ਜਲੰਧਰ ਛਾਉਣੀ – ਪੰਜਾਬ ਦੈਨਿਕ ਨਿਊਜ਼ – (ਮੁਨੀਸ਼ ਤੋਖੀ) ਯੂਥ ਅਕੀਲ ਦਲ ਦੇ ਪ੍ਰਧਾਨ ਸਰਦਾਰ ਸੁਖਮਿੰਦਰ ਸਿੰਘ ਰਾਜਪਾਲ ਦੀ ਮਿਹਨਤ ਸਦਕਾ ਅੱਜ ਦੀਪ ਨਗਰ ਵਿਖੇ 15 ਕਾਂਗਰਸੀ ਪਰਿਵਾਰਾਂ ਨੂੰ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਕਰਵਾਇਆ ਗਿਆ। ਇਨ੍ਹਾਂ ਪਰਿਵਾਰਾਂ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੀ ਮਦਦ ਕਰਦੇ ਸਨ ਪਰ ਕਾਂਗਰਸ ਨੇ ਸਿਰਫ ਸਾਨੂੰ ਵੋਟਾਂ ਲਈ ਵਰਤਿਆ ਅਤੇ ਵੋਟਾਂ ਮਿਲਣ ਤੋਂ ਬਾਅਦ ਕੋਈ ਕੰਮ ਨਹੀ ਕੀਤਾ। ਅੱਜ ਵਿਕਾਸ ਪੱਖੋਂ ਵੀ ਦੀਪਨਗਰ ਦੇ ਹਾਲਾਤ ਕਿਸੇ ਤੋਂ ਲੁਕੇ ਨਹੀ। ਵਿਧਾਨਸਭਾ ਹਲਕਾ ਜਲੰਧਰ ਕੈਂਟ ’ਚੋਂ ਸੱਭ ਤੋਂ ਮਾੜੇ ਹਾਲਾਤ ਇਸੇ ਇਲਾਕੇ ਦੇ ਹਨ। ਨਾ ਤਾਂ ਵਾਟਰ ਸਪਲਾਈ ਸੀਵਰੇਜ ਦੀਆਂ ਕੋਈ ਪਾਈਪਾਂ ਪਾਈਆਂ ਗਈਆਂ ਹਨ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਵੀ ਬਹੁਤ ਵੱਡੀ ਹੈ। ਆਪਣੇ ਕਾਰਜਕਾਲ ਦੌਰਾਨ ਕਾਂਗਰਸ ਨੇ ਕੋਈ ਵਿਕਾਸ ਕਾਰਜ ਨਹੀ ਕੀਤਾ। ਅੱਜ ਸ਼ਾਮਲ ਹੋਏ 15 ਪਰਿਵਾਰਾਂ ਵਿਚ ਵੱਡੀ ਗਿਣਤੀ ’ਚ ਨੌਜਵਾਨ ਸਨ ਜੋ ਪਿਛਲੇ ਸਮੇਂ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਦੀ ਮਦਦ ਕਰਦੇ ਰਹੇ , ਉਨ੍ਹਾਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ੍ਹਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਜਗਬੀਰ ਸਿੰਘ ਬਰਾੜ ’ਤੇ ਪੂਰਾ ਭਰੋਸਾ ਹੈ। ਆਉਣ ਵਾਲੀਆਂ ਚੋਣਾਂ ’ਚ ਅਸੀਂ ਸਰਦਾਰ ਜਗਬੀਰ ਸਿੰਘ ਬਰਾੜ ਦੀ ਪੂਰੀ ਮਦਦ ਕਰਾਂਗੇ ਅਤੇ ਦੀਪ ਨਗਰ ਤੋਂ ਵੱਡੀ ਲੀਡ ਦਵਾ ਕੇ ਜਿੱਤ ਦੀ ਨੀਂਹ ਰੱਖਾਂਗੇ। ਇਸ ਮੌਕੇ ਸਰਦਾਰ ਜਗਬੀਰ ਸਿੰਘ ਬਰਾੜ ਨੇ ਵੀ ਲੋਕਾਂ ਨੂੰ ਭਰੋਸਾ ਦਵਾਇਆ ਕਿ ਜਿੱਤਣ ਉਪਰੰਤ ਉਹ ਉਕਤ ਸਮੱਸਿਆਵਾਂ ਨੂੰ ਹੱਲ ਕਰਵਾਉਣਗੇ। ਕਾਂਗਰਸ ਸਰਕਾਰ ਨੇ ਆਪਣੇ ਕਾਰਜਕਾਲ ’ਚ ਪੀਣ ਵਾਲੇ ਪਾਣੀ ਤੇ ਸੀਵਰੇਜ ਜਿਹੀਆਂ ਮੁੱਢਲੀਆਂ ਜ਼ਰੂਰਤਾਂ ’ਤੇ ਵੀ ਧਿਆਨ ਨਹੀ ਦਿੱਤਾ। ਉਨ੍ਹਾਂ ਕਿਹਾ ਕਿ ਹਲਕਾ ਵਾਸੀਆਂ ਦੀ ਸਮੱਸਿਆਵਾਂ ਦਾ ਹੱਲ ਪਹਿਲ ਦੇ ਅਧਾਰ ’ਤੇ ਕੀਤਾ ਜਾਵੇਗਾ। ਸੁਖਮਿੰਦਰ ਸਿੰਘ ਰਾਜਪਾਲ ਨੇ ਨੌਜਵਾਨਾਂ ਨੂੰ ਵਿਸ਼ਵਾਸ ਦਵਾਇਆ ਕਿ ਜੋ ਵਿਸ਼ਵਾਸ ਨੌਜਵਾਨਾਂ ਨੇ ਪਾਰਟੀ ਪ੍ਰਤੀ ਦਿਖਾਇਆ ਹੈ, ਉਸ ਨੂੰ ਕਾਇਮ ਰੱਖਦੇ ਹੋਏ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਨੌਜਵਾਨਾਂ ਨੂੰ 1 ਲੱਖ ਨੌਕਰੀ ਦੇਣ ਦਾ ਜਿਹੜਾ ਵਾਅਦਾ ਸ਼ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤਾ ਹੈ, ਉਹ ਪੂਰਾ ਕੀਤਾ ਜਾਵੇਗਾ ਅਤੇ ਕਾਰਜਕਾਲ ਦੇ ਵਿਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾਵੇਗੀ। ਮੀਟਿੰਗ ਦੌਰਾਨ ਮਿਨਹਾਸ ਸਾਹਿਬ, ਰਾਜਕੁਮਾਰ ਰਾਜੂ , ਕੈਂਟੋਨਮੈਂਟ ਬੋਰਡ ਦੇ ਪੂਰਬ ਵਾਈਸ ਪ੍ਰੈਜ਼ੀਡੈਂਟ ਹਰਵਿੰਦਰ ਸਿੰਘ ਪੱਪੂ,ਕਨਵ ਪਰੋਲ, ਹਰਮਨ ਅਸੀਜਾ, ਮਨੀ ਕੁਮਾਰ, ਅਭਿਲਾਸ਼ ਹੰਸ, ਅਜੇ ਹੰਸ,ਮਨਪ੍ਰੀਤ ਸਿੰਘ ਤਰਲੋਚਨ ਸਿੰਘ, ਅਜੇਬੀਰ ਸਿੰਘ, ਮਨਜੀਤ ਸਿੰਘ ਹਰਪ੍ਰੀਤ ਅਮਿਤ ਕੁੁਮਾਰ, ਵਿਸ਼ਾਲ, ਮਨੀ, ਰੋਹਿਤ ਆਦਿ ਹਾਜ਼ਰ ਸਨ।