







ਮੁਕੰਦਪੁਰ 4 ਮਾਰਚ(ਪੰਜਾਬ ਦੈਨਿਕ ਨਿਊਜ਼) :-
ਨਜ਼ਦੀਕੀ ਪਿੰਡ ਖ਼ਾਨਪੁਰ ਦੇ ਪਰਵਾਸੀ ਬਸਰਾ ਪਰਿਵਾਰ ਦੇ ਹੋਣਹਾਰ ਸਪੁੱਤਰ ਜਸਵਿੰਦਰ ਸਿੰਘ ਬਸਰਾ ਵੱਲੋਂ ਆਪਣੇ ਸਵਰਗਵਾਸੀ ਪਿਤਾ ਪ੍ਰੀਤਮ ਸਿੰਘ ਪਟਵਾਰੀ ਅਤੇ ਸਵਰਗੀ ਮਾਤਾ ਗੁਰਬਚਨ ਕੌਰ ਬਸਰਾ ਦੀ ਯਾਦ ਵਿਚ ਆਂਗਣਵਾੜੀ ਸੈਂਟਰ ਇਮਾਰਤ ਦੀ ਸਮੁੱਚੀ ਸੇਵਾ ਲੈ ਕੇ ਪਿੰਡ ਦੇ ਪਤਵੰਤੇ ਸੱਜਣਾਂ ਦੀ ਮੌਜੂਦਗੀ ਵਿਚ ਅੱਜ ਸਮਰਪਿਤ ਕਰ ਦਿੱਤੀ ਗਈ,ਇਸ ਮੌਕੇ ਪਰਮਾਤਮਾ ਦਾ ਨਾਮ ਲੈਂਦਿਆਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ l ਦਾਨੀ ਪਰਿਵਾਰ ਦੇ ਇਸ ਸ਼ਲਾਘਾਯੋਗ ਅਤੇ ਮਹਾਨ ਕਾਰਜ ਦੀ ਪ੍ਰਸੰਸਾ ਕਰਦਿਆਂ ਦੂਰਦਰਸ਼ਨ ਅਧਿਕਾਰੀ ਨਰਿੰਦਰ ਬੰਗਾ,ਸਰਪੰਚ ਤੀਰਥ ਰੱਤੂ ਤੇ ਬਿੱਟੂ ਚੱਕ ਵਾਲਾ ਹੋਰਾਂ ਦੱਸਿਆ ਕਿ ਪਰਵਾਸੀ ਬਸਰਾ ਪਰਿਵਾਰ ਵੱਲੋਂ ਆਪਣੇ ਦਸਾਂ ਨਹੁੰਆਂ ਦੀ ਕਿਰਤ ਕਮਾਈ ਨੂੰ ਸਫਲ ਕਰਦਿਆਂ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਲਈ ਬਹੁਤ ਵੱਡੀ ਸੇਵਾ ਦਾ ਕਾਰਜ ਕੀਤਾ ਗਿਆ ਹੈ ਜਿਸ ਕਰਕੇ ਅਸੀਂ ਇਸ ਪਰਿਵਾਰ ਦੇ ਤਹਿ ਦਿਲੋਂ ਧੰਨਵਾਦੀ ਹਾਂ ਅਤੇ ਇਨ੍ਹਾਂ ਦੀ ਚੜ੍ਹਦੀ ਕਲਾ ਲਈ ਸਾਰੇ ਅਰਦਾਸ ਕਰਦੇ ਹਾਂ,ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਵੀ ਇਹ ਪਰਿਵਾਰ ਪਿੰਡ ਦੀ ਭਲਾਈ ਅਤੇ ਵਿਕਾਸ ਲਈ ਹਮੇਸ਼ਾਂ ਯੋਗਦਾਨ ਦਿੰਦਾ ਰਹੇਗਾ, ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਜਸਵਿੰਦਰ ਸਿੰਘ ਬਸਰਾ ਪਰਿਵਾਰ ਪੰਜਾਬ ਚੋ ਬਿਰਧ ਆਸ਼ਰਮਾਂ, ਸਕੂਲਾਂ ,ਬੱਚਿਆਂ ਦੀਆਂ ਸ਼ਾਦੀਆਂ , ਗਰੀਬਾਂ ਨੂੰ ਮੁਫਤ ਦਵਾਈਆਂ ਸਮੇਤ ਇਸੇ ਮਹੀਨੇ ਨਵਾਂਸ਼ਹਿਰ ਦੇ ਸਰਕਾਰੀ ਹਸਪਤਾਲ ਚੋ ਮੁਫ਼ਤ ਡਾਇਲਸਿਸ ਸੈਂਟਰ ਵੀ ਖੋਲਣ ਜਾ ਰਿਹਾ ਹੈ l ਇਸ ਮੌਕੇ ਅਵਤਾਰ ਸਿੰਘ ਬਚੜਾ ਵਲੋਂ ਆਂਗਨਵਾੜੀ ਸੈਂਟਰ ਲਈ 20,000 ਦੀ ਰਾਸ਼ੀ ਤੇ ਸਵ. ਜਗਦੀਸ਼ ਬੰਗਾ ਦੇ ਪਰਿਵਾਰ ਵਲੋਂ ਫਰਨੀਚਰ ਦਿੱਤਾ ਗਿਆ l ਬਸਰਾ ਪਰਿਵਾਰ ਦੀ ਤਰਫੋਂ ਤਸ਼ਰੀਫ਼ ਲਿਆਏ ਬਲਵਿੰਦਰ ਸਿੰਘ ਬਿੱਟੂ ਚੱਕ ਵਾਲਾ, ਰਾਜਿੰਦਰ ਸਿੰਘ ਸੇਖੋਂ ,ਭੁਪਿੰਦਰ ਸਿੰਘ ਧਾਲੀਵਾਲ, ਰੁਪਿੰਦਰਪਾਲ ਸਿੰਘ ਧਾਲੀਵਾਲ ,ਪ੍ਰਭਜੋਤ ਸਿੰਘ ਚੀਮਾ ਸਮੇਤ ਸਮੂਹ ਆਗਨਵਾੜੀ ਸਟਾਫ਼ ਨੂੰ ਨਗਰ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਸਨਮਾਨਿਤ ਕੀਤਾ ਗਿਆ l ਇਸ ਮੌਕੇ ਮਦਨ ਲਾਲ ਬੰਗਾ ਸਾਬਕਾ ਸਰਪੰਚ,ਪਾਲਾ ਰਾਮ ਸਾਬਕਾ ਸਰਪੰਚ, ਕਾਮਰੇਡ ਸੁਰਿੰਦਰ ਸਿੰਘ, ਕਮਲਜੀਤ ਕੌਰ ਸੁਪਰਵਾਈਜ਼ਰ,ਹਰਕਮਲ ਕੌਰ ਸੁਪਰਵਾਈਜ਼ਰ,ਆਂਗਨਵਾੜੀ ਇੰਚਾਰਜ ਊਸ਼ਾ ਬੰਗਾ, ਭਜਨ ਕੌਰ ਤੇ ਸਮੂਹ ਆਂਗਨਵਾੜੀ ਸਟਾਫ਼,ਦੇਸ ਰਾਜ ਬੰਗਾ,ਹਰਨਾਮ ਦਾਸ ਬੰਗਾ,ਬਲਬੀਰ ਰਾਮ ਪੰਚ,ਠਾਕਰ ਸੁਮਨ,ਬਲਵਿੰਦਰ ਸਿੰਘ ਲੰਬੜਦਾਰ,ਮਲਕੀਤ ਸਿੰਘ ਖਟਕੜ,ਸਤਨਾਮ ਸਿੰਘ ਕੂਕਾ, ਹਰਬੰਸ ਸਿੰਘ ਖਟਕੜ ਤੇ ਇਸ ਤੋਂ ਇਲਾਵਾ ਪਿੰਡ ਦੇ ਪਤਵੰਤੇ ਤੇ ਮੋਹਤਬਰ ਵਿਅਕਤੀ ਮੌਜੂਦ ਸਨ l










