ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ / ਅਨਿਲ) ਸਿੱਖ ਇਤਿਹਾਸ ਦੇ ਪੋਹ ਮਹੀਨੇ ਦੇ ਬਹੁਤ ਹੀ ਵੈਰਾਗਮਈ ਦਿਨ ਚੱਲ ਰਹੇ ਹਨ। ਜਿਸ ਵਿੱਚ ਚਾਰ ਸਾਹਿਬਜ਼ਾਦਿਆਂ ਮਾਤਾ ਗੁੁਜ਼ਰ ਕੌਰ ਅਤੇ ਗੁਰੂ ਸਾਹਿਬ ਜੀ ਦੇ ਪੁੱਤਰਾਂ ਤੋਂ ਵੀ ਪਿਆਰੇ ਸਿੰਘਾਂ ਦੀਆਂ ਲਾਸ਼ਾਨੀ ਇਤਿਹਾਸ ਸ਼ਹਾਦਤਾਂ ਨਾਲ ਭਰਿਆ ਪਿਆ ਹੈ। ਕਿ ਕਿਸ ਤਰ੍ਹਾਂ ਅਨੇਕਾ ਸਿੰਘ ਅਤੇ ਚਾਰ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਦੇਸ਼ ਕੌਮ ਤੇ ਧਰਮ ਤੋਂ ਆਪਾ ਕੁਰਬਾਨ ਕਰ ਗਏ।
ਸਿੱਖ ਤਾਲਮੇਲ ਕਮੇਟੀ ਦੇ ਆਗੂ ਤੇਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨਿਟੂ ਭੁਪਿੰਦਰ ਸਿੰਘ ਛੇ ਜੂਨ ਹਰਜੋਤ ਸਿੰਘ ਲੱਕੀ ਗੁਰਵਿੰਦਰ ਸਿੰਘ ਸਿੱਧੂ ਵਿੱਕੀ ਸਿੰਘ ਖਾਲਸਾ ਪਰਮਿੰਦਰ ਸਿੰਘ ਦਸਮੇਸ਼ ਨਗਰ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ। ਕਿ ਸਿੱਖ ਕੌਮ ਦੇ ਅਜਿਹੇ ਮਾਣਮੱਤੇ ਤੇ ਗੌਰਵਮਈ ਇਤਿਹਾਸ ਦੇ ਹੋਣ ਦੇ ਬਾਵਜੂਦ ਸਾਡੇ ਬੱਚੇ ਤੇ ਸਾਡੀ ਆਉਣ ਵਾਲੀ ਪੀੜ੍ਹੀ ਇਨ੍ਹਾਂ ਸਾਰੇ ਮਾਣ ਮੱਤੇ ਇਤਿਹਾਸ ਤੋਂ ਬਿਲਕੁਲ ਕੋਰੇ ਅਤੇ ਅਣਜਾਣ ਹਨ।
ਸਾਡੇ ਬੱਚੇ ਦੇਖਾ ਦੇਖੀ ਆਪਣਾ ਵਿਰਸਾ ਭੁੱਲ ਕੇ ਪੱਛਮੀ ਸੱਭਿਅਤਾ ਦੇ ਪਿੱਛੇ ਲੱਗ ਕੇ ਟਾਫ਼ੀਆਂ ਤੇ ਕੀਮਤਾਂ ਨੂੰ ਲੱਭਦੇ ਹਨ ਅਤੇ ਲਾਲ ਟੋਪੀਆਂ ਪਾ ਕੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪਿੱਠ ਦਿਖਾ ਰਹੇ ਹਨ।ਜੋ ਸਾਡੇ ਆਉਣ ਵਾਲੇ ਸਮੇਂ ਦੀ ਭਿਅੰਕਰ ਤਸਵੀਰ ਬਿਆਨ ਕਰ ਰਹੇ ਹਨ ਉਕਤ ਆਗੂਆਂ ਨੇ ਸਮੁੱਚੀਆਂ ਸਿੱਖ ਕੌਮ ਦੀਆਂ ਮਾਵਾਂ ਨੂੰ ਅਪੀਲ ਕੀਤੀ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਬੱਚਿਆਂ ਨੂੰ ਆਪਣੀ ਗੋਦੀ ਵਿੱਚ ਬਿਠਾ ਕੇ ਚਮਕੌਰ ਦੀ ਕੱਚੀ ਗੜ੍ਹੀ ਦਾ ਇਤਿਹਾਸ ਕਿਸ ਤਰ੍ਹਾਂ ਸਿੰਘਾਂ ਦੇ ਨਾਲ ਨਾਲ ਦੋ ਵੱਡੇ ਸਾਹਿਬਜ਼ਾਦਿਆਂ ਨੇ ਲੱਖਾਂ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਹੋਏ ਕੌਮ ਧਰਮ ਤੋਂ ਆਪਾ ਨਿਛਾਵਰ ਕਰ ਦਿਤਾ।ਬੱਚਿਆਂ ਨੂੰ ਦੱਸਿਆ ਜਾਵੇ ਕਿਸ ਤਰ੍ਹਾਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਨੁੰ ਠੰਢੇ ਬੁੁਰਜ ਵਿੱਚ ਰੱਖ ਕੇ ਤਸੀਹੇ ਦਿੱਤੇ ਗਏ ਅਤੇ ਕਿਸ ਤਰ੍ਹਾਂ ਛੋਟੇ ਲਾਲਾਂ ਨੂੰ ਸਰਹਿੰਦ ਦੀਆਂ ਨੀਹਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ।ਪਰ ਬੱਚੇ ਆਪਣੇ ਧਰਮ ਵਿੱਚ ਦ੍ਰਿੜ੍ਹ ਰਹੇ ਆਪਾ ਕੁਰਬਾਨ ਕਰ ਗਏ ਪਰ ਡੋਲੇ ਨਹੀਂ।ਉਕਤ ਆਗੂਆਂ ਵੱਲੋਂ ਸਿੱਖਿਆ ਮੰਤਰੀ ਸਰਦਾਰ ਪਰਗਟ ਸਿੰਘ ਜੀ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਨ੍ਹਾਂ ਦਿਨਾਂ ਵਿੱਚ ਚਾਰ ਸਾਹਿਬਜ਼ਾਦੇ ਵਿਹਾਰ ਦਾ ਇਤਿਹਾਸ ਰੋਜ਼ਾਨਾ ਇੱਕ ਘੰਟਾ ਸਕੂਲਾਂ ਵਿਚ ਪਡ਼੍ਹਾਉਣ ਦੇ ਨਿਰਦੇਸ਼ ਦਿੱਤੇ ਹਨ।ਉਕਤ ਆਗੂਆਂ ਨੇ ਇਨ੍ਹਾਂ ਕੁਰਬਾਨੀਆਂ ਨੂੰ ਬੱਚਿਆਂ ਦੇ ਸਕੂਲ ਸਿਲੇਬਸ ਵਿੱਚ ਦਰਜ ਕਰ ਕੇ ਲਾਜ਼ਮੀ ਪੜ੍ਹਾਈ ਦੇ ਨਿਰਦੇਸ਼ ਕਰਨ ਦੀ ਵੀ ਅਪੀਲ ਕੀਤੀ। ਇਸ ਮੌਕੇ ਤੇ ਹਰਪ੍ਰੀਤ ਸਿੰਘ ਸੋਨੂੰ, ਗੁਰਜੀਤ ਸਿੰਘ ਸਤਨਾਮੀਆ, ਹਰਪਾਲ ਸਿੰਘ ਪਾਲੀ ਚੱਢਾ, ਗੁਰਦੀਪ ਸਿੰਘ ਲੱਕੀ ਲਖਬੀਰ ਸਿੰਘ ਲੱਕੀ, ਮਨਮਿੰਦਰ ਸਿੰਘ ਭਾਟੀਆ, ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਅਮਨਦੀਪ ਸਿੰਘ ਬੱਗਾ ਪ੍ਰਬਜੋਤ ਸਿੰਘ ਖਾਲਸਾ ਜਤਿੰਦਰ ਸਿੰਘ ਕੋਹਲੀ,ਹਰਜੀਤ ਸਿੰਘ ਬਾਬਾ, ਸਰਬਜੀਤ ਸਿੰਘ ਕਾਲੜਾ ਮਨਜੀਤ ਸਿੰਘ ਵਿੱਕੀ ਕੁਲਦੀਪ ਸਿੰਘ ਵਿਰਦੀ ਪਲਵਿੰਦਰ ਸਿੰਘ ਬਾਬਾ ਅਭਿਸ਼ੇਕ ਸਿੰਘ ਨਵਜੋਤ ਸਿੰਘ ਮਿੱਕੀ ਹਰਵਿੰਦਰ ਸਿੰਘ ਚਿਟਕਾਰਾ,ਅਰਵਿੰਦਰ ਸਿੰਘ ਬਬਲੂ, ਸੰਨੀ ਓਬਰਾਏ, ਤਜਿੰਦਰ ਸਿੰਘ ਸੰਤ ਨਗਰ,ਕਮਲਜੀਤ ਸਿੰਘ ਜੋਨੀ ਅਵਤਾਰ ਸਿੰਘ ਮੀਤ ਆਦਿ ਹਾਜਰ ਸਨ।



