ਫਗਵਾੜਾ (ਪੰਜਾਬ ਦੈਨਿਕ ਨਿਊਜ਼) ਰਿਸ਼ੀ ਲਾਹੋਰੀ ਪ੍ਰੋਡਕਸ਼ਨਜ਼ ਵੱਲੋਂ ਸਿੱਖ ਇਤਿਹਾਸ ‘ਚ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹੀਦੀ ਨੂੰ ਸਮਰਪਿਤ ਇੱਕ ਨਵਾਂ ਧਾਰਮਿਕ ਗੀਤ “ਦਾਦੀ ਪੋਤੇ” ਜਲਦ ਰਿਲੀਜ਼ ਕੀਤਾ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਗੀਤਕਾਰ ਅਤੇ ਪ੍ਰੋਡਿਊਸਰ ਰਿਸ਼ੀ ਲਾਹੋਰੀ ਨੇ ਦੱਸਿਆ ਕਿ ਇਸ ਗੀਤ ਨੂੰ ਬਾਬਾ ਗੁਲਾਬ ਸਿੰਘ ਨੇ ਆਪਣੇ ਸੁਰੀਲੇ ਅਤੇ ਭਾਵਪੂਰਨ ਸੁਰਾਂ ਨਾਲ ਸਜਾਇਆ ਹੈ। ਇਸ ਪੂਰੇ ਪ੍ਰੋਜੈਕਟ ਨੂੰ ਰੂਹਾਨੀ ਰੂਪ ਦਿੱਤਾ ਗਿਆ ਹੈ। ਗੀਤ ਦਾ ਮਿਊਜ਼ਿਕ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਗੋਗੀ ਗਿੱਲ ਵਲੋਂ ਤਿਆਰ ਕੀਤਾ ਗਿਆ ਹੈ। ਪ੍ਰੋਜੈਕਟ ਦੀ ਸੰਭਾਲ ਵਿੱਚ ਪ੍ਰੋਡਕਸ਼ਨ ਮੈਨੇਜਰ ਦੀਪਕ, ਆਂਚਲ ਅਤੇ ਪ੍ਰੋਜੈਕਟ ਮੈਨੇਜਰ ਬੌਬੀ ਔਜਲਾ ਦੀ ਸ਼ਲਾਘਾਯੋਗ ਭੂਮਿਕਾ ਰਹੀ ਹੈ। ਉਹਨਾਂ ਦੱਸਿਆ ਕਿ ਇਹ ਧਾਰਮਿਕ ਗੀਤ “ਦਾਦੀ ਪੋਤੇ” ਜਲਦ ਹੀ ਯੂ-ਟਿਊਬ ਅਤੇ ਹੋਰ ਸਾਈਟਸ ਤੇ ਰਿਲੀਜ਼ ਕੀਤਾ ਜਾਵੇਗਾ। ਉਹਨਾਂ ਭਰੋਸਾ ਜਤਾਇਆ ਕਿ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਇਹ ਗੀਤ ਹਰ ਸੁਣਨ ਵਾਲੇ ਦੇ ਦਿਲ ਵਿੱਚ ਸ਼ਰਧਾ, ਪਿਆਰ ਅਤੇ ਇਤਿਹਾਸਕ ਜਾਗਰੂਕਤਾ ਪੈਦਾ ਕਰਨ ਵਿੱਚ ਸਫਲ ਰਹੇਗਾ। ਉਹਨਾਂ ਨੇ ਪ੍ਰੋਜੈਕਟ ਨੂੰ ਸਫਲ ਬਨਾਉਣ ਵਿੱਚ ਸਹਿਯੋਗ ਦੇਣ ਲਈ ਸਮੂਹ ਸਹਿਯੋਗੀਆਂ ਅਤੇ ਸ਼ੁੱਭ ਇੱਛਾਵਾਂ ਲਈ ਸ਼ੁੱਭ ਚਿੰਤਕਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ।
MUNISH TOKHI