ਜਲੰਧਰ ਪੰਜਾਬ ਦੈਨਿਕ ਨਿਊਜ਼ (ਅਨਿਲ) ਜਦੋ ਤੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ,ਆਟੋ ਕਾਰੋਬਾਰ ਜਿਸ ਵਿਚ ਕਾਰਾਂ ਮੋਟਰਸਾਈਕਲ ਅਤੇ ਸਕੂਟਰ ਆਦਿ ਸ਼ਾਮਲ ਹਨ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਬਹੁਤ ਦਿਨਾਂ ਬਾਅਦ ਹੁਣ ਜਦੋਂ ਕੋਰੋਨਾ ਅਸਰ ਘੱਟ ਹੋਇਆ ਤਾਂ ਸਾਡਾ ਕਾਰੋਬਾਰ ਲੀਹਾਂ ਤੇ ਆਉੁਣ ਲੱਗ ਪਿਆ ਸੀ ਪਰ ਪੈਟਰੋਲ ਦੀਆ ਕੀਮਤਾਂ ਨੇ ਕਾਰੋਬਾਰ ਨੂੰ ਇਕ ਦਮ ਰੋਕ ਲਗਾ ਦਿਤੀ ਸੀ ਇਹ ਬਿਆਨ ਜਾਰੀ ਕਰਦੇ ਹੋਏ ਜਲੰਧਰ ਟੂ ਵੀਲਰਜ ਡੀਲਰਜ ਐਸੋਸੀਏਸ਼ਨ ਦੇ ਚੇਅਰਮੈਨ ਤਜਿੰਦਰ ਸਿੰਘ ਪਰਦੇਸੀ ਪ੍ਰਧਾਨ ਕਮਲ ਮੋਹਨ ਸੋਹਣ ਚੋਹਾਨ ਮੀਤ ਪਰਧਾਨ ਹਰਪ੍ਰੀਤ ਸਿੰਘ ਨੀਟੂ ਜਤਿੰਦਰ ਮਲਹੋਤਰਾ ਨੇ ਇਕ ਸਾ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਕੇਂਦਰ ਸਰਕਾਰ ਤੁੁਰੰਤ ਪੈਟਰੋਲ ਡੀਜ਼ਲ ਦੇ ਵਧੇ ਰੇਟਾਂ ਤੇ ਰੋਕ ਲਗਾਏ,ਤਾਂ ਜੋ ਮਹਿੰਗਾਈ ਕੰਟਰੋਲ ਵਿਚ ਰਵੇ ਜੋ ਕਾਰੋਬਾਰ ਮੂਸ਼ਕਲ ਨਾਲ ਲੀਹਾਂ ਤੇ ਆਏ ਹਨ ਜੋ ਚੱਲ ਸਕਣ ਉੁਕਤ ਆਗੂਆਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਤੁਰੰਤ ਮੰਗ ਕੀਤੀ ਉਹ ਆਪਣੇ ਪ੍ਰਭਾਵ ਨਾਲ ਪੈਟਰੋਲ ਅਤੇ ਡੀਜ਼ਲ ਤੂੰ ਘੱਟੋ ਘੱਟ ਦੱਸ ਰੁਪਏ ਵੈਟ ਘਟਾਵੇ ਤਾਂ ਜੋ ਆਮ ਨਾਗਰਿਕਾਂ ਨੇ ਸੁੱਖ ਦਾ ਸ਼ਾਹ ਆ ਸਕੇ ਇਸ ਮੌਕੇ ਤੇ ਆਤਮ ਪ੍ਰਕਾਸ਼ ਜਤਿੰਦਰ ਸਾਹਨੀ ਦਾਰਾ ਸਿੰਘ ਆਦਿ ਹਾਜ਼ਰ ਸਨ
