


ਜਲੰਧਰ ਰਾਮਾ ਮੰਡੀ (ਪੰਜਾਬ ਦੈਨਿਕ ਨਿਊਜ਼) ਬੀਤੇ ਦਿਨੀਂ ਹੋਈਆਂ ਪੰਚਾਇਤੀ ਚੋਣਾਂ ਵਿੱਚ ਪਿੰਡ ਜੈਤੇਵਾਲੀ ਤੋਂ ਸਾਬਕਾ ਸਰਪੰਚ ਤਰਸੇਮ ਲਾਲ ਪੁਆਰ ਦੇ ਭਾਰੀ ਜਿੱਤ ਪ੍ਰਾਪਤ ਕਰਨ ਵਾਲੀ ਸਰਪੰਚ ਸਮਿੱਤਰੀ ਦੇਵੀ ਅਤੇ ਪੰਚਾਇਤ ਮੈਂਬਰ ਮੀਨਾ ਕੁਮਾਰੀ, ਊਸ਼ਾ ਰਾਣੀ, ਦਰਸ਼ਨ ਕੋਰ, ਵਿਨੋਦ ਕੁਮਾਰ, ਰੇਸ਼ਮ ਲਾਲ ਮਹਿੰਮੀ, ਅਮਿਤ ਪੁਆਰ, ਸੁਖਵਿੰਦਰ ਕੁਮਾਰ, ਅਮਨਦੀਪ ਕੌਰ ਅਤੇ ਜਸਵਿੰਦਰ ਸਿੰਘ ਸਮੁੱਚੇ ਨਗਰ ਨਿਵਾਸੀ ਵੋਟਰਾਂ ਤੇ ਸਪੋਟਰਾ ਦੇ ਘਰ -ਘਰ ਜਾ ਕੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਜਿਸ ਉਮੀਦ ਨਾਲ ਉਨ੍ਹਾਂ ਨੂੰ ਇਸ ਵਾਰ ਪਿੰਡ ਦੀ ਸੇਵਾ ਦਾ ਮੌਕਾ ਦਿੱਤਾ ਹੈ, ਉਸ ਤੇ ਖਰਾ ਉਤਰਨ ਲਈ ਤਨ-ਮਨ ਨਾਲ ਸੇਵਾ ਨਿਭਾਉਣਗੇ ।ਸਾਬਕਾ ਸਰਪੰਚ ਕਰਨੈਲ ਸਿੰਘ, ਸਾਬਕਾ ਸਰਪੰਚ ਸੁਖਵਿੰਦਰ ਕੌਰ, ਬਾਬਾ ਜੀਵਨ ਦਾਸ ਸਪੋਰਟਸ ਕਲੱਬ (ਰਜਿ) ਦੇ ਚੇਅਰਮੈਨ ਗੁਰਨਾਮ ਸਿੰਘ, ਪ੍ਰਧਾਨ ਮਨਜੀਤ ਸਿੰਘ ਔਜਲਾ, ਤਰਲੋਚਨ ਸਿੰਘ, ਹੁਸਨ ਲਾਲ ਹਲਵਾਈ, ਸਾਬਕਾ ਪੰਚ ਜਸਵੀਰ ਸਿੰਘ ਆਦਿ ਨੇ ਆਪਣੇ -ਆਪਣੇ ਘਰ ਧੰਨਵਾਦ ਕਰਨ ਆਈ ਸਮੂਹ ਗ੍ਰਾਮ ਪੰਚਾਇਤ ਅਤੇ ਸਪੋਟਰਾ ਦਾ ਵਿਸ਼ੇਸ਼ ਤੌਰ ਤੇ ਸਵਾਗਤ ਕੀਤਾ। ਸ਼ਿਵਸੈਨਾ ਸਟਾਰ ਫੋਰਸ ਦੇ ਪੰਜਾਬ ਚੇਅਰਮੈਨ ਰਾਜ ਕੁਮਾਰ ਅਰੋੜਾ ਅਤੇ ਯੁਵਾ ਪ੍ਰਧਾਨ ਮਨੀ ਕੁਮਾਰ ਅਤੇ ਫ਼ੋਟੋਗ੍ਰਾਫਰ ਗੋਰਵ ਕੁਮਾਰ ਨੇ ਵੀ ਆਪਣੇ ਘਰ ਧੰਨਵਾਦ ਕਰਨ ਆਏ ਸਾਬਕਾ ਸਰਪੰਚ ਤਰਸੇਮ ਲਾਲ ਪੁਆਰ ਅਤੇ ਸਮੂਹ ਗ੍ਰਾਮ ਪੰਚਾਇਤ ਦਾ ਭਰਵਾਂ ਸਵਾਗਤ ਕਰਦੇ ਹੋਏ ਅਪੀਲ ਕੀਤੀ ਕਿ ਜਿਸ ਤਰ੍ਹਾਂ ਸਮੁੱਚੇ ਨਗਰ ਨੇ ਤੁਹਾਨੂੰ ਇੱਕ ਤਰਫਾ ਜਿੱਤ ਦਿਵਾਈ ਹੈ,ਉਸੇ ਹੀ ਤਰ੍ਹਾਂ ਸਾਰੇ ਪਿੰਡ ਦੇ ਵਿਕਾਸ ਕੰਮਾਂ ਨੂੰ ਬਿਨਾਂ ਕਿਸੇ ਪੱਖਪਾਤ ਦੇ ਨੇਪਰੇ ਚਾੜਿਓ । ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਅਤੇ ਤਰਸੇਮ ਪੁਆਰ ਦੇ ਨਾਲ ਡਾਂ ਬੀ.ਆਰ. ਅੰਬੇਡਕਰ ਨੌਜਵਾਨ ਸਭਾ (ਰਜਿ) ਦੇ ਪ੍ਰਧਾਨ ਬੰਤ ਚੰਦੜ, ਸਕੱਤਰ ਰਾਮ ਰਤਨ, ਸਾਬਕਾ ਪੰਚ ਬੂਟਾ ਰਾਮ ਮਹਿੰਮੀ, ਬਲਵੀਰ ਮਹਿੰਮੀ, ਸਾਬਕਾ ਪੰਚ ਅਸ਼ੋਕ ਕੁਮਾਰ, ਸੁਰਿੰਦਰ ਸਿੰਘ ਪੁਰਾ ‘ਜਿੰਦੂ’, ਛਿੰਦਾ ਹਲਵਾਈ ਆਦਿ ਵੀ ਉਨ੍ਹਾਂ ਦੇ ਨਾਲ ਹਾਜਰ ਸਨ ।
