ਜਲੰਧਰ ਪੰਜਾਬ ਦੈਨਿਕ ਨਿਊਜ਼ (ਲਵਦੀਪ/ ਜੇ ਪੀ ਸੋਨੂੰ) ਦੁਸਹਿਰੇ ਦੋਰਾਨ ਪ੍ਰਿਥਵੀ ਵੈਲਫੇਅਰ ਸੋਸਾਇਟੀ ਵਲੋਂ ਕੋਚ ਗੁਰਚਰਨ ਸਿੰਘ ਜੋ ਕੀ ਬਤੋਰ ਡਾਇਰੈਕਟਰ ਸੇਹਤ ਸਿਖਿਆ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ , ਪਿੰਡ ਕੰਦੋਲਾ ਵਿਖੇ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਅਜ ਕਬੱਡੀ ਟੂਰਨਾਮੈਂਟ ਦੋਰਾਨ , ਹਰਿੰਦਰ ਸਿੰਘ ( ਪ੍ਰਧਾਨ : ਪ੍ਰਿਥਵੀ ਵੈਲਫੇਅਰ ਸੋਸਾਇਟੀ , ਆਪ ਦੇ ਸੀਨੀਅਰ ਆਗੂ ) ਅਤੇ ਜਗਦੀਸ਼ ਪਸਰੀਚਾ ( ਚੈਅਰਮੈਨ : ਦੀ ਇਮਪਿਰਿਅਲ ਸਕੂਲ ) ਵਲੋਂ ਖਾਸ ਤੌਰ ਤੇ ਸਨਮਾਨਿਤ ਕੀਤਾ ਗਿਆ । ਗੁਰਚਰਨ ਸਿੰਘ , ਖੋ ਖੋ , ਵਾਲੀਬਾਲ , ਅਤੇ ਦੋੜਾਂ ਦੇ ਮਾਹਿਰ ਕੋਚ ਹਨ । ਪਿਛਲੇ ਦਿਨੀਂ , ਪੰਜਾਬ ਸਿਖਿਆ ਵਿਭਾਗ ਵਲੋਂ ਚਲ ਰਹੀਆਂ ਖੇਡਾਂ ਵਿੱਚ , ਇਨ੍ਹਾਂ ਦੀ ਸਿਖਲਾਈ ਸਦਕਾ , ਆਦਮਪੁਰ ਬਲਾਕ ਦਿਆਂ ਖੋ ਖੋ ਦਿਆਂ ਤਿੰਨ ਟੀਮਾਂ ਨੇ ਵੱਖ ਵੱਖ ਉਚ ਸਥਾਨ ਪ੍ਰਾਪਤ ਕੀਤੇ। ਖੋ ਖੋ ਅੰਡਰ 17 ( ਲੜਕੇ ) ਦੀ ਟੀਮ , ਜਲੰਧਰ ਜ਼ਿਲੇ ਵਿੱਚ ਪਹਿਲੇ ਸਥਾਨ ਤੇ ਰਹੀ । ਇਸ ਟੀਮ ਦੇ 6 ਖਿਡਾਰੀ ਪੰਜਾਬ ਲਈ ( ਸਟੇਟ ) ਵੀ ਚੁਣੇ ਗਏ , ਜਿਨ੍ਹਾਂ ਦੇ ਨਾਮ ਹਨ : ਖੁਸ਼ਨੂਰ ਸਿੰਘ , ਤਰਨਜੋਤ ਸਿੰਘ , ਜੈਲਾਲ ਦਾਸ , ਰਾਜਨ , ਪ੍ਰਦੀਪ ਲੇਹਰਾ ਅਤੇ ਸੁਖਜੀਤ ਸਿੰਘ । ਅੰਡਰ 14 ਖੋ ਖੋ ( ਲੜਕਿਆਂ ) ਦੀ ਟੀਮ ( ਸੀਨੀਅਰ ਸੈਕੰਡਰੀ ਸਕੂਲ , ਖੁਰਦਪੁਰ ), ਜਲੰਧਰ ਜ਼ਿਲੇ ਵਿੱਚ ਪਹਿਲੇ ਸਥਾਨ ਤੇ ਰਹੀ। ਕੁਝ ਲੜਕਿਆਂ ਵੀ ਪੰਜਾਬ ਲਈ ( ਸਟੇਟ ) ਚੁਣਿਆਂ ਗਈਆਂ ਹਨ । ਅੰਡਰ 19 ( ਲੜਕੇ ) ਖੋ ਖੋ ਦੀ ਟੀਮ ਜਲੰਧਰ ਜ਼ਿਲੇ ਵਿੱਚ ਤੀਜੇ ਸਥਾਨ ਤੇ ਰਹੀ । ਇਨ੍ਹਾਂ ਵਲੋਂ ਸਿਖਲਾਈ ਦਿੱਤੀ ਗਈ ਵਾਲੀਬਾਲ ਦੀ ਟੀਮ ਦੇ ਵੀ ਕੁਝ ਖਿਡਾਰੀ ਪੰਜਾਬ ਦੀ ਟੀਮ ਵਿੱਚ ਸ਼ਾਮਲ ਕੀਤੇ ਗਏ ਹਨ। ਇਲਾਕੇ ਵਿੱਚ “ ਦਰੋਣਾਚਾਰੀਆ ” ਵਜੋਂ ਜਾਣੇ ਜਾਂਦੇ ਕੋਚ ਗੁਰਚਰਨ ਸਿੰਘ ਨੂੰ ਤਕਰੀਬਨ 25 ਸਾਲ ਤੋਂ ਸਰਕਾਰੀ ਨੋਕਰੀ ਵਿੱਚ ਸੇਵਾ ਨਿਭਾ ਰਹੇ ਹਨ , ਖੇਡਾਂ ਦੀ ਸਿਖਲਾਈ ਦੇ ਰਹੇ ਹਨ । ਜਿਕਰਯੋਗ ਹੈ ਕਿ ਗੁਰਚਰਨ ਸਿੰਘ ਪਿਛਲੇ 25 ਸਾਲਾਂ ਤੋਂ ਬੱਚਿਆਂ ਨੂੰ ਖੋ ਖੋ, ਵਾਲੀਬਾਲ ਤੇ ਅਥਲੈਟਿਕਸ ਦੀ ਕੋਚਿੰਗ ਦੇ ਰਹੇ ਹਨ । ਇਸ ਸਮੇਂ ਓਹ ਡੀ.ਪੀ.ਈ. ਦੇ ਨਾਲ ਨਾਲ ਸਮੁੱਚੇ ਆਦਮਪੁਰ ਬਲਾਕ ਦੇ ਸਪੋਰਟਸ ਇੰਚਾਰਜ ( ਬਲਾਕ ਮੈਂਟਰ ) ਦੀ ਵੀ ਸੇਵਾ ਕਰ ਰਹੇ ਹਨ । ਓਹਨਾਂ ਵਲੋਂ ਤਿਆਰ ਕੀਤੀ ਖੋ ਖੋ ਦੀ ਟੀਮ ਦੇ ਖਿਡਾਰੀਆਂ ਨੇ ਜਿਲਾ ਤੇ ਸਟੇਟ ਟੂਰਨਾਮੈਂਟ ਜਿੱਤ ਕੇ ਨੈਸ਼ਨਲ ਪੱਧਰ ਤੱਕ ਖੇਡਣ ਦਾ ਰਿਕਾਰਡ ਬਣਾਇਆ ਹੋਇਆ ਹੈ । ਓਹਨਾਂ ਦੀਆਂ ਪ੍ਰਾਪਤੀਆਂ ਕਰਕੇ ” ਪੰਜਾਬ ਖੋ ਖੋ ਐਸੋਸੀਏਸ਼ਨ ” ਨੇ ਓਹਨਾਂ ਨੂੰ ਆਪਣਾ ਮੈਂਬਰ ਬਣਾਇਆ ਹੋਇਆ ਹੈ । ਓਹਨਾਂ ਦੀ ਮਿਹਨਤ ਕਰਕੇ ਜਿਲਾ ਮੁਕਾਬਲਿਆਂ ਵਿਚ ਆਦਮਪੁਰ ਬਲਾਕ ਦੀ ਤੂਤੀ ਬੋਲਦੀ ਹੈ । ਇਸ ਮੌਕੇ ਕੋਚ ਗੁਰਵਿੰਦਰ ਸਿੰਘ, ਮਾਸਟਰ ਮੇਜ਼ਰ ਸਿੰਘ, ਮੋਹਨ ਲਾਲ ਨਿੱਕੂ, ਬਿੰਦਾ ਗਰੇਵਾਲ ( ਐਮ ਸੀ ) , ਆਪ ਆਗੂ ਅਮਰੀਕ ਸਿੰਘ , ਰਾਮ ਲੁਭਾਇਆ, ਲਤੀਫ਼ ਮੁਹੰਮਦ , ਗੋਰਾ, ਹਰਦੀਪ ਸਿੰਘ ਤੇ ਖੇਡਾਂ ਨਾਲ ਜੁੜੀਆਂ ਪ੍ਰਮੁੱਖ ਸਖਸ਼ੀਅਤਾਂ ਵੀ ਹਾਜਿਰ ਸਨ । ਹਰਿੰਦਰ ਸਿੰਘ ਨੇ ਉਨ੍ਹਾਂ ਦਿਆਂ ਪ੍ਰਾਪਤੀਆਂ ਤੇ ਗੁਰਚਰਨ ਸਿੰਘ ਜੀ ਨੂੰ ਬਹੁਤ ਮੁਬਾਰਕਬਾਦ ਦਿੱਤੀ। ਇਲਾਕਾ ਨਿਵਾਸੀਆਂ ਨੂੰ ਵੀ ਦੁਸਹਿਰੇ ਦੀ ਵਧਾਈ ਦਿੱਤੀ।
