







ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋੋਖੀ ) ਜ਼ਿਲ੍ਹਾ ਬਾਰ ਐਸੋਸੀਏਸ਼ਨ ਜਲੰਧਰ ਦੀਆ ਚੋਣਾਂ 17 ਦਸੰਬਰ ਨੂੰ ਹੋਣ ਜਾ ਰਹੀਆਂ ਨੇ ਇਸੇ ਕੜੀ ਦੇ ਤਹਿਤ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਸਿਲਸਿਲਾ ਅੱਜ ਸਮਾਪਤ ਹੋ ਗਿਆ ,13 ਦਸੰਬਰ ਤੱਕ ਕਾਗ਼ਜ਼ ਵਾਪਸ ਲੈਣ ਦੀ ਆਖਰੀ ਤਾਰੀਖ ਹੈ ਅਤੇ 17 ਦਸੰਬਰ ਨੂੰ ਵੋਟਾਂ ਪੈਣਗੀਆਂ। ਮਿਲ਼ੀ ਜਾਣਕਾਰੀ ਮੁਤਾਬਕ ਨਾਮਜ਼ਦਗੀ ਦਾ ਸਮਾਂ ਖਤਮ ਹੋਣ ਉਪਰੰਤ ਐਡਵੋਕੇਟ ਜਤਿੰਦਰ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਹਰਸ਼ਵਰਧਨ ਕੋਹਲੀ ਸਕੱਤਰ ਅਤੇ ਰਵਿੰਦਰ ਕੌਰ ਰੀਤ ਨੂੰ ਬਿਨਾਂ ਮੁਕਾਬਲਾ ਸਹਾਇਕ ਸੈਕਟਰੀ ਵਜੋਂ ਜੇਤੂ ਕਰਾਰ ਦਿੱਤਾ ਗਿਆ। ਇਸ ਮੌਕੇ ਜੇਤੂਆਂ ਨੂੰ ਐਡਵੋਕੇਟ ਗੁਰਮੇਲ ਸਿੰਘ ਲਿੱਧੜ ਪ੍ਰਧਾਨ, ਕਰਮਪਾਲ ਸਿੰਘ ਗਿੱਲ, ਗੁਰਵਿੰਦਰ ਸਿੰਘ ਪਰੂਥੀ, ਕਮਲਦੀਪ ਸਿੰਘ ਰੰਧਾਵਾ,ਆਭਾ ਨਾਗਰ, ਮਧੂ ਰਚਨਾ, ਰਿਆ ਵੜੈਚ, ਅੰਜੂ-ਮੰਜੂ, ਰੂਚੀ ਕਪੂਰ, ਮਧੂ ਸ਼ਰਮਾ, ਸ਼ੀਨਮ ਬਸਰਾ, ਹਿਨਾ, ਸੋਨਮ ਮਹੇ, ਹਰਜਿੰਦਰ ਕੌਰ, ਰਜਿੰਦਰ ਪਾਲ ਬੋਪਾਰਾਏ, ਬਲਦੇਵ ਪ੍ਰਕਾਸ਼ ਦੀ ਰੱਲ੍ਹ ਰਵੀਸ਼ ਮਲਹੋਤਰਾ, ਰੋਬਿਨ ਸੇਠੀ, ਭਗਵੰਤ ਜੋਤ ਕੌਰ ਆਦਿ ਨੇ ਜੇਤੂਆਂ ਵਧਾਈ ਦਿੱਤੀ ।
ਇਸ ਮੌਕੇ ਜੇਤੂਆਂ ਨੂੰ ਫੁੱਲਾਂ ਦੇ ਹਾਰ ਪਹਿਨਾਏ ਗਏ ਅਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ।










