ਜਲੰਧਰ (ਪੰਜਾਬ ਦੈਨਿਕ ਨਿਊਜ਼) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਚਰੰਗਾ ਵਿਖੇ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ ਜਿਸ ਦਾ ਉਦਘਾਟਨ ਜ਼ਿਲ੍ਹੇ ਦੇ ਡੀ ਐਮ ਸਪੋਰਟਸ ਇਕਬਾਲ ਸਿੰਘ ਰੰਧਾਵਾ ਵੱਲੋਂ ਕੀਤਾ ਗਿਆ ਉਨ੍ਹਾਂ ਵੱਲੋਂ ਇਸ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਇਸ ਅਥਲੈਟਿਕ ਮੀਟ ਵਿੱਚ ਬਲਾਕ ਦੇ ਵੱਖ ਵੱਖ ਸਕੂਲਾਂ ਨੇ ਭਾਗ ਲਿਆ ਅਤੇ ਇਸ ਤਰ੍ਹਾਂ ਅਥਲੈਟਿਕ ਮੀਟ ਕਰਾਉਣ ਨਾਲ ਬੱਚਿਆਂ ਵਿੱਚ ਖੇਡਾਂ ਦੀ ਰੁਚੀ ਵਧੇਗੀ ਅਤੇ ਭਵਿੱਖ ਵਿੱਚ ਅੱਛੇ ਨਤੀਜੇ ਆਉਣਗੇ ਅੰਤ ਵਿੱਚ ਸਾਰੇ ਖਿਡਾਰੀਆਂ ਨੂੰ ਗਲ਼ਾਂ ਵਿੱਚ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਸ਼ਸ਼ੀ ਕੁਮਾਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਕੂਲ ਵਿੱਚ ਵੱਖ ਵੱਖ ਸਕੂਲਾਂ ਤੋਂ ਆਏ ਖਿਡਾਰੀਆ ਨੂੰ ਅਸ਼ੀਰਵਾਦ ਦਿੱਤਾ ਅਤੇ ਜਿੱਤ ਦੀ ਵਧਾਈ ਦਿੱਤੀ ਇਸ ਮੌਕੇ ਸਾਬਕਾ ਪ੍ਰਿੰਸੀਪਲ ਸ੍ਰੀ ਗਿਰਧਾਰੀ ਲਾਲ ਜੀ ਸਾਬਕਾ ਮੁੱਖ ਅਧਿਆਪਕ ਸ੍ਰੀ ਨਰਿੰਦਰ ਸਿੰਘ ਸਕੂਲ ਦੇ ਸਟਾਫ ਮੈਂਬਰ ਮਨਜੀਤ ਕੌਰ ਗੁਰਪ੍ਰੀਤ ਕੌਰ ਕੁਲਵਿੰਦਰ ਕੌਰ ਮਨਦੀਪ ਕੁਮਾਰੀ ਰੁਪਿੰਦਰ ਕੌਰ ਸੰਦੀਪ ਸਿੰਘ ਸਵਿਤਾ ਗੰਭੀਰ ਪ੍ਰਿਯਾ ਰਾਣੀ ਅਤੇ ਇਸ ਅਥਲੈਟਿਕ ਮੀਟ ਦੇ ਮੁੱਖ ਪ੍ਰਬੰਧਕ ਲੈਕਚਰਾਰ ਸਰੀਰਕ ਸਿੱਖਿਆ ਸ੍ਰੀਮਤੀ ਮਨਜੀਤ ਕੌਰ ਬਰਜਿੰਦਰ ਸਿੰਘ ਡੀ ਪੀ ਈ ਨੇ ਇਸ ਅਥਲੈਟਿਕ ਮੀਟ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਕਰਵਾਇਆ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ
