ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਜਿਸ ਤਰਾਂ ਸਾਡਾ ਨਾਮ ਫਿਕਰ-ਏ-ਹੋਂਦ, ਜੋ ਕਿ 2007 ਤੋਂ ਸਮਾਜ ਸੇਵਾ ਦਾ ਕੰਮ ਕਰਦੀ ਆ ਰਹੀ ਹੈ I ਰਾਜਸਥਾਨ ਦੇ ਇਕ ਪ੍ਰੀਖਿਆ ਕੇਂਦਰ ਵਿਚ ਇੱਕ ਸਿੱਖ ਵਿਦਿਆਰਥਣ ਅਰਮਨਜੋਤ ਕੌਰ ਨਾਲ ਦੁਰਵਿਵਹਾਰ ਦੇ ਮਾਮਲੇ ਨੇ ਸਮਾਜ ਦੇ ਹਰੇਕ ਹਿੱਸੇ ਨੂੰ ਹਿਲਾ ਕੇ ਰੱਖ ਦਿੱਤਾ ਹੈ I ਅਰਮਨਜੋਤ, ਜੋ ਕਿ ਇੱਕ ਸਿੱਖ ਧਰਮ ਦੀ ਪਾਲਣਾ ਕਰਨ ਵਾਲੀ ਸਮਝਦਾਰ ਅਤੇ ਸੂਝਵਾਨ ਲੜਕੀ ਹੈ, ਨੂੰ ਪ੍ਰੀਖਿਆ ਕੇਂਦਰ ਦੇ ਅਧਿਕਾਰੀ ਨੇ ਨਾ ਸਿਰਫ ਉਸਨੂੰ ਪ੍ਰੀਖਿਆ ਦੇਣ ਤੋਂ ਰੋਕਿਆ ਬਲਕਿ ਸਿੱਖ ਧਰਮ ਨਾਲ ਵੀ ਬਹੁਤ ਵੱਡਾ ਧੱਕਾ ਕੀਤਾ ਜੋ ਕਿ ਸੁਪਰੀਮ ਕੋਰਟ ਦੇ ਹੁਕਮ ਦੀ ਵੀ ਉਲੰਘਣਾ ਹੈ ਕਿਉਕਿ ਉਹ ਧਾਰਮਿਕ ਚਿੰਨ ਕਿਰਪਾਨ ਨੂੰ ਪਹਿਨ ਕੇ ਪ੍ਰੀਖਿਆ ਦੇਣ ਗਈ ਸੀ I ਸਿੱਖ ਧਰਮ ਦੇ ਪੰਜ ਕਕਾਰਾਂ ਵਿੱਚੋ ਇਕ ਕਿਰਪਾਨ, ਸਿੱਖਾਂ ਲਈ ਇਕ ਧਾਰਮਿਕ ਚਿੰਨ ਹੈ, ਜੋ ਕਿ ਸਿੱਖਾਂ ਦੀ ਪਹਿਚਾਣ ਦਾ ਹਿਸਾ ਹੈI ਅਰਮਨਜੋਤ ਦੇ ਨਾਲ ਜੋ ਹੋਇਆ ਇਹ ਵਾਪਰਾ ਸਿਰਫ ਇਕ ਵਿਅਕਤੀਗਤ ਮਾਮਲਾ ਨਹੀਂ ਹੈ, ਸਗੋਂ ਪੂਰੀ ਸਿੱਖ ਕੌਮ ਦੇ ਅਧਿਕਾਰਾਂ ਨਾਲ ਧੱਕਾ ਹੈ I ਫਿਕਰ-ਏ-ਹੋਂਦ ਸ਼ਾਸ਼ਕਾਂ ਨੂੰ ਬੇਨਤੀ ਕਰਦੀ ਹੈ ਕਿ ਕਿਸੇ ਬੱਚੇ ਦਾ ਭਵਿੱਖ ਖਰਾਬ ਕਰਨ ਵਾਲੇ ਅਫਸਰ ਨੂੰ ਸਜ਼ਾ ਦਿੱਤੀ ਜਾਵੇ ਤਾਂ ਕੇ ਅੱਗੇ ਤੋਂ ਕਿਸੇ ਵੀ ਬੱਚੇ ਦਾ ਭਵਿੱਖ ਖਰਾਬ ਨਾ ਹੋਵੇ I ਕਿਸੇ ਵੀ ਬੱਚੇ ਦਾ ਭਵਿੱਖ ਖਰਾਬ ਕਰਨਾ ਚੰਗੀ ਗੱਲ ਨਹੀ ਜਿਸ ਅਫਸਰ ਨੂੰ ਸੁਪ੍ਰੀਮ ਕੋਰਟ ਦੇ ਨਿਯਮ ਦਾ ਹੀ ਨੀ ਪਤਾ ਉਹ ਅਫਸਰ ਆਪਣੀ ਸੀਟ ਦੇ ਕਾਬਿਲ ਨਹੀ I