


ਜਲੰਧਰ ਛਾਉਣੀ / ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਧੰਨ ਧੰਨ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਮਹਾਰਾਜ ਜੀ ਦਾ 755ਵਾਂ ਪ੍ਰਕਾਸ਼ ਉਤਸਵ ਸਮੂਹ ਟਾਂਕ ਕਸ਼ਤਰੀਆਂ ਸਭਾ ਵੱਲੋਂ (ਅੱਜ) 2 ਨਵੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ (ਰਜਿ.) ਜਲੰਧਰ ਛਾਉਣੀ ਵਿਖੇ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ,ਅੱਜ ਦਿਨ ਐਤਵਾਰ ਨੂੰ ਭੋਗ ਸ਼੍ਰੀ ਅਖੰਡਪਾਠ ਸਾਹਿਬ ਤੋਂ ਬਾਅਦ ਰਾਤ 9:30 ਵਜੇ ਤੱਕ ਭਾਈ ਹਰਜੀਤ ਸਿੰਘ ਜੀ (ਹਜ਼ੂਰੀ ਰਾਗੀ ਗੁ.ਸਾਹਿਬ, ਜਲੰਧਰ ਛਾਉਣੀ) ਭਾਈ ਸੁਖਵਿੰਦਰ ਸਿੰਘ ਸਹਿਜ, (ਜਲੰਧਰ ਵਾਲੇ) ਕੀਰਤਨ ਕਰ ਆਈ ਹੋਈ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਣਗੇ I ਅਰਦਾਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ
