ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ)
ਹੁਣ ਜਦੋਂ ਚੋਣਾਂ ਦੌਰਾਨ 1 ਹਜਾਰ ਬੰਦੇ ਦਾ ਰੈਲੀਆਂ ਵਿੱਚ ਇਕੱਠ ਕਰਨ ਨੂੰ ਮਨਜ਼ੂਰੀ ਮਿਲ ਗਈ ਹੈ। ਹਰ ਤਰ੍ਹਾਂ ਦੇ ਅਦਾਰੇ ਖੁੱਲ੍ਹੇ ਹੋਏ ਹਨ ਤਾਂ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਦੇ ਨਾਲ ਮੰਦਬੁੱਧੀ ਕਿਉ ਬਣਾਇਆ ਜਾ ਰਿਹਾ ਹੈ। ਕੋਰੋਨਾ ਦੀ ਆੜ ਵਿਚ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਿਉ ਕੀਤਾ ਜਾ ਰਿਹਾ ਹੈ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨਿਟੂ ਹਰਵਿੰਦਰ ਸਿੰਘ ਚਿਟਕਾਰਾ ਗੁਰਵਿੰਦਰ ਸਿੰਘ ਸਿੱਧੂ ਤੇ ਵਿੱਕੀ ਸਿੰਘ ਖਾਲਸਾ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਬੱਚਿਆਂ ਦੀ ਪੜ੍ਹਾਈ ਦਾ ਨੂਕਸਾਨ ਤਾਂ ਹੋ ਹੀ ਰਿਹਾ ਹੈ ਤੇ ਬੱਚਿਆਂ ਦਾ ਬੌਧਿਕ ਵਿਕਾਸ ਵੀ ਰੁੁਕ ਗਿਆ ਹੈ। ਬੱਚਿਆਂ ਦੇ ਨਾਲ-ਨਾਲ ਪ੍ਰਾਈਵੇਟ ਸਕੂਲਾਂ ਵਿੱਚ ਨੌਕਰੀ ਕਰ ਰਹੇ ਅਧਿਆਪਕਾਂ ਦੀਆਂ ਨੌਕਰੀਆਂ ਵੀ ਜਾ ਰਹੀਆਂ ਹਨ। ਜਿਹੜੇ ਲੋਕ ਗੱਡੀਆਂ ਰਾਹੀਂ ਬੱਚਿਆਂ ਨੂੰ ਲਿਜਾਂਦੇ ਹਨ ਉਨ੍ਹਾਂ ਦਾ ਵੀ ਰੋਟੀ ਪਾਣੀ ਮੁੁਸ਼ਕਿਲ ਹੋ ਗਿਆ ਹੈ। ਤੇ ਸਟੇਸ਼ਨਰੀ ਦਾ ਕੰਮ ਕਰਨ ਵਾਲੇ ਲੋਕਾਂ ਦਾ ਕਾਰੋਬਾਰ ਤਬਾਹ ਹੋ ਰਿਹਾ ਹੈ। ਪਰ ਸਰਕਾਰ ਦੇ ਸਿਰ ਤੇ ਜੂੰ ਨਹੀਂ ਰੇਂਗ ਰਹੀ ਅਸੀਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਉਹ ਜਲਦੀ ਤੋਂ ਜਲਦੀ ਸਕੂਲ ਖੋਲ੍ਹਣ ਦਾ ਫ਼ੈਸਲਾ ਕਰਨ ਅਤੇ ਪੜ੍ਹਾਈ ਦੌਰਾਨ ਬੱਚਿਆਂ ਲਈ ਵੱਧ ਤੋਂ ਵੱਧ ਕਰੋਨਾ ਤੋਂ ਬਚਾ ਲਈ ਵੱਧ ਤੋ ਵੱਧ ਸਾਧਨ ਵਰਤੇ ਜਾ ਸਕਦੇ ਹਨ। ਪਰ ਸਕੂਲ ਹਰ ਹਾਲਤ ਵਿੱਚ ਖੁਲਨੇ ਚਾਹੀਦੇ ਹਨ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਸੋਨੂੰ, ਗੁਰਜੀਤ ਸਿੰਘ ਸਤਨਾਮੀਆ, ਹਰਪਾਲ ਸਿੰਘ ਪਾਲੀ ਚੱਢਾ, ਲਖਬੀਰ ਸਿੰਘ ਲੱਕੀ, ਗੁਰਦੀਪ ਸਿੰਘ ਲੱਕੀ ਮਨਮਿੰਦਰ ਸਿੰਘ ਭਾਟੀਆ, ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਅਮਨਦੀਪ ਸਿੰਘ ਬੱਗਾ ਪ੍ਰਬਜੋਤ ਸਿੰਘ ਖਾਲਸਾ ਜਤਿੰਦਰ ਸਿੰਘ ਕੋਹਲੀ,ਹਰਜੀਤ ਸਿੰਘ ਬਾਬਾ, ਸਰਬਜੀਤ ਸਿੰਘ ਕਾਲੜਾ ਮਨਜੀਤ ਸਿੰਘ ਵਿੱਕੀ ਕੁਲਦੀਪ ਸਿੰਘ ਵਿਰਦੀ ਪਲਵਿੰਦਰ ਸਿੰਘ ਬਾਬਾ ਅਭਿਸ਼ੇਕ ਸਿੰਘ ਨਵਜੋਤ ਸਿੰਘ ਮਿੱਕੀ,ਅਰਵਿੰਦਰ ਸਿੰਘ ਬਬਲੂ, ਸੰਨੀ ਓਬਰਾਏ, ਤਜਿੰਦਰ ਸਿੰਘ ਸੰਤ ਨਗਰ,ਕਮਲਜੀਤ ਸਿੰਘ ਜੋਨੀ ਅਵਤਾਰ ਸਿੰਘ ਮੀਤ ਆਦਿ ਹਾਜਰ ਸਨ।
