ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਜਲੰਧਰ ਟੂ ਵੀਲਰਜ਼ ਡੀਲਰਜ਼ ਐਸੋਸੀਏਸ਼ਨ ਵੱਲੋਂ ਨਵੇਂ ਸਾਲ ਦੇ ਪਹਿਲੇ ਦਿਨ ਸਕੂਟਰ ਮਾਰਕੀਟ ਦੀ ਮਲਹੋਤਰਾ ਮੋਟਰ ਦੁਕਾਨ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਕੇ ਸ੍ਰੀ ਸੁੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਉਪਰੰਤ ਭਾਈ ਜੋਧਵੀਰ ਸਿੰਘ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਗੁਰਦੇਵ ਨਗਰ ਨੇ ਰਸ ਭਿੰਨਾ ਕੀਰਤਨ ਕੀਤਾ।ਭਾਈ ਜਸਬੀਰ ਸਿੰਘ ਹੈੱਡ ਗ੍ਰੰਥੀ ਗੁਰਦੇਵ ਨਗਰ ਨੇ ਸੰਗਤਾਂ ਵੱਲੋਂ ਗੁਰੂ ਸਾਹਿਬ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸ ਮੌਕੇ ਤੇ ਪਹੁੰਚੇ MLA ਰਾਜਿੰਦਰ ਬੇਰੀ ਨੇ ਐਸੋਸੀਏਸ਼ਨ ਦੇ ਸਮੁੱਚੇ ਮੈਂਬਰਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਕਿਹਾ ਸਤਨਾ ਐਸੋਸੀਏਸ਼ਨ ਵਲੋਂ ਨਵੇਂ ਸਾਲ ਦੀ ਆਰੰਭਤਾ ਤੇ ਗੁਰੂ ਸਾਹਿਬ ਜੀ ਦਾ ਓਟ ਆਸਰਾ ਲਿਆ ਇਹ ਬਹੁਤ ਸ਼ਲਾਘਾਯੋਗ ਉੱਦਮ ਹੈ ਅੱਗੇ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣ ਲਈ ਕਿਹਾ ਐਸੋਸੀਏਸ਼ਨ ਦੇ ਪ੍ਰਧਾਨ ਕਮਲ ਚੌਹਾਨ ਚੇਅਰਮੈਨ ਤੇਜਿੰਦਰ ਸਿੰਘ ਪਰਦੇਸੀ ਤੇ ਸਕੱਤਰ ਹਰਪ੍ਰੀਤ ਸਿੰਘ ਨੀਟੂ ਵੱਲੋਂ ਰਾਜਿੰਦਰ ਬੇਰੀ ਨੂੰ ਦੁਸ਼ਾਲਾ ਦੇ ਕੇ ਸਨਮਾਨਤ ਕੀਤਾ

ਹਰਪ੍ਰੀਤ ਸਿੰਘ ਬਿੱਟੂ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ ਤੇ ਸਮੁੱਚੇ ਮੈਂਬਰਾਂ ਨੂੰ ਬੇਨਤੀ ਕੀਤੀ ਇਹ ਉਹ ਵੀ ਜਤਿੰਦਰ ਮਲਹੋਤਰਾ ਤੋਂ ਸੇਧ ਲੈ ਕੇ ਧਾਰਮਿਕ ਕਾਰਜਾਂ ਲਈ ਅੱਗੇ ਆਇਆ ਕਰਨ, ਗੁਰੂ ਘਰ ਵੱਲੋਂ ਮਲਹੋਤਰਾ ਮੋਟਰ ਦੇ ਮਾਲਕ ਜਤਿੰਦਰ ਮਲਹੋਤਰਾ ਤੇ ਉਨ੍ਹਾਂ ਦੇ ਪਿਤਾ ਦੀਨਾ ਨਾਥ ਮਲਹੋਤਰਾ ਨੂੰ ਸਿਰਪਾਓ ਭੇਟ ਕੀਤੇ ਗਏ ਉੁਪਰੰਤ ਸਮੁੂਚੀ ਮਾਰਕੀਟ ਲਈ ਗੁੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
