



ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਲਾਲੀ ਇੰਫੋਸਿਸ ਸਮਾਜ ਸੇਵਾ ਜੋ ਕਿ ਸਿੱਖਿਆ ਦੇ ਖੇਤਰ ਵਿੱਚ ਪਿਛਲੇ 28 ਸਾਲਾਂ ਤੋਂ ਕੰਮ ਕਰਨ ਦੇ ਨਾਲ – ਨਾਲ ਸਮਾਜ ਸੇਵਾ ਵੀ ਕਰ ਰਹੀ ਹੈ ਅਤੇ ਫਿਕਰ-ਏ-ਹੋਂਦ ਸੋਸਾਇਟੀ ਨਾਲ ਰੱਲ ਕੇ ਵਾਤਾਵਰਣ ਦੇ ਸੰਤੁਲਨ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਖ-ਵੱਖ ਥਾਵਾਂ ’ਤੇ ਬੂਟੇ ਲਗਵਾਏ ਹਨ।ਜਿਵੇਂ ਕਿ-ਸੋਸ਼ਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪਤੜ ਕੱਲਾਂ ਕਪੂਰਥਲਾ,ਦੇਵ ਰਾਜ ਸਕੂਲ ਮਾਈ ਹੀਰਾ ਗੇਟ, ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਬੋਲੀਨਾ ਜਲੰਧਰ, ਰੀਜਨਲ ਕੈਂਪਸ ਲੱਧੇਵਾਲੀ ਜਲੰਧਰ, ਏ.ਪੀ.ਜੇ. ਇੰਜੀਨੀਅਰਿੰਗ ਕਾਲਜ ਪੀ.ਏ.ਪੀ ਗਰਾਊਂਡ, ਕਰੋਲ ਬਾਗ ਪਾਰਕ ਲੱਧੇਵਾਲੀ, ਮਹਾਰਾਜਾ ਅਗਰਸੈਨ ਪਾਰਕ,ਡੇਵੀਅਟ ਵਿੱਚ ਫਿਕਰ-ਏ-ਹੋਂਦ ਹਰ ਸਾਲ 500–1000 ਬੂਟੇ ਲਗਾਂਦੀ ਹੈ। ਬੂਟਿਆਂ ਨੂੰ ਪਾਣੀ ਦੇਣ ਲਈ ਇਸ ਸੰਸਥਾ ਕੋਲ 3 ਵਾਟਰ ਟੈਂਕ ਵੀ ਹਨ। ਸੁੱਕੇ ਅਤੇ ਗਰਮ ਮੌਸਮ ਵਿੱਚ ਬੂਟਿਆਂ ਨੂੰ ਪਾਣੀ ਲਗਵਾਇਆ ਜਾਂਦਾ ਹੈ। ਲਾਲੀ ਇੰਫੋਸਿਸ ਸੰਸਥਾ 1997 ਤੋਂ ਸਿੱਖਿਆ ਦੇ ਖੇਤਰ ਵਿੱਚ ਸਰਗਰਮ ਭੂਮਿਕਾ ਨਿਭਾ ਰਹੀ ਹੈ। ਇਹ ਸੰਸਥਾ ਪੰਜਾਬ ਵਿੱਚ ਦੋ ਵਾਰ ਸਿੱਖਿਆ ਦੇ ਖੇਤਰ ਵਿੱਚ ਪਹਿਲੇ ਨੰਬਰ ’ਤੇ ਆ ਚੁੱਕੀ ਹੈ। 2023 ਵਿੱਚ ਜੀ–20 ਸਮਾਗਮ ਵਿੱਚ ਇਸ ਸੰਸਥਾ ਦੇ 3 ਵਿਦਿਆਰਥੀ ਆਲ ਇੰਡੀਆ ਪੱਧਰ ’ਤੇ ਪਹਿਲੇ ਨੰਬਰ ’ਤੇ ਆਏ ਹਨ। ਇਹ ਸੰਸਥਾ ਬੱਚਿਆਂ ਨੂੰ 1 ਮਹੀਨੇ ਦਾ ਮੁਫ਼ਤ Computer Course ਅਤੇ English Speaking Course ਕਰਵਾ ਰਹੀ ਹੈ। ਬਲੱਡ ਡੋਨੇਟ ਦੇ ਖੇਤਰ ਵਿੱਚ ਵੀ ਇਹ ਸੰਸਥਾ ਸੂਬੇ ਵਿੱਚ 5ਵੇਂ ਨੰਬਰ ’ਤੇ ਹੈ। ਅਸੀਂ ਸਰਕਾਰ ਅਤੇ ਅਧਿਕਾਰੀਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਵਾਤਾਵਰਣ ਦਿਵਸ ਦੇ ਦਿਨ ਬੂਟੇ ਨਾ ਲਗਵਾਏ ਜਾਣ, ਕਿਉਂਕਿ ਉਸ ਸਮੇਂ ਮੌਸਮ ਬਹੁਤ ਜ਼ਿਆਦਾ ਗਰਮ ਹੁੰਦਾ ਹੈ, ਜਿਸ ਵਿੱਚ ਲਗਾਏ ਹੋਏ ਬੂਟੇ ਸੁੱਕ ਜਾਂਦੇ ਹਨ। ਇਸ ਨਾਲ ਸਾਨੂੰ ਕੋਈ ਫਾਇਦਾ ਨਹੀਂ ਹੁੰਦਾ। ਇਸ ਲਈ ਸਾਡੀ ਇਕ ਬੇਨਤੀ ਹੈ ਕਿ ਬੂਟੇ ਹਮੇਸ਼ਾ ਬਰਸਾਤ ਦੇ ਮੌਸਮ ਵਿੱਚ ਹੀ ਲਗਾਏ ਜਾਣ। ਫਿਕਰ-ਏ-ਹੋਂਦ ਸੰਸਥਾ ਵੀ ਇਸ ਸੰਸਥਾ ਨਾਲ ਆਪਣਾ ਪੂਰਾ ਯੋਗਦਾਨ ਦੇ ਰਹੀ ਹੈ। ਇਹ ਸੰਸਥਾ ਲੋੜਵੰਦ ਪਰਿਵਾਰਾਂ ਦਾ ਸਹਾਰਾ ਬਣ ਰਹੀ ਹੈ। ਇਸ ਸੰਸਥਾ ਨੇ 4 ਲੋੜਵੰਦ ਪਰਿਵਾਰਾਂ ਨੂੰ ਪੈਨਸ਼ਨ ਲਗਵਾਈ ਹੈ, ਜੋ ਕਿ ਹਰ ਮਹੀਨੇ ਉਹਨਾਂ ਦੇ ਅਕਾਊਂਟ ਵਿੱਚ ਜਾ ਰਹੀ ਹੈ। ਇਸ ਸੰਸਥਾ ਨੇ ਢਾਈ ਲੱਖ ਤੋਂ ਵੱਧ ਰੁਪਏ ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫ਼ੇ ਦੇ ਤੌਰ ’ਤੇ ਵੀ ਦੇ ਰਹੀ ਹੈ।
