ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੱਧਣ ਜਠੇਰੇ ਵੈਲਫੇਅਰ ਸੁਸਾਇਟੀ ਪਿੰਡ ਬਹੋਦੀਨਪੁਰ ਅੱਡਾ ਕਠਾਰ ਤੋਂ ਸ਼ਾਮ ਚੁਰਾਸੀ ਰੋਡ,ਜਿਲ੍ਹਾ ਜਲੰਧਰ ਬੱਧਣ ਪਰਿਵਾਰਾਂ ਦੇ ਜਠੇਰਿਆਂ ਦੇ ਅਸਥਾਨ ਤੇ ਬੱਧਣ ਗੋਤ ਜਠੇਰਿਆਂ ਦਾ 51ਵਾਂ ਸਲਾਨਾ ਜੋੜ ਮੇਲਾ ਐਤਵਾਰ ਨੂੰ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ I ਸਵੇਰੇ ਨਿਸ਼ਾਨ ਸਾਹਿਬ ਚੜਾਉਣ ਦੀ ਸੇਵਾ ਕੀਤੀ ਗਈ| ਠੰਡੇ ਮਿੱਠੇ ਜਲ ਦੀ ਛਬੀਲ ਉਪਰੰਤ ਚਾਹ ਪਕੌੜੇ ਦਾ ਲੰਗਰ ਸਵੇਰ ਤੋਂ ਹੀ ਚਲਦਾ ਰਿਹਾ,ਸੰਤਜਨਾਂ ਨੇ ਪ੍ਰਵਚਨ ਕਰ ਆਈ ਹੋਈ ਸੰਗਤ ਨੂੰ ਨਿਹਾਲ ਕੀਤਾ I ਇਸ ਸਾਲ ਵੀ ਬੱਧਣ ਪਰਿਵਾਰਾਂ ਨੇ ਜਠੇਰਿਆਂ ਦੇ ਅਸਥਾਨ ਤੇ ਆ ਕੇ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰ,ਖੁਸ਼ੀਆਂ ਦੀਆ ਝੋਲੀਆਂ ਭਰਕੇ ਜੀਵਨ ਸਫਲ ਕੀਤਾ I ਇਸ ਮੌਕੇ ਤੇ ਪ੍ਰਸਿੱਧ ਰਾਗੀ ਜਥਿਆਂ, ਕੀਰਤਨੀ ਜਥਿਆਂ ਅਤੇ ਗਾਇਕਾਂ ਨੇ ਆਈ ਹੋਈ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ I ਪੰਜਾਬ ਦੈਨਿਕ ਨਿਊਜ਼ ਨਾਲ ਗੱਲਬਾਤ ਕਰਦੇ ਹੋਏ ਗੁਰਦੇਵ ਰਾਮ ਬੱਧਣ (ਚੇਅਰਮੈਨ), ਫੂਲ ਚੰਦ ਬੱਧਣ (ਕਾਰਜਕਾਰੀ ਪ੍ਰਧਾਨ / ਜਨਰਲ ਸੈਕਟਰੀ), ਬਲਜਿੰਦਰ ਬਿੱਲੂ ਬੱਧਣ (ਉਪ ਪ੍ਰਧਾਨ), ਚਰਨਜੀਤ ਸਿੰਘ ਬੱਧਣ (ਖਜਾਨਚੀ), ਬਲਦੇਵ ਸਿੰਘ ਸਰਪੰਚ (ਉਪ-ਖਜਾਨਚੀ),ਰਾਮ ਲੁਭਾਇਆ ਬੱਧਣ, (ਪ੍ਰੈਸ ਸੈਕਟਰੀ ) ਹੁਸਨ ਲਾਲ ਬੱਧਣ ਸਹਾਇਕ ਸਕੱਤਰ, ਮੰਗਤ ਰਾਮ ਬੱਧਣ ਲੰਬੜਦਾਰ (ਉਪ ਪ੍ਰੈਸ ਸੈਕਟਰੀ) ਨੇ ਦਿੱਤੀI ਦੇਸ਼ਾਂ ਵਿਦੇਸ਼ਾਂ ਤੋਂ ਆਈ ਸੰਗਤ ਨੇ ਸਮਾਗਮ ਵਿੱਚ ਵੱਧ ਚੜ ਕੇ ਭਾਗ ਲੈ ਜਠੇਰਿਆਂ ਦਾ ਆਸ਼ੀਰਵਾਦ ਲਿਆ|ਸਮਾਗਮ ਵਿੱਚ ਸਹਿਯੋਗ ਦੇਣ ਵਾਲੇ ਦਾਨੀ ਸੱਜਣਾਂ ਨੂੰ ਗੁਰੂ ਘਰ ਦਾ ਸਰੋਪਾ ਦੇ ਕੇ ਸਨਮਾਨਿਤ ਵੀ ਕੀਤਾ ਗਿਆ, ਸਮਾਗਮ ਦੇ ਅੰਤ ਵਿੱਚ ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ|



