਾਉਂਦਾ ਹੈ| ਇਸ ਮੌਕੇ ਸ੍ਰੀ ਅਸ਼ੋਕ ਕੁਮਾਰ ਜੀ ਅਤੇ ਸ੍ਰੀ ਰਜੇਸ਼ ਕੁਮਾਰ ਜੀ ਕਸਟਮ ਵਿਭਾਗ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ| ਅਸਿਸਟੈਂਟ ਕਮਿਸ਼ਨਰ ਸੇਵਾ ਰਾਮ ਜੀ ਨੇ ਦੱਸਿਆ ਕਿ ਕਸਟਮ ਵਿਭਾਗ ਵੱਲੋਂ ਆਪ ਜੀ ਦੇ ਸਕੂਲ ਵਿੱਚ 2 ਟਾਇਲਟ,20 ਪੱਖੇ ਅਤੇ 3 ਵਾਟਰ ਕੂਲਰ ਦਿੱਤੇ ਜਾ ਰਹੇ ਹਨ| ਇਸ ਮੌਕੇ ਸ੍ਰੀਮਤੀ ਮਨਜੀਤ ਕੌਰ ਪ੍ਰਿੰਸੀਪਲ ਵੱਲੋਂ ਕਸਟਮ ਵਿਭਾਗ ਦੀ ਵਰ੍ਹੇਗੰਢ ਤੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ| ਉਨ੍ਹਾਂ ਐੱਨ ਸੀ ਸੀ ਕੈਡਿਟਾਂ ਦਾ ਅਨੁਸ਼ਾਸ਼ਨ ਬਣਾਉਣ ਲਈ ਧੰਨਵਾਦ ਕੀਤਾ| ਇਸੇ ਕੜੀ ਅਤੇ ਇਨ੍ਹਾਂ ਕਸਟਮ ਵਿਭਾਗ ਵੱਲੋਂ ਇੱਕ ਸਾਈਕਲ ਰੈਲੀ ਕੱਢੀ ਗਈ| ਸਾਇਕਲ ਰੈਲੀ ਨੂੰ ਹਰੀ ਝੰਡੀ ਸ੍ਰੀ ਰਾਹੁਲ ਕਮਿਸ਼ਨਰ ਕਸਟਮ ਅਫ਼ਸਰ ਵੱਲੋ ਦਿੱਤੀ ਗਈ| ਇਹ ਸਾਈਕਲ ਰੈਲੀ ਕਸਟਮ ਹਾਊਸ ਤੋਂ ਸ਼ੁਰੂ ਹੋ ਕੇ ਜਲਿਆ ਵਾਲਾ ਬਾਗ ਗੋਲਡਨ ਟੈਂਪਲ ਇੰਡੀਆ ਗੇਟ ਤੋਂ ਹੁੰਦੀ ਹੋਈ ਕਸਟਮ ਹਾਊਸ ਵਿਖੇ ਸੰਪੂਰਨ ਹੋਈ| ਰੈਲੀ ਵਿੱਚ ਲੈਫਟੀਨੈਂਟ ਸੁਖਪਾਲ ਸਿੰਘ ਸੰਧੂ ਐਨਸੀਸੀ ਕੈਡਿਟਾਂ ਸਮੇਤ ਸ਼ਾਮਲ ਹੋਏ
