ਚੰਡੀਗੜ੍ਹ (ਪੰਜਾਬ ਦੈਨਿਕ ਨਿਊਜ਼ ) ਪੰਜਾਬ ਵਿਚ ਚੋਣਾਂ ਨੂੰ ਬਸ 2-3 ਦਿਨ ਹੀ ਰਹਿ ਗਏ ਨੇ ਤੇ ਇਸ ਨੂੰ ਲੈਕੇ ਲੀਡਰਾਂ ਦਾ ਰੁੱਖ ਡੇਰਿਆਂ ਵਲ ਵਧ ਰਿਹਾ ਹੈ। ਇਸੇ ਤਹਿਤ ਅੱਜ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਅਮਿਤ ਸ਼ਾਹ ਨੇ ਅੱਜ ਸ਼ਾਮ ਨੂੰ ਮੁਲਾਕਾਤ ਕੀਤੀ। ਇਸ ਸੰਬੰਧੀ ਅਮਿਤ ਸ਼ਾਹ ਵੱਲੋਂ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਮੀਟਿੰਗ ਬਹੁਤ ਅਹਿਮ ਹੈ। ਹਾਲਾਂਕਿ ਰਾਧਾ ਸਵਾਮੀ ਡੇਰੇ ਵਲੋਂ ਕੋਈ ਵੀ ਪੋਲਿਟਿਕਲ ਸਰਗਰਮੀ ਵਿਚ ਹਿੱਸਾ ਨਹੀਂ ਲਿਆ ਜਾਂਦਾ ਪਰ ਚੋਣਾਂ ਵਿਚ ਇਨਾਂ ਮੁਲਾਕਾਤਾਂ ਦਾ ਡੇਰੇ ਦੀ ਸੰਗਤ ‘ਤੇ ਕੀ ਅਸਰ ਹੋਵੇਗਾ ਇਹ ਤਾਂ ਸਮਾਂ ਹੀ ਦੱਸੇਗਾ
