ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ)ਜਲੰਧਰ ਸੈਂਟਰਲ ਹਲਕੇ ਦੇ ਸਾਬਕਾ ਵਿਧਾਇਕ ਅਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਜਲੰਧਰ ਸੈਂਟਰਲ ਹਲਕੇ ਵਿੱਚ ਜੋ ਆਮ ਆਦਮੀ ਪਾਰਟੀ ਜੋ ਆਸ਼ੀਰਵਾਦ ਯਾਤਰਾ ਕਢ ਰਹੀ ਹੈ ਉਸ ਦੀ ਜਗਾ ਪਛਤਾਵਾਂ ਯਾਤਰਾ ਕਢਣੀ ਚਾਹੀਦਾ ਹੈ ਕਿਉਕਿ ਜਲੰਧਰ ਸੈਂਟਰਲ ਹਲਕੇ ਦੇ ਲੋਕਾਂ ਨੇ ਤਾਂ 2022 ਵਿੱਚ ਵੀ ਆਮ ਆਦਮੀ ਪਾਰਟੀ ਨੂੰ ਆਸ਼ੀਰਵਾਦ ਦਿੱਤਾ ਸੀ ਅਤੇ ਆਮ ਆਦਮੀ ਪਾਰਟੀ ਦਾ ਵਿਧਾਇਕ ਚੁਣਿਆ ਸੀ ਪਰ ਉਸ ਵਿਧਾਇਕ ਨੇ 3 ਸਾਲਾਂ ਵਿੱਚ ਜੋ ਕੁਝ ਕੀਤਾ ਉਹ ਸਾਰੀ ਜਨਤਾ ਦੇ ਸਾਹਮਣੇ ਆ ਹੀ ਗਿਆ ਕਿ ਕਿਸ ਤਰਾਂ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਭ੍ਰਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਹਨ । ਜੋ ਕੁਝ ਸੁਣਨ ਲਈ ਅਤੇ ਖ਼ਬਰਾਂ ਰਾਹੀ ਪੜ੍ਹਨ ਨੂੰ ਮਿਲ ਰਿਹਾ ਹੈ , ਇਸ ਵਿਧਾਇਕ ਵਲੋ ਕੀਤੇ ਗਏ ਘਪਲੇ ਬਹੁਤ ਹੀ ਹੈਰਾਨੀਜਨਕ ਹਨ ਕਿ ਕਿਸ ਤਰਾਂ ਕੁਝ ਕੁ ਸਾਲਾਂ ਵਿਚ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਕਈ ਸੌ ਕਰੋੜ ਰੁਪਈਆ ਦੀ ਹੇਰਾ ਫੇਰੀ ਕੀਤੀ । ਇਸਲਈ ਆਮ ਆਦਮੀ ਪਾਰਟੀ ਨੂੰ ਚਾਹੀਦਾ ਸੀ ਕਿ ਆਸ਼ੀਰਵਾਦ ਯਾਤਰਾ ਕਢਣ ਦੀ ਬਜਾਏ ਪਛਤਾਵਾਂ ਯਾਤਰਾ ਕਰਦੇ ਅਤੇ ਜਿਨਾਂ ਲੋਕਾਂ ਨੂੰ ਰੇਹੜੀ- ਫੜੀ ਵਾਲਿਆਂ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਸ਼ਰੇਆਮ ਲੁੱਟਿਆ ਉਨਾਂ ਲੋਕਾਂ ਕੋਲ ਜਾਂਦੇ ਅਤੇ ਉਨਾਂ ਨਾਲ ਹਮਦਰਦੀ ਪ੍ਰਗਟ ਕਰਦੇ ਅਤੇ ਉਨਾਂ ਲੁੱਟ ਖਸੁੱਟ ਦਾ ਸ਼ਿਕਾਰ ਹੋਏ ਲੋਕਾਂ ਨੂੰ ਇਨਸਾਫ਼ ਦਿਵਾਇਆ ਜਾਂਦਾ ।
