





ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੱਧਣ ਜਠੇਰੇ ਵੈਲਫੇਅਰ ਸੁਸਾਇਟੀ ਅਤੇ ਸੰਗਤ ਦੇ ਸਹਿਯੋਗ ਨਾਲ ਬੱਧਣ ਪਰਿਵਾਰਾਂ ਦੇ ਜਠੇਰਿਆਂ ਦੇ ਅਸਥਾਨ ਲਿੰਕ ਰੋਡ ਅੱਡਾ ਕਠਾਰ ਤੋਂ ਸ਼ਾਮ ਚੁਰਾਸੀ ਰੋਡ, ਪਿੰਡ ਬਹੌਦੀਨਪੁਰ ਨੇੜੇ ਪਿੰਡ ਜਲਭੇ ਵਿਖੇ 52ਵਾਂ ਸਲਾਨਾ ਜੋੜ ਮੇਲਾ ਮਿਤੀ 21 ਜੂਨ 2026, ਦਿਨ ਐਤਵਾਰ ਨੂੰ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਜਾਵੇਗਾ।ਇਸ ਸੰਬੰਧੀ ਜਾਣਕਾਰੀ ਦਿੰਦੇ ਸੁਸਾਇਟੀ ਦੇ ਚੇਅਰਮੈਨ ਗੁਰਦੇਵ ਲਾਲ ਬੱਧਣ, ਪ੍ਰਧਾਨ ਬਲਦੇਵ ਸਿੰਘ ਬੱਧਣ, ਉਪ ਪ੍ਰਧਾਨ ਬਲਜਿੰਦਰ ਕੁਮਾਰ ਬੱਧਣ, ਜਨਰਲ ਸੈਕਟਰੀ ਫੂਲ ਚੰਦ ਬੱਧਣ, ਖਜਾਨਚੀ ਨਿਰਮਲ ਬੱਧਣ ਅਤੇ ਸਹਾਇਕ ਖਜਾਨਚੀ ਹੁਸਨ ਲਾਲ ਬੱਧਣ ਨੇ ਦੱਸਿਆ ਕਿ ਸਵੇਰੇ 10:30 ਵਜੇ ਨਿਸ਼ਾਨ ਸਾਹਿਬ ਚੜਾਏ ਜਾਣਗੇ। ਇਸ ਤੋਂ ਇਲਾਵਾ ਚਾਹ ਪਕੌੜੇ ਦਾ ਲੰਗਰ ਸਵੇਰੇ 7 ਵਜੇ ਤੋਂ ਹੀ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਇਸ ਤੋਂ ਬਾਅਦ ਧਾਰਮਿਕ ਸਮਾਗਮ ਹੋਣਗੇ ਅਤੇ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਕੀਰਤਨ ਦਰਬਾਰ ਸਜਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਪ੍ਰੀਤ ਰਵਿਦਾਸੀਆ ਅਤੇ ਪ੍ਰਦੀਪ ਬੱਧਣ ਸਮੇਤ ਰਾਗੀ ਜਥੇ ਕੀਰਤਨ ਕਰਕੇ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਣਗੇ। ਸੁਸਾਇਟੀ ਵੱਲੋਂ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਮੰਦਰ ਨਿਰਮਾਣ ਦੇ ਕਾਰਜ ਲਈ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਅਤੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਸਮਾਗਮ ਦੀ ਸ਼ੋਭਾ ਵਧਾਈ ਜਾਵੇ। ਦੁਪਹਿਰ ਨੂੰ ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ। ਇਸ ਮੌਕੇ ਮੰਗਤ ਰਾਮ ਬੱਧਣ ਲੰਬੜਦਾਰ, ਹਰਜਿੰਦਰ ਬਿੱਲਾ, ਜਸਵਿੰਦਰ ਬੱਧਣ ਨਿੱਕਾ, ਬਲਵਿੰਦਰ ਬੱਧਣ ਨਾਣਾ, ਗੁਰਦੀਪ ਬੱਧਣ, ਪਾਲਾ ਬੱਧਣ, ਸੁਖਦੇਵ ਚੰਦ ਬੱਧਣ, ਮੇਜਰ ਸਿੰਘ ਬੱਧਣ ਸਮੇਤ ਸੁਸਾਇਟੀ ਦੇ ਮੈਂਬਰਾਂ ਅਤੇ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।


MUNISH TOKHI