ਜ਼ਲੰਧਰ / ਰਾਮਾ ਮੰਡੀ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਗਿਆਨ ਦੀਪ ਸੇਵਾ ਸੋਸਾਇਟੀ ਪੰਜਾਬ ਵੱਲੋਂ ਮੇਲਾ ਤੀਆਂ ਦਾ ਮੇਲਾ ਅਤੇ ਐਵਾਰਡ ਸਮਾਰੋਹ 4 ਅਗਸਤ ਦਿਨ ਐਤਵਾਰ ਨੂੰ ਜੇ ਕੇ ਪੈਲਸ ਹੁਸ਼ਿਆਰਪੁਰ ਰੋਡ,ਰਾਮਾ ਮੰਡੀ ਵਿਖੇ ਸਵੇਰੇ 11 ਵਜੇ ਤੋਂ ਸ਼ਾਮ 3 ਵਜੇ ਤਕ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ I ਪੰਜਾਬ ਦੈਨਿਕ ਨਿਊਜ਼ ਨਾਲ ਗੱਲ ਕਰਦੇ ਹੋਏ ਗਿਆਨ ਦੀਪ ਸੇਵਾ ਸੋਸਾਇਟੀ ਦੇ ਡਾਇਰੇਕਟਰ /ਚੈਅਰਮੈਨ ਤ੍ਰਿਲੋਕ ਸਿੰਘ ਸਰਾਂ ਅਤੇ ਸੈਕਟਰੀ ਆਫਿਸ ਸ਼ੀਤਲ ਕੌਰ,ਕਰਨ ਪੀਟਰ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਜਲੰਧਰ ਸੈਂਟਰਲ ਤੋਂ ਐੱਮ ਐਲ ਏ ਰਮਨ ਅਰੋੜਾ ਰੀਵਨ ਕੱਟ ਕੇ ਇਸ ਸਮਾਗਮ ਦਾ ਉਦਘਾਟਨ ਕਰਨਗੇ ।
ਇਸ ਮੌਕੇ ਆਪਣੇ ਆਪਣੇ ਆਪਣੇ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ ਲੜਕੀਆਂ ਦਾ ਸਨਮਾਨ ਵੀ ਇਸ ਸਮਾਰੋਹ ਵਿੱਚ ਕੀਤਾ ਜਾਵੇਗਾ ਜਿਸ ਵਿੱਚ ਐਸ ਪੀ ਫਗਵਾੜਾ ਰੁਪਿੰਦਰ ਭੱਟੀ, ਵੇਟ ਲਿਫਟਿੰਗ ਚੈਂਪੀਅਨ ਮੀਨਾ ਪਵਾਰ,ਐਕਸੀਕਟਿਵ ਮੈਜਿਸਟ੍ਰੇਟ ਅਨੁਦੀਪ ਸ਼ਰਮਾ ਆਲ ਇੰਡੀਆ ਰੇਡੀਓ ਜਲੰਧਰ ਤੋਂ ਰੇਡੀਓ ਅਨੌਂਸਰ ਸੁਖਜੀਤ ਕੌਰ ਡਾ..ਗੀਤਾਂਜਲੀ ਸ਼ਰਮਾ (ਗੀਤਾਂਜਲੀ ਕਲੀਨਿਕ) ਸੰਜਨਾ ਪਿਪਲਾਨੀ ਪ੍ਰਿੰਸਿਪਲ ਸੀ ਟੀ ਇੰਸਟੀਚਿਊਟ ਡਾ. ਅਨਮੋਲ ਬੀ ਡੀ ਐਸ, ਈਵੈਂਟ ਓਰਗਾਨਾਈਜਰ ਹਰਨੂਰ ਕੌਰ, ਡਾਕਟਰ ਪੂਜਾ ਜੀਉਗਰਾਫੀਕਲ ਸਾਇਂਟਿਸਟ ਸ਼੍ਰੀਮਤੀ ਗੀਤਾ ਅਰੋੜਾ, ਰਾਧਾ ਮਦਾਨ, ਹਰਜੋਤ ਕੌਰ ਉਪ ਕਪਤਾਨ ਸਵ ਜੂਨੀਅਰ ਹਾਕੀ ਟੀਮ ਪੰਜਾਬ ਐਡਵੋਕੇਟ ਹਰਨੀਤ ਕੌਰ ਮੱਲ, ਰੇਡੀਓ ਅਨੋਂਸਰ ਮਾਈ ਏਫ਼ ਐੱਮ ਦੀਪਲ ਕੌਰ ਦਾ ਸਨਮਾਨ ਕੀਤਾ ਜਾਣਾ ਹੈ। ਰਾਜ ਮਦਾਨ ਆਗੂ ਆਮ ਆਦਮੀ ਪਾਰਟੀ,ਮਨਦੀਪ ਜੱਸਲ (ਸਾਬਕਾ ਕੌਂਸਲਰ) ਵਾਤਾਵਰਣ ਪ੍ਰੇਮੀ ਸਰਪੰਚ ਕੁਲਵਿੰਦਰ ਬਾਘਾ,ਨੀਰਜ ਪਿਪਲਾਨੀ, ਸੋਸ਼ਿਲ ਐਕਟਿਵੀਸਟ ਅਰਵਿੰਦ ਸ਼ਰਮਾ ਵਿਸ਼ੇਸ਼ ਤੌਰ ਤੇ ਪੁੱਜਣਗੇ I ਸਮਾਗਮ ਵਿੱਚ ਮੁੱਖ ਮਹਿਮਾਨ ਐਮ ਐਲ ਏ ਰਮਨ ਅਰੋੜਾ ਜੀ ਹੋਣਗੇ I ਮਾਸਟਰ ਪਵਨ ਕੁਮਾਰ (ਸਮਾਜ ਸੇਵਕ) ਵਿਸ਼ੇਸ਼ ਤੌਰ ਤੇ ਪੁੱਜਣਗੇ I ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਪੰਜਾਬੀ ਫੈਸ਼ਨ ਸ਼ੋਅ,ਗਿੱਧਾ ਭੰਗੜਾ, ਟੱਪੇ ਬੋਲੀਆਂ, ਡੀਜੇ,ਪੰਜਾਬੀ ਗੀਤ, ਕਾਮੇਡੀ,ਕਿੱਕਲੀ ਦਾ ਵਿਸ਼ੇਸ਼ ਆਯੋਜਨ ਕੀਤਾ ਜਾਏਗਾ| ਪੰਜਾਬ ਦੈਨਿਕ ਨਿਊਜ਼ ਨਾਲ ਗੱਲ ਕਰਦੇ ਹੋਏ ਸਰਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਆਉਣ ਵਾਲੀਆਂ ਮਹਿਲਾਵਾਂ ਲਈ ਐਂਟਰੀ ਪਾਸ ਦੇ ਰਾਹੀਂ ਹੋਵੇਗੀ ਅਤੇ ਆਉਣ ਵਾਲੀਆਂ ਭੈਣਾਂ ਵਾਸਤੇ ਗਿਆਨ ਦੀਪ ਸੇਵਾ ਸੋਸਾਇਟੀ ਵਲੋਂ ਫਰੀ ਬੰਗਾ ਪਵਾਈਆਂ ਜਾਣਗੀਆਂ ਅਤੇ ਪ੍ਰੋਗਰਾਮ ਵਿੱਚ ਭਾਗ ਲੈਣ ਵਾਲਿਆਂ ਨੂੰ ਅਪ੍ਰੀਸੀਏਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।


