ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਦਿਹਾਤੀ ਮਜ਼ਦੂਰ ਸਭਾ ਵੱਲੋਂ ਮਜ਼ਦੂਰ ਵਿਰੋਧੀ ਕੋਡਾਂ ਦੀ ਇਕਤਰਫਾ ਲਾਗੂ ਕੀਤੀ ਗਈ ਨੋਟੀਫਿਕੇਸ਼ਨ ਦੀ ਸਖ਼ਤ ਨਿੰਦਾ ਕਰਦਾ ਹੈ। ਇੱਥੋਂ ਜਾਰੀ ਪ੍ਰੈਸ ਬਿਆਨ ‘ਚ ਸੂਬਾ ਪ੍ਰਧਾਨ ਦਰਸ਼ਨ ਨਾਹਰ, ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਸੂਬਾ ਪ੍ਰੈੱਸ ਸਕੱਤਰ ਬਲਦੇਵ ਸਿੰਘ ਨੂਰਪੁਰੀ ਅਤੇ ਸੂਬਾ ਵਿੱਤ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ ਨੇ ਕਿਹਾ ਕਿ ਇਹ ਮੋਦੀ ਸਰਕਾਰ ਦੁਆਰਾ ਦੇਸ਼ ਦੇ ਮਿਹਨਤਕਸ਼ ਵਰਗ ਨਾਲ ਕੀਤਾ ਗਿਆ ਧੋਖਾ ਹੈ।ਇਹ ਮਨਮਾਨੀ ਅਤੇ ਗੈਰ-ਲੋਕਤੰਤਰਿਕ ਨੋਟੀਫਿਕੇਸ਼ਨ, ਜੋ ਕਿ 21 ਨਵੰਬਰ ਨੂੰ ਕਥਿਤ ‘ਲੇਬਰ ਕੋਡਾਂ’ ਦੇ ਨਾਂਅ ‘ਤੇ ਜਾਰੀ ਕੀਤੇ ਗਏ ਹਨ, ਲੋਕਤੰਤਰਿਕ ਅਸੂਲਾਂ ਨੂੰ ਪੂਰੀ ਤਰ੍ਹਾਂ ਛਿੱਕੇ ਟੰਗਦਾ ਹੈ। ਦਿਹਾਤੀ ਮਜ਼ਦੂਰ ਸਭਾ ਵੱਲੋਂ 26 ਨਵੰਬਰ ਨੂੰ ਟਰੇਡ ਯੂਨੀਅਨਾਂ ਦੇ ਸਾਂਝਾ ਮੰਚ ਅਤੇ ਐਸ ਕੇ ਐਮ ਵੱਲੋਂ ਕੀਤੇ ਜਾ ਰਹੇ ਰੋਸ਼ ਪ੍ਰਦਰਸ਼ਨ ਵਿਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ।ਦੇਸ਼ ਹਰ ਖੇਤਰ ਦੇ ਮਿਹਨਤੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 26 ਨਵੰਬਰ ਨੂੰ ਐਸ ਕੇ ਐਮ ਦੀ ਅਗਵਾਈ ‘ਚ ਲੜ ਰਹੇ ਕਿਸਾਨਾਂ ਦੇ ਨਾਲ ਮਿਲਕੇ ਰੋਸ ਵਿੱਚ ਖੜ੍ਹੇ ਹੋਣ ਅਤੇ ਹਰ ਕੰਮਕਾਜ ਦੀ ਥਾਂ ‘ਤੇ ਲੇਬਰ ਕੋਡਾਂ ਦੇ ਲਾਗੂ ਕਰਨ ਦੇ ਖਿਲਾਫ ਸੰਘਰਸ਼ ਨੂੰ ਤੇਜ਼ ਕਰਨ।
MUNISH TOKHI