







(ਪੰਜਾਬ ਦੈਨਿਕ ਨਿਊਜ਼) ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁੁਰਬ ਨੂੰ ਸਮਰਪਿਤ ਬੱਚਿਆਂ ਦੇ ਸ਼ਬਦ ਗਾਇਨ ਤੇ ਗੁਰੂ ਸਾਹਿਬ ਜੀ ਦੀ ਉੂਸਤਤ ਵਿੱਚ ਕਵਿਤਾਵਾਂ ਦੇ ਮੁਕਾਬਲੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੇਵ ਨਗਰ ਨਵੀਂ ਦਾਣਾ ਮੰਡੀ ਵਿਖੇ ਕਰਵਾਏ ਗਏ।ਜਿਸ ਵਿੱਚ ਪੰਜਾਹ ਤੋਂ ਵੱਧ ਬੱਚਿਆਂ ਨੇ ਭਾਗ ਲਿਆ ਇਹ ਜਾਣਕਾਰੀ ਦਿੰਦੇ ਹੋਏ ਗੁਰੂ ਘਰ ਦੇ ਮੁੱਖ ਸੇਵਾਦਾਰ ਰਜਿੰਦਰ ਸਿੰਘ ਮਿਗਲਾਨੀ ਤੇ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਨੀਟੂ ਨੇ ਦਿੱਤੀ ਉਨ੍ਹਾਂ ਦੱਸਿਆ ਕਿ ਅੱਜ ਦੇ ਸਮੇ ਦੀ ਸਭ ਤੋਂ ਵੱਡੀ ਲੋੜ ਬੱਚਿਆਂ ਨੂੰ ਗੁਰਬਾਣੀ ਨਾਲ ਅਤੇ ਆਪਣੇ ਗੌਰਵਮਈ ਇਤਿਹਾਸ ਨਾਲ ਜੋੜਨਾ ਹੈ।ਕਿਉਂਕਿ ਸਾਡੇ ਬੱਚੇ ਆਪਣੇ ਵਿਰਸੇ ਤੋਂ ਦੂਰ ਜਾ ਕੇ ਪਤਿਤਪੁਣੇ ਦੀ ਅਤੇ ਧਰਮ ਪਰਿਵਰਤਨ ਵਰਗੀ ਡੂੰਘੀ ਖਾਈ ਵਿੱਚ ਡਿੱਗਦੇ ਜਾ ਰਹੇ ਹਨ ਇਸ ਨੂੰ ਰੋਕਣ ਲਈ ਇਹ ਉੁਪਰਾਲੇ ਸ਼ੁਰੂ ਕੀਤੇ ਗਏ ਹਨ।ਜੋ ਨਿਰੰਤਰ ਜਾਰੀ ਰਹਿਣਗੇ ਉਨ੍ਹਾਂ ਦੱਸਿਆ ਕਿ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਸਨਮਾਨ ਚਿੰਨ੍ਹ ਦਿੱਤੇ ਗਏ ਸਟੇਜ ਸਕੱਤਰ ਦੀ ਸੇਵਾ ਬੀਬੀ ਗੁਰਪ੍ਰੀਤ ਕੌਰ ਨੇ ਨਿਭਾਈ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ
ਰਜਿੰਦਰ ਸਿੰਘ ਗਗਨਦੀਪ ਸਿੰਘ ਭਰ ਉਸ ਕਰਨਬੀਰ ਸਿੰਘ ਮਿਗਲਾਨੀ ਪਵਨਦੀਪ ਸਿੰਘ ਹਰਮਨਜੋਤ ਸਿੰਘ ਬਠਲਾ ਸੁੁਖਬੀਰ ਸਿੰਘ ਸਤਬੀਰ ਸਿੰਘ ਗਗਨਦੀਪ ਸਿੰਘ ਤਰਨਦੀਪ ਸਿੰਘ ਰਿਸ਼ੂ ਤਜਿੰਦਰ ਸਿੰਘ ਨਵਲਦੀਪ ਕੌਰ ਰਜਿੰਦਰ ਕੌਰ ਗੁਰਮੀਤ ਕੌਰ ਲਖਵਿੰਦਰ ਕੌਰ ਕੋਮਲਪ੍ਰੀਤ ਕੌਰ ਅਦਿ ਸ਼ਾਮਲ ਸਨ।










