ਜਲੰਧਰ ਛਾਊਣੀ (ਪੰਜਾਬ ਦੈਨਿਕ ਨਿਊਜ਼ ) ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਰਜੁਨਾ ਅਵਾਰਡੀ ਸਾਬਕਾ ਆਈ.ਜੀ .ਸੁਰਿੰਦਰ ਸਿੰਘ ਸੋਢੀ ਦੀ ਚੌਣ ਮੁਹਿੰਮ ਦੋਰਾਨ ਨੁੱਕੜ ਮੀਟਿੰਗਾਂ ਤੇ ਡੋਰ ਟੂ ਡੋਰ ਪ੍ਰਚਾਰ ਲਈ ਲੋਕਾਂ ਦੇ ਆਪ ਮੁਹਾਰੇ ਵਹੀਰਾਂ ਘੱਤ ਸ਼ਾਮਲ ਹੋਣ ਨਾਲ ਇਲਾਕੇ ਵਿਚ ਹੋ ਰਹੀ ਪੂਰੀ ਬੱਲ੍ਹੇ- ਬੱਲ੍ਹੇ । ਹੱਲਕੇ ਦੇ ਵੱਖ- ਵੱਖ ਸ਼ਹਿਰੀ ਤੇ ਪੇਂਡੂ ਖੇਤਰਾਂ ਵਿੱਚ ਚੋਣ ਪ੍ਰਚਾਰੀ ਟੀਮਾਂ ਵੱਲੋਂ ਤੁਫਾਨੀ ਦੋਰੇ ਕੀਤੇ ਜਾ ਰਹੇ ਹਨ। ਉਨ੍ਹਾਂ ਵੱਲੋਂ ਲਿਆਐ ਪ੍ਹਚਾਰੀ ਹਨੇਰੀ ਨੇ ਵਿਰੋਧੀਆਂ ਦੇ ਸਾਹ ਸੂਤੇ ਪਏ ਹਨ ।, ਜਿਸ ਦਾ ਅਸਲ ਸੱਚ ਆਪ ਸਭ ਦੇ ਸਾਹਮਣੇ ਪਿਛਲੇ 10 ਸਾਲ ਤੋਂ ਸਰਕਾਰ ਵਿਚ ਅਹਿਮ ਪੈਠ ਰੱਖਣ ਵਾਲੇ ਹੱਲਕੇ ਦੇ ਵਿਕਾਸ ਲਈ ਇਮੋਸ਼ਨਲ ਬਲੈਕਮੇਲ ਕਰ ਵਿਧਾਇਕ ਬਣਨ ਵਾਲੇ ਸਾਬਕਾ ਮੰਤਰੀ ਵੱਲੋਂ ਹਾਰ ਨੂੰ ਦੇਖਦਿਆਂ ਲੋਕਾਂ ਦੀਆਂ ਵੋਟਾਂ ਪਵਾਉਣ ਲਈ ਸਰਕਾਰੀ ਹੱਥਕੰਡੇ ਅਪਨਾ ਖਜਾਨੇ ਦੀ ਦੁਰਵਰਤੋਂ ਕਰ ਸਾਡਾ ਚੰਨ੍ਹੀ ਲੋਗੋ ਵਾਲੇ ਟਰੈਕ ਸੂਟ , ਸਰਾਬ , ਗ੍ਰਾਂਟਾਂ ਤੇ ਹੋਰ ਵਸਤਾਂ ਦਾ ਵੰਡਣਾ ਆਪ ਹੀ ਦਰਸਾਉਂਦਾ ਹੈ। ਓਲੰਪੀਅਨ ਸੋਢੀ ਵੱਲੋਂ ਬੰਮਬੀਆਵਾਲ , ਹਰਦੋਫਰਾਲਾ , ਰਾਏਪੁਰ, ਦੋਲਤਪੁਰ, ਸਲਾਰਪੁਰ , ਅਰਬਨ ਅਸਟੇਟ ਫੇਜ -2, ਸਭਾਨਾ , ਜਮਸ਼ੇਰ ਆਦਿ ਇਲਾਕਿਆਂ ਵਿਚ ਨੁੱਕੜ ਮੀਟਿੰਗਾਂ ਤੇ ਡੋਰ ਟੂ ਡੋਰ ਵਿੱਢੀ ਮੁਹਿੰਮ ਤਹਿਤ ਪਾਰਟੀ ਦੇ ਭਵਿੱਖ ਸੁਧਾਰ ਨੀਤੀਆਂ – ਵਾਧਿਆ ਦਾ ਬਾਖੂਬੀ ਵਿਚਾਰਾਂ ਸਾਝੀਆਂ ਕੀਤੀਆਂ। ਉਨ੍ਹਾ ਗੱਲਬਾਤ ਦੌਰਾਨ ਦਸਿਆ ਕਿ ਇਸ ਧੂੰਆਂਧਾਰ ਪ੍ਰਚਾਰ ਨੇ ਲੋਕਾਂ ਦੇ ਮਨ ਅੰਦਰ ਵਿਰੋਧੀ ਪਾਰਟੀਆਂ ਦੇ ਭਰਮਾਉ ਵਾਦਿਆ ਤੇ ਵਸਤਾਂ ਦੇ ਮੋਹ ਨੂੰ ਵੀ ਕੱਢਿਆ ਹੈ ਤੇ ਹਰ ਕਿਸੇ ਦੀ ਪੱਕਾ ਮਨ ਬਣਾ ਇਹੀ ਹੈ ਪੁਕਾਰ ਇਸ ਵਾਰ ਸਤਾ ਸੋਪੋਂ “ਆਪ “ਨੂੰ ਫੇਰ ਦੇਖੋ ਚਮਕਦੇ “ਪੰਜਾਬ “ਨੂੰ । ** ਪ੍ਰੋ. ਰਾਜਵਿੰਦਰ ਕੌਰ ਸੋਢੀ ਦੀ 21 ਮੈਂਬਰੀ ਟੀਮ ਨੇ ਇਲਾਕੇ ‘ਚ ਆਪ ਦੀ ਲਹਿਰ ਬਣਾਈ ਛਾਉਣੀ ਹੱਲਕੇ ਤੋ ਰਾਜਨੀਤੀ ਖੇਤਰ ਵਿਚ ਨਵੀਂ ਪੈਠ ਬਨਾਉਣ ਲਈ ਉੱਤਰੇ ਨਵੇਂ ਉਮੀਦਵਾਰ ਸਾਬਕਾ ਆਈ.ਪੀ.ਐਸ.ਅਧਿਕਾਰੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੇ ਧਰਮ ਪਤਨੀ ਪ੍ਰੋ. ਰਾਜਵਰਿੰਦਰ ਕੌਰ ਸੋਢੀ ਵੱਲੋਂ ਆਪਦੀ 21 ਮੈਂਬਰੀ ਟੀਮ ਇਲਾਕਾ ਨਿਵਾਸੀਆਂ ਨਾਲ ਨਿੱਜੀ ਰਾਵਤਾ ਕਾਇਮ ਕਰਦਿਆਂ ਵਿਕਸਤ ਇਲਾਕੇ ਹੀ ਸੜਕਾਂ – ਨਾਲੀਆਂ , ਸਿਹਤ ਸੇਵਾਵਾਂ ਤੇ ਹੋਰ ਮੁੱਢਲੀਆਂ ਲੌੜਾਂ ਤੋ ਵਾਝੇਂ ਹਨ ਤਾਂ ਫਿਰ ਅਵਿਕਸਿਤ ਇਲਾਕੇ ਦੇ ਵਾਸੀਆਂ ਦਾ ਕੀ ਹਾਲ ਹੋਵੇਗਾ ਬਾਰੇ ਵਿਚਾਰ ਚਰਚਾ ਕੀਤੀ ਗਈ। ਉਨ੍ਹਾਂ ਵੱਲੋਂ ਪਿਛਲੇ ਲੰਬੇ ਸਮੇਂ ਤੋ ਵਿਕਾਸ ਦੇ ਨਾਮ ਤੇ ਇਲਾਕਾ ਨਿਵਾਸੀਆਂ ਨਾਲ ਲਾਰੇ ਲਾਅ ਠੱਗੀ ਮਾਰਨ ਵਾਲੇ ਸੱਤਾ ‘ਚ ਰਹੀਆਂ ਪਾਰਟੀਆਂ ਦੇ ਅਹਿਮ ਅੰਗ ਰਹੇ ਸਾਬਕਾ ਤੇ ਮੌਜੂਦਾ ਵਿਧਾਇਕਾਂ ਨੂੰ ਲੰਬੇ ਹੱਥੀਂ ਲੈਦਿਆਂ , ਪਿਛਲੇ ਕੁਝ ਦਿਨਾਂ ਦੇ ਅਰਸੇ ਵਿਚ ਹੀ ਬਣੀਆਂ ਨਵੀਆਂ ਸੜਕਾਂ ਦੇ ਮੀਂਹ ਕਾਰਨ ਖੱਖੜੀ ਵਾਂਗ ਖਿਲਰਨ ਦੀ ਵੀ ਨਿਖੇਧੀ ਕੀਤੀ ਗਈ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਅਗਰ ਆਪ ਆਉਂਦੇ ਸਮੇਂ ਵਿਚ ਇਲਾਕੇ ਦਾ ਸਮੁੱਚਾ ਵਿਕਾਸ ਚਾਹੁੰਦੇ ਹੋ ਤਾਂ ਆਪਦੀ ਵੋਟ ਦਾ ਸੱਦ ਉਪਯੋਗ ਕਰਦਿਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰਿੰਦਰ ਸਿੰਘ ਸੋਢੀ ਨੂੰ ਜਿਤਾ ਵਿਧਾਨ ਸਭਾ ਵਿਚ ਭੇਜੋ। ਜਿਤਣ ਮਗਰੋਂ ਵਿਕਾਸ ਦੇ ਕੰਮਾਂ ਲਈ ਮਿਲਣ ਵਾਲੀ ਹਰ ਗ੍ਰਾਂਟ ਦਾ ਸੱਦ ਉਪਯੋਗ ਇਲਾਕਾ ਨਿਵਾਸੀਆਂ ਦੀ ਲੋੜ ਮੁਤਾਬਿਕ ਮੈਂ ਆਪ ਕੌਲ ਖੜ ਕਰਵਾਉਣ ਦਾ ਵਿਸ਼ਵਾਸ ਦਿਵਾਇਆ ਗਿਆ।ਉਨ੍ਹਾਂ ਵੱਲੋਂ ਫਤਹਿ ਢਿੱਲੋਂ , ਦਲਜੀਤ ਸਿੰਘ , ਮਲਕੀਤ ਸਿੰਘ , ਖੁਸ਼ਦੀਪ ਕੌਰ , ਰਿਧਮਾ ਢਿੱਲੋਂ , ਪ੍ਰੀਤੀ , ਸੁਮੀਤਾ ਭਗਤ, ਦਿਵਿਆ,ਸੁਨੀਤਾ,ਮੰਨੂ , ਸੁਰਜੀਤ, ਜਗਜੀਤ ਕੌਰ, ਹਨੀ ਸਿੰਘ, ਵਲੰਟੀਅਰਾਂ ਨਾਲ ਮਿਲ ਇਲਾਕੇ ਦੇ ਵਾਰਡ ਨੰਬਰ 31 ਦੇ ਇਲਾਕੇ ਜੀ. ਜੀ .ਐਸ . , ਜੀ. ਟੀ. ਬੀ .ਤੇ ਹੋਰ ਲਾਗਲੇ ਇਲਾਕਿਆਂ ਵਿਚ ਚਲਾਈ ਡੋਰ -ਟੂ – ਡੋਰ ਮੀਟਿੰਗਾਂ ਸਮੇਂ ਲਾਰੇ – ਲੱਪਿਆਂ ਤੋਂ ਸਤਾਏ ਇਲਾਕਾ ਨਿਵਾਸੀਆਂ ਵੱਲੋਂ “ਸੌਢੀ ਸਾਹਿਬ ਜਿਤੇਗਾ ” ਦਾ ਨਾਅਰਾ ਲੱਗਾ ਆਉਂਦੇ ਦਿਨਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿਤਾ ਵਿਧਾਨ ਸਭਾ ਵਿਚ ਭੇਜਣ ਦਾ ਵਿਸ਼ਵਾਸ ਦਿਵਾਇਆ ਗਿਆ।। ** ਕੈਂਟ ਹੱਲਕੇ ਵਿਚ ਵੀ ” ਆਪ ” ਦੀ ਲਹਿਰ ਚੱਲੀ ਛਾਉਣੀ ਹੱਲਕੇ ਦੀ ਜਿੰਦ ਜਾਨ ਵਜੋਂ ਜਾਣੇ ਜਾਂਦੇ ਇਲਾਕੇ ਕੈੱਟ ਦੇ ਵਾਸੀਆਂ ਨੂੰ ਆਪਦੇ ਵੱਲ ਵੋਟਾਂ ਵਾਲੇ ਦਿਨ ਭੁਗਤਾਉਣ ਲਈ ਹਰ ਪਾਰਟੀ ਦੀ ਚੋਣ ਮੁਹਿੰਮ ਵਿਚ ਦਿੱਤੀ ਜਾ ਰਹੀ ਪਹਿਲ ਸੱਦਕਾ ਅੱਖਾਂ ਦਾ ਸਿਤਾਰਾ ਬਣਿਆ ਹੋਇਆ ਹੈ। ਪਿਛਲੇ ਲੰਬੇ ਅਰਸੇ ਤੋ ਇਲਾਕੇ ਦੇ ਵਿਧਾਇਕ ਤੇ ਮੰਤਰੀ ਰਹੇ ਹਾਕੀ ਕਪਤਾਨ ਪਰਗਟ ਸਿੰਘ ਵੱਲੋਂ ਅਣਗੋਲਿਆਂ ਰਹਿਣ ਸਦਕਾ ਹੋਏ ਲੋਕਾਂ ਦੇ ਮੋਹ ਭੰਗ ਕਾਰਨ ਕਾਂਗਰਸ ਵਿਰੋਧੀ ਪਨਪੀ ਸੋਚ ਕਾਰਨ ਫਾਇਦਾ ਨਵੇਂ ਉਮੀਦਵਾਰ ਓਲੰਪੀਅਨ ਸੋਢੀ ਨੂੰ ਮਿਲਦਾ ਜਾਪਦਾ ਹੈ। ਉੱਕਤ ਵਿਚਾਰ ਪਾਰਟੀ ਦੇ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਰਾਜਵਿੰਦਰ ਕੌਰ ਆਪਦੀ ਨਵਜਿੰਦਰ ਸੰਧੂ , ਗੁਰਿੰਦਰ ਸਿੰਘ ਗਿੰਦੀ, ਅਮਰਜੀਤ ਸਿੰਘ , ਸੁਭਾਸ਼ ਭਗਤ ਨਾਲ ਗੱਠਿਤ ਟੀਮ ਵੱਲੋਂ ਡੋਰ ਟੂ ਡੋਰ ਚੋਣ ਪ੍ਰਚਾਰ ਮੋਕੇ ਹੋਈ ਗੱਲਬਾਤ ਦੋਰਾਨ ਦਸਿਆ ਕਿ ਪਿਛਲੇ ਦਸ ਸਾਲ ਤੋ ਵਿਧਾਇਕ ਤੇ ਮੰਤਰੀ ਰਹੇ ਪਰਗਟ ਸਿੰਘ ਤੇ ਓਸ ਤੋ ਪਹਿਲਾਂ ਅਕਾਲੀ ਵਿਧਾਇਕ ਜਗਬੀਰ ਬਰਾੜ ਵੱਲੋਂ ਬਾਰ – ਬਾਰ ਪਾਰਟੀ ਬਦਲਣ ਪ੍ਰਤੀ ਵੀ ਲੋਕਾਂ ਦੇ ਮਨਾਂ ਅੰਦਰ ਭਾਰੀ ਰੋਹ ਹੈ। ਆਪਣੇ ਆਪ ਨੂੰ ਸਾਫ ਸੁਥਰੀ ਛਵੀ ਦਾ ਢੋਲ ਪਿੱਟਣ ਵਾਲੇ ਦੋਹਾਂ ਉਮੀਦਵਾਰਾਂ ਨੂੰ ਇਸ ਵਾਰ ਨਕਾਰਨ ਦਾ ਮਨ ਬਣਾਈ ਬੈਠੇ ਹਨ ਜਿਸ ਦਾ ਭਰਭੂਰ ਫਾਇਦਾ ਸਾਡੀ ਪਾਰਟੀ ਦੇ ਉਮੀਦਵਾਰ ਅਰਜੁਨਾ ਅਵਾਰਡੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੂੰ 20 ਤਾਰੀਖ ਦੀਆਂ ਚੋਣਾਂ ਸਮੇਂ ਵੇਖਣ ਨੂੰ ਵੀ ਮਿਲੇਗਾ।। *** ਲੋਕ ਆਪ ਮੁਹਾਰੇ ਤੁਰੇ ” ਆਪ “ਪਾਰਟੀ ਦੇ ਪ੍ਰਚਾਰ ‘ਚ ਇਸ ਗੱਲ ਦਾ ਜਿਕਰ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੀ ਚੋਣ ਮੁਹਿੰਮ ਨੂੰ ਸਰਗਰਮ ਪਾਰਟੀ ਵੱਲੋਂ ਰੋਜਾਨਾ ਪ੍ਰਚਾਰ ਦੋਰਾਨ ਵੱਖ ਵੱਖ ਇਲਾਕਿਆਂ ਤੋ ਮਿਲ ਰਹੇ ਲੋਕਾਂ ਦੇ ਪਿਆਰ ਤੇ ਸਹਿਯੋਗ ਦੇਣ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਮੋਕੇ ਦਸੇ। ਉਨ੍ਹਾਂ ਕਿਹਾ ਕਿ ਜਿਕਰਯੋਗ ਹੈ ਕਿ ਬੇਸ਼ਕ ਸਾਰੀਆਂ ਪਾਰਟੀਆਂ ਆਪਣਾ ਪ੍ਰਚਾਰ ਕਰਦੀਆਂ ਹਨ ਲੇਕਿਨ ਸਾਡੇ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਮੋਕੇ ਨਾ ਕੇਵਲ ਨਿੱਕੇ ਬੱਚਿਆਂ ਬਲਕਿ ਵੱਡੇ ਸਮਝਦਾਰ ਵੋਟਰਾਂ , ਬਜੁਰਗਾ ਵੱਲੋਂ ਪਾਰਟੀ ਦੇ ਝੰਡੇ ਲੈ ਆਪ ਮੁਹਾਰੇ ਆਪਦੇ ਕੋਠਿਆਂ ਤੇ ਲਗਾਉਣਾ ਤੇ ਪ੍ਰਚਾਰ ਲਈ ਨਾਲ ਹੋ ਤੁਰਨਾ ਪਾਰਟੀ ਲਈ ਲੋਕਾਂ ਦੇ ਰੁਝਾਨ ਤੇ ਵੱਧ ਰਹੇ ਮੋਹ ਨੂੰ ਦਰਸਾਉਂਦਾ ਹੈ।
