ਪਟਿਆਲਾ (ਪੰਜਾਬ ਦੈਨਿਕ ਨਿਊਜ਼) ਗਗਨਦੀਪ ਸਿੰਘ ਜਲਾਲਪੁਰ ਡਾਇਰੈਕਟਰ ਪ੍ਰਬੰਧਕੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਯਤਨਾਂ ਸਦਕਾ ਅੱਜ ਕਾਰਪੋਰਸ਼ਨ ਦੇ ਮੁੱਖ ਦਫਤਰ ਸਾਮਣੇ ਪਿਛਲੇ 90 ਦਿਨਾਂ ਤੋਂ ਧਰਨਾ ਦੇ ਰਹੇ ਮਿਰਤਕ ਆਸ਼ਿਰਤ ਸੰਗਰਸ਼ ਕਮੇਟੀ ਵਲੋਂ ਅਪਣਾ ਧਰਨਾ ਚੁੱਕ ਲਿਆ ਹੈ ਅਤੇ ਇਸ ਤੋ ਇਲਾਵਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮੁੱਖ ਦਫਤਰ ਦੀ ਇਮਾਰਤ ਤੇ 11 ਮੈਂਬਰ ਵੀ ਹੇਠਾਂ ਉੱਤਰ ਆਏ ਹਨ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮੁੱਖ ਦਫਤਰ ਦੇ ਗੇਟ ਖੋਲ੍ਹ ਦਿਤੇ ਹਨ। ਇਥੇ ਦੱਸਿਆ ਜਾਂਦਾ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਆਸ਼ਿਰਤਾ ਨੂੰ ਨੌਕਰੀ ਦੇਣ ਲਈ ਇਕ ਪੋਲੀਸੀ ਬਣਾ ਕਿ ਪੰਜਾਬ ਸਰਕਾਰ ਨੂੰ ਭੇਜੀ ਹੋਈ ਹੈ, ਗਗਨਦੀਪ ਸਿੰਘ ਜਲਾਲਪੁਰ ਡਾਇਰੈਕਟਰ ਪ੍ਰਬੰਧਕੀ ਨੇ ਮਿਰਤਕ ਆਸ਼ਿਰਤ ਸੰਗਰਸ਼ ਕਮੇਟੀ ਨੂੰ ਵਿਸ਼ਵਾਸ ਦਵਾਇਆ ਹੈ ਕਿ ਨੌਕਰੀ ਸਬੰਧੀ ਪਾਲਸੀ ਨੂੰ ਬਹੁਤ ਛੇਤੀ ਪੰਜਾਬ ਸਰਕਾਰ ਤੋ ਪਰਵਾਨ ਕਰਵਾ ਕਿ ਜਲਦੀ ਰੋਜਗਾਰ ਦਿੱਤਾ ਜਾਵੇਗਾ।




