







ਮੁਕੇਰੀਆਂ ਪੰਜਾਬ ਦੈਨਿਕ ਨਿਊਜ਼ (ਕਮਲ ਰੱਤੂ /ਮਨਜੀਤ ਸਿੰਘ ) ਥਾਣਾ ਮੁਕੇਰੀਆਂ ਪੁਲਿਸ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਪੈਸੇ ਦੀ ਸੁਪਾਰੀ ਲੈ ਕੇ ਕਤਲ ਕਰਨ ਵਾਲੇ ਗੈਂਗ ਦੇ 3 ਮੈਂਬਰਾਂ ਨੂੰ ਕਾਬੂ ਕੀਤਾ।ਪੁਲਿਸ ਨੇ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਤੋਂ 3 ਪਿਸਟਲ, 10 ਜਿ਼ੰਦਾ ਰੋਂਦ, 3 ਲੋਹੇ ਦੀਆਂ ਰਾਡਾਂ ਅਤੇ ਇਕ ਮਹਿੰਦਰਾ ਲੋਗਨ ਗੱਡੀ ਬਰਾਮਦ ਕੀਤੀ। ਪੰਜਾਬ ਦੈਨਿਕ ਨਿਊਜ਼ ਨਾਲ ਗੱਲ ਕਰਦੇ ਹੋਏ ਥਾਣਾ ਮੁਕੇਰੀਆਂ ਦੇ ਐਸਐਚਓ ਕਰਨੈਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਕੇਰੀਆਂ ਦੇ ਸ਼ਾਸਤਰੀ ਨਗਰ ਦੇ ਰਹਿਣ ਵਾਲੇ ਹਰੀਸ਼ ਕੁਮਾਰ ਨੇ ਪੁਲਿਸ ਕੋਲ ਸਿ਼ਕਾਇਤ ਦਰਜ ਕਰਵਾਈ ਸੀ ਕਿ ਉਸਦਾ ਪੁੱਤਰ ਵਿਕਾਸ ਕੁਮਾਰ ਜੋ ਕਿ 7 ਸਾਲ ਤੋਂ ਅਮੇਰੀਕਾ ਚ ਰਹਿ ਰਿਹਾ ਹੈ ਉਥੇ ਅੰਗ੍ਰੇਜ ਸਿੰਘ ਵਾਸੀ ਜਿ਼ਲ੍ਹਾ ਜਾਲੰਧਰ ਨਾਲ ਮਿਲ ਕੇ ਟਰਾਂਸਪੋਰਟ ਦਾ ਕੰਮ ਕਰਦਾ ਸੀ ਕਰੀਬ 3 ਸਾਲ ਤੋਂ ਉਸਦਾ ਪੁੱਤਰ ਆਪਣਾ ਵੱਖਰਾ ਕੰਮ ਕਰਨ ਲਗ ਪਿਆ ਜਿਸ ਕਾਰਨ ਅੰਗੇ੍ਰਜ ਸਿੰਘ ਉਸ ਦੇ ਪੁੱਤਰ ਨਾਲ ਰੰਜਿਸ਼ ਰੱਖਣ ਲੱਗ ਪਿਆ ਤੇ ਹੁਣ ਉਸਦਾ ਲੜਕਾ ਭਾਰਤ ਆਇਆ ਹੋਇਆ ਸੀ ਤੇ ਅੰਗੇ੍ਰਜ ਸਿੰਘ ਵਲੋਂ ਉਸਦੇ ਪੁੱਤਰ ਨੂੰ ਸੁਪਾਰੀ ਦੇ ਕੇ ਮਰਵਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਸੀ।ਕਰਨੈਲ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਕਥਿਤ ਦੋਸ਼ੀਆਂ ਦੀ ਭਾਲ ਲਈ ਜਿ਼ਲ੍ਹਾ ਪੁਲਿਸ ਮੁਖੀ ਕੁਲਵੰਤ ਸਿੰਘ ਹੀਰ ਵਲੋਂ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ ਤੇ ਮੁਕੇਰੀਆਂ ਪੁਲਿਸ ਨੇ ਉਕਤ ਮਾਮਲੇ ਚ 3 ਨੌਜਵਾਨਾਂ ਨੂੰ ਕਾਬੂ ਕੀਤਾ ਹੈ।
ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਦੀ ਪਹਿਚਾਣ ਹਰਜਿੰਦਰ ਸਿੰਘ ਉਰਤ ਜਿੰਦਾ, ਕਰਨਵੀਰ ਸਿੰਘ ਉਰਫ ਪਾਲਾ ਅਤੇ ਸੰਦੀਪ ਸਿੰਘ ਵਜੋਂ ਹੋਈ ਐ ਤੇ ਤਿੰਨੋਂ ਕਥਿਤ ਦੋਸ਼ੀ ਜਿ਼ਲ੍ਹਾ ਜਲੰਧਰ ਦੇ ਰਹਿਣ ਵਾਲੇ ਨੇ।ਪੁਲਿਸ ਵਲੋਂ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।










