ਆਦਮਪੁਰ ਪੰਜਾਬ ਦੈਨਿਕ ਨਿਊਜ਼ (ਜੇਪੀ ਸੋਨੂੰ) ਰਾਸ਼ਟਰੀ ਬਾਲ ਦਿਵਸ , ਸੀਨੀਅਰ ਸੈਕੰਡਰੀ ਸਕੂਲ ਨਿੱਝਰਾਂ ਪੰਡੋਰੀ ( ਆਦਮਪੁਰ ਬਲਾਕ , ਜ਼ਿਲਾ ਜਲੰਧਰ ) ਵਿਖੇ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਗਿਆ । ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸਾਂਸਕ੍ਰਿਤਕ ਕਾਰਿਆ ਕ੍ਰਮ ਦਾ ਆਯੋਜਨ ਕੀਤਾ ਗਿਆ । ਇਸ ਵਿੱਚ ਮੁੱਖ ਮਹਿਮਾਨ ਵਜੋਂ , ਇਲਾਕੇ ਦੇ ਸਮਾਜ ਸੇਵੀ ਅਤੇ ਆਪ ਦੇ ਸੀਨੀਅਰ ਆਗੂ ਹਰਿੰਦਰ ਸਿੰਘ ਨੇ ਸ਼ਿਰਕਤ ਕੀਤੀ । ਡੀ ਪੀ ਗੁਰਚਰਨ ਸਿੰਘ ਜੀ ਵੀ ਵਿਸ਼ੇਸ਼ ਤੌਰ ਤੇ ਹਾਜਰ ਸਨ । ਸਕੂਲ ਦੇ ਪ੍ਰਿੰਸੀਪਲ , ਸ਼੍ਰੀਮਤੀ ਰਾਜ ਰਾਣੀ ਜੀ ਨੇ ਅਤੇ ਸਮੁਹ ਸਟਾਫ ਨੇ ਗੁਲਦਸਤਾ ਭੇਟ ਕਰਕੇ ਹਰਿੰਦਰ ਸਿੰਘ ਅਤੇ ਸਾਥੀਆਂ ਨੂੰ ” ਜੀ ਆਇਆ ” ਕਿਹਾ । ਵਿਦਿਆਰਥੀਆਂ ਵੱਲੋਂ ਗੁਰੂ ਸ਼ਬਦ ਗਾਇਨ ਨਾਲ ਕਾਰਿਆ ਕ੍ਰਮ ਦੀ ਸ਼ੂਰੂਆਤ ਕੀਤੀ ਗਈ । ਉਪਰੰਤ ਵਿਦਿਆਰਥੀਆਂ ਨੇ ਵੱਖ ਵੱਖ ਵਿਸ਼ਿਆਂ ਤੇ ਤਿਆਰ ਕੀਤੇ ਗੀਤ ਸੰਗੀਤ , ਗਿੱਧਾ, ਕਵਿਤਾ ਆਦ ਅਨੇਕ ਪ੍ਰੇਗਰਾਮ ਪੇਸ਼ ਕੀਤੇ । ਵਿਦਿਆਰਥੀਆਂ ਵੱਲੋਂ ਬਣਾਏ ਗਏ ਸਾਇੰਸ, ਭੁਗੋਲਿਕ ,ਸਮਾਜਿਕ ਵਿਸ਼ਿਆਂ ਤੇ ਵੀ ਨਮੂਨੇ ਤਿਆਰ ਕੀਤੇ ਗਏ ਸਨ । ਹਰਿੰਦਰ ਸਿੰਘ ਨੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਤਿਆਰ ਸਕੂਲ ਮੈਗਜ਼ੀਨ ” ਗੁਲਜ਼ਾਰ ” ਦਾ ਵੀ ਵਿਮੋਚਨ ਕੀਤਾ । ਮੈਗਜ਼ੀਨ ਤਿਆਰ ਕਰਵਾਉਣ ਵਿੱਚ ਅਧਿਆਪਕ ਕੁਲਦੀਪ ਸਿੰਘ ਜੀ ਦਾ ਵਿਸ਼ੇਸ਼ ਯੋਗਦਾਨ ਕੀਤਾ ਗਿਆ । ਵਿਦਿਆਰਥੀਆਂ ਨੂੰ ਅਧਿਆਪੀਕਾ ਜਸਬੀਰ ਕੌਰ ਨੇ ਸਮੁਹ ਕਾਰਿਆ ਕ੍ਰਮ ਦੀ ਤਿਆਰੀ ਕਰਵਾਈ । ਪੀ ਟੀ ਗੁਰਵਿੰਦਰ ਸਿੰਘ ਲੰਬੇ ਸਮੇਂ ਤੋਂ ਵਿਦਿਆਰਥੀਆਂ ਨੂੰ ਖੇਡਾਂ ਦੀ ਸਿਖਲਾਈ ਦੇ ਰਹੇ ਹਨ । ਉਨ੍ਹਾਂ ਦੀ ਮਿਹਨਤ ਸਦਕਾ ਕਈ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਵੱਲੋਂ ” ਖੇਡਾਂ ਵਤਨ ਪੰਜਾਬ ਦਿਆਂ ” ਵਿੱਚ ਹਿੱਸਾ ਲਿਆ ਅਤੇ ਤਗਮੇਂ ਦਿਤੇ । ਖੋ – ਖੋ ਦੀ ਟੀਮ ਨੂੰ ਸਿਖਲਾਈ ਦੇਣ ਵਿੱਚ ਡੀ ਪੀ ਗੁਰਚਰਨ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ । ਜੋਤੀਕਾ ਰੋਮਲੇ ਨੇ ਉਚੀ ਛਲਾਂਗ ਵਿੱਚ ਸੋਨੇ ਦਾ ਤਗਮਾ ਜਿੱਤਿਆ। ਨਾਲ ਹੀ ਉਸ ਨੇ ਸਕੂਲ ਵਿੱਚ ਵੀ ” ਉੱਤਮ ਵਿਦਿਆਰਥੀ ” ਦਾ ਇਨਾਮ ਵੀ ਹਾਸਲ ਕੀਤਾ । ਮੋਹਿਤ ਨੇ ਉਚੀ ਛਲਾਂਗ ਅਤੇ ਤਿਕੜੀ ਛਲਾਂਗ ( ਟ੍ਰਿਪਲ ਜੰਪ ) ਵਿੱਚ ਸੋਨੇ ਦੇ ਤਗਮੇ ਜਿੱਤੇ। ਦਿਲਪ੍ਰੀਤ ਸਿੰਘ ਨੇ ਲੋੜ ਵਿੱਚ, ਹਰਮਨਜੋਤ ਨੇ ਭਾਲਾ ਸੁੱਟਣ ( ਜੈਵਲਿਨ ) ਵਿੱਚ ਸੋਨੇ ਦਾ ਤਗਮਾ ਜਿੱਤਿਆ। ਪਰਮਜੀਤ, ਕਰਨ ਦਾਸ , ਸੋਖ ਸਿੰਘ, ਤਰਨਜੋਤ ਨੇ ਖੋ ਖੋ ਵਿੱਚ ਸੋਨੇ ਦਾ ਤਗਮਾ ਜਿੱਤਿਆ । ਸੰਪਿਤਾ, ਮੰਨਜੀਤ, ਲਵਲੀਨ ਨੇ ਜ਼ਿਲਾ ਪੱਧਰ ਤੇ ਜੋੜਾਂ ਵਿੱਚ ਇਨਾਮ ਜਿੱਤੇ । ਸਿਖਿਆ ਵਿੱਚ ਵੀ ਮਲ ਮਾਰਨ ਲਈ ਜੋਤੀਕਾ ਰੋਮਲੇ, ਬਬੀਤਾ, ਭੁਪਿੰਦਰ ਰਾਮ , ਸੰਜਨਾ, ਅਜੈ , ਨਵਨੀਤ , ਸਿਮਰਨ , ਸਮੀਰ ਨੇ ਇਨਾਮ ਹਾਸਲ ਕੀਤੇ । ਗੁਰਚਰਨ ਸਿੰਘ ਨੇ ਕਿਹਾ ਕਿ ਹਰ ਵਿਦਿਆਰਥੀ ਨੂੰ ਖੇਡਾਂ ਨਾਲ ਜੁੜਨ ਦੀ ਲੋੜ ਹੈ । ਆਪ ਆਗੂ ਅਤੇ ਸਮਾਜ ਸੇਵੀ, ਹਰਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਬਾਲ ਦਿਵਸ ਤੇ ਸਮੁਹ ਵਿਦਿਆਰਥੀਆਂ ਨੂੰ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ” ਖੇਡਾਂ ਵਤਨ ਪੰਜਾਬ ਦਿਆਂ ” ਬਹੁਤ ਹੀ ਵਧੀਆ ਉਪਰਾਲਾ ਸ਼ੁਰੂ ਕੀਤਾ ਗਿਆ ਹੈ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਖੇਡਾਂ ਨਾਲ ਨਿੱਜੀ ਪਿਆਰ ਵੀ ਹੈ । ਇਹ ਉਨ੍ਹਾਂ ਦੀ ਵਧੀਆ ਸੋਚ ਦਾ ਨਤੀਜਾ ਹੈ । ਇਸ ਵਿੱਚ ਖੇਡ ਮੰਤਰੀ , ਗੁਰਮੀਤ ਸਿੰਘ ਮੀਤ ਹੇਅਰ, ਅਤੇ ਉਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਵੀ ਵਿਸ਼ੇਸ਼ ਧਿਆਨ ਅਤੇ ਲੋੜਿੰਦਾ ਉਪਰਾਲੇ ਕਰ ਰਹੇ ਹਨ । ਹਰਿੰਦਰ ਸਿੰਘ ਨੇ ਖਿਡਾਰੀਆਂ ਨੂੰ ਇਨਾਮ ਵੀ ਵੰਡੇ । ਉਨ੍ਹਾਂ ਭਾਰਤ ਅਤੇ ਪੰਜਾਬ ਦੇ ਮਹਾਨ ਖਿਡਾਰੀ, ਸਰਕਾਰ ਮਿਲਖਾ ਸਿੰਘ ਦੀ ਜੀਵਨੀ ਤੋਂ ਸੇਧ ਲੈਣ ਦੀ ਗਲ ਕੀਤੀ । ਉਨ੍ਹਾਂ ਕਿਹਾ ਕਿ ਹਰ ਬੱਚੇ ਨੂੰ ਸਿਖਿਆ ਵਲ ਵੀ ਬਹੁਤ ਧਿਆਨ ਦੇਣ ਦੀ ਲੋੜ ਹੈ , ਉਥੇ ਹੀ ਸੇਹਤਮੰਦ ਰਹਿਣ ਲਈ ਖੇਡਾਂ ਵਿਚ ਵੀ ਵਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ । ਖੇਡਾਂ ਨਾਲ ਵੀ ਜੀਵਨ ਵਿਚ ਅਗਾਂਹ ਵਧਿਆ ਜਾ ਸਕਦਾ ਹੈ । ਉਨ੍ਹਾਂ ਪ੍ਰਿੰਸੀਪਲ ਰਾਜ ਰਾਣੀ ਜੀ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ । ਇਸ ਮੌਕੇ ਤੇ ਆਪ ਆਗੂ ਜਸਵਿੰਦਰ ਸਿੰਘ ਟੋਨੀ , ਧਰਮਪਾਲ ਸਿੰਘ , ਅਵਤਾਰ ਸਿੰਘ, ਵਿਜੇ ਕੁਮਾਰ , ਗੁਰਮੀਤ ਸਿੰਘ ( ਚੁਖਿਆਰਾ ) , ਹੁਸਨ ਲਾਲ , ਆਦ ਅਨੇਕ ਸਾਥੀ ਵੀ ਸ਼ਾਮਲ ਹੋਏ । ਜਸਵਿੰਦਰ ਸਿੰਘ ਵੀ ਇਸ ਸਕੂਲ ਦੇ ਵਿਦਿਆਰਥੀਆਂ ਨੂੰ ਬਾਲੀਵਾਲ ਦੀ ਮੁਫ਼ਤ ਸਿਖਲਾਈ ਦੇ ਰਹੇ ਹਨ । ਅੰਤ ਵਿੱਚ ਪ੍ਰਿੰਸੀਪਲ , ਰਾਜ ਰਾਣੀ ਜੀ ਨੇ ਵੀ ਸਮੁਹ ਵਿਦਿਆਰਥੀਆਂ ਨੂੰ ਬਾ ਪੜੇਲ ਦਿਵਸ ਦੀ ਵਧਾਈ ਦਿੱਤੀ । ਹਰਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦਾ ਸਕੂਲ ਆਉਣ ਤੇ ਧੰਨਵਾਦ ਕੀਤਾ । ਪੀ ਟੀ ਅਧਿਆਪਕ, ਗੁਰਵਿੰਦਰ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਬਹੁਤ ਬੇਹਤਰੀ ਨਾਲ ਨਿਭਾਈ।
