







(ਪੰਜਾਬ ਦੀ ਇਕ ਨਿਊਜ਼) ਵੀਹਵੀਂ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਸਿੱਖ ਤਾਲਮੇਲ ਕਮੇਟੀ ਦੇ ਦਫ਼ਤਰ ਪੁਲੀ ਅਲੀ ਮੁੁਹੱਲਾ ਵਿਖੇ ਬਡ਼ੀ ਸ਼ਰਧਾ ਪੂਰਵਕ ਮਨਾਇਆ ਗਿਆ। ਸਭ ਤੋਂ ਪਹਿਲਾਂ ਸਮੁੱਚੇ ਮੈਂਬਰਾਂ ਨੇ ਸੰਗਤੀ ਰੂਪ ਵਿੱਚ ਚੌਪਈ ਸਾਹਿਬ ਜੀ ਦੇ ਪਾਠ ਕੀਤੇ ਅਤੇ ਸੰਗਤੀ ਰੂਪ ਵਿਚ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਅਰਦਾਸ ਕਰਨ ਤੇ ਸੇਵਾ ਹਰਪ੍ਰੀਤ ਸਿੰਘ ਨੀਟੂ ਨੇ ਨਿਭਾਈ ਉਪਰੰਤ ਕੜਾਹ ਦੇ ਲੰਗਰ ਅਤੁੱਟ ਵਰਤਾਏ ਗਏ ਸੰਗਤਾਂ ਵੱਲੋਂ ਸੰਤ ਜਰਨੈਲ ਸਿੰਘ ਜ਼ਿੰਦਾਬਾਦ ਦੇ ਆਕਾਸ਼ ਗੁੰਜਾਊ ਜੈਕਾਰੇ ਗਜਾਏ ਗਏ ਇਸ ਮੌਕੇ ਤੇ ਬੋਲਦਿਆਂ ਸਿੱਖ ਤਾਲਮੇਲ ਕਮੇਟੀ ਦੇ ਆਗੂ ਤੇਜਿੰਦਰ ਸਿੰਘ ਪ੍ਰਦੇਸੀ ਹਰਪ੍ਰੀਤ ਸਿੰਘ ਨੀਟੂ ਬੀਬੀ ਗੁਰਜੀਤ ਕੌਰ ਖਾਲਸਾ ਤੇ ਗੁੁਰਵਿੰਦਰ ਸਿੰਘ ਸਿੱਧੂ ਨੇ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂਵਾਲਿਆਂ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ। ਇਸ ਮੋਕੇ ਤੇ ਬੋਲਦੇ ਉਨ੍ਹਾਂ ਕਿਹਾ ਕਿ ਸੰਤ ਜੀ ਦਾ ਜੀਵਨ ਆਉੁਣ ਵਾਲੀਆਂ ਪੀੜ੍ਹੀਆਂ ਲਈ ਚਾਨਣ ਮੁੁਨਾਰਾ ਹੈ ਉਨ੍ਹਾਂ ਬਾਣੀ ਬਾਣੇ ਦੇ ਧਾਰਨੀ ਹੋ ਕੇ ਸਿੱਖ ਕੌਮ ਦੀ ਆਨ ਬਾਨ ਸ਼ਾਨ ਲਈ ਆਪਣਾ ਆਪ ਕੂਰਬਾਨ ਕਰ ਦਿੱਤਾ।ਗੁਰਬਾਣੀ ਦੇ ਲੜ ਲਗਣਬਦੀ ਪ੍ਰੇਰਨਾ ਦਿੱਤੀ ਅਤੇ ਵੱਡੇ ਪੱਧਰ ਤੇ ਕੌਮ ਨੂੰ ਅਮਿ੍ਤਧਾਰੀ ਹੋਣ ਲਈ ਪ੍ਰੇਰਿਆ, ਸਾਨੂੰ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੇ ਜੀਵਨ ਬਾਰੇ ਦੱਸਣਾ ਪਵੇਗਾ ਤਾਂ ਹੀ ਬੱਚੇ ਧਰਮ ਵਿਚ ਪਰਪੱਕ ਹੋਣਗੇ,.
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗੁੁਰਵਿੰਦਰ ਸਿੰਘ ਨਾਗੀ ਗੂਰਜੀਤ ਸਿੰਘ ਸਤਨਾਮੀਆ ਹਰਵਿੰਦਰ ਸਿੰਘ ਚਿਟਕਾਰਾ ਪ੍ਰਭਜੋਤ ਸਿੰਘ ਖਾਲਸਾ ਹਰਪ੍ਰੀਤ ਸਿੰਘ ਰੋਬਿਨ ਸੰਨੀ ਓਬਰਾਏ ਜਸਵਿੰਦਰ ਸਿੰਘ ਜੋਲੀ ਅਮਿਤ ਸੂਮਨ ਪ੍ਰਿੰਸ ਵਾਲੀਆ ਸੁੁਨੀਲ ਕੁਮਾਰ ਤਰਲੋਕ ਸਿੰਘ ਖ਼ਾਲਿਸਤਾਨੀ ਹਰਪਾਲ ਸਿੰਘ ਪਾਲੀ ਚੱਢਾ ਮਨਦੀਪ ਸਿੰਘ ਬਿੰਦਰਾ ਵਰਿੰਦਰ ਸਿੰਘ ਬਿੰਦਰਾ ਹਰਪ੍ਰੀਤ ਸਿੰਘ ਨੀਟੂ ਰਾਜਾ ਸਿੰਘ ਆਦਿ ਸ਼ਾਮਲ ਸਨ।










