ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵਿਖੇ ਵਿਧਾਇਕ ਸਨੌਰ ਹਰਮੀਤ ਸਿੰਘ ਪਠਾਨਮਾਜਰਾ ਤੇ ਸੀਨੀਅਰ ਆਗੂ ਗੌਰਵ ਬਾਬਾ ਦੀ ਅਗਵਾਈ ‘ਚ ਲੋਕ ਜਨ ਸ਼ਕਤੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਰ ਸਿੰਘ ਮਹਿਮੀ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਾਰਟੀ ਚਿੰਨ੍ਹ ਵਾਲਾ ਸਿਰੋਪਾਓ ਦੇ ਕੇ ਅਮਰ ਸਿੰਘ ਮਹਿੰਮੀ ਨੂੰ ਪਾ ਕੇ ਪਾਰਟੀ ‘ਚ ਸ਼ਾਮਿਲ ਕੀਤਾ। ਪਾਰਟੀ ‘ਚ ਸ਼ਾਮਿਲ ਹੋਣ ਤੋਂ ਪਹਿਲਾ ਵਿਧਾਇਕ ਪਠਾਨਮਾਜਰਾ, ਗੌਰਵ ਬਾਬਾ ਕਰਤਾਰ ਸਿੰਘ ਪਟਨਾ, ਗੁਰਜੋਤ ਸਿੰਘ ਦੀ ਅਗਵਾਈ ‘ਚ ਸਾਥੀਆ ਸਮੇਤ ਮਹਿਮੀ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ
ਸੰਦੀਪ ਪਾਠਕ ਨਾਲ ਮੀਟਿੰਗ ਕੀਤੀ। ਇਸ ਮੌਕੇ ਅਜੀਤਪਾਲ ਸਿੰਘ ਵਿਧਾਇਕ ਪਟਿਆਲਾ ਤੇ ਕੁਲਵੰਤ ਸਿੰਘ ਬਾਜਵਾ ਵਿਧਾਇਕ ਛਤਰਾਨਾ ਵੀ ਮੌਜੂਦ ਸਨ। ਮੁੱਖ ਮੰਤਰੀ ਮਾਨ ਨੇ ਸਵਾਗਤ ਕਰਦਿਆ ਕਿਹਾ ਕਿ ਤੁਸੀ ਪੱਛਮੀ ਹਲਕੇ ਦੇ ਨਿਵਾਸੀ ਹੋ ਤੁਹਾਡੇ ਪਾਰਟੀ ‘ਚ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਮਜਬੂਤੀ ਮਿਲੇਗੀ ਤੇ ਤੁਹਾਨੂੰ ਤੇ ਤੁਹਾਡੇ ਸਾਥੀਆ ਨੂੰ ਬਣਦਾ ਮਾਨ ਸਤਿਕਾਰ ਦਿੱਤਾ ਜਾਵੇਗਾ। ਅਮਰ ਸਿੰਘ ਮਹਿਮੀ ਨੇ ਕਿਹਾ ਕਿ ਲੋਕ ਜਨ ਸ਼ਕਤੀ ਪਾਰਟੀ ‘ਚ ਉਨ੍ਹਾ 40 ਸਾਲ ਦੇ ਰਾਜਨੀਤਕ ਸਫਰ ‘ਚ ਗਰੀਬਾ ਤੇ ਲੋੜਵੰਦਾ ਲਈ ਇਮਾਨਦਾਰੀ ਨਾਲ ਸੇਵਾ ਕੀਤੀ ਹੈ ਤੇ ਆਮ ਆਦਮੀ ਪਾਰਟੀ ‘ਚ ਵੀ ਪਾਰਟੀ ਦੀਆ ਨੀਤੀਆ ਨੂੰ ਘਰ ਘਰ ਪਹੁੰਚਾਕੇ ਲੋਕ ਹਿੱਤ ਕੰਮ ਕਰਾਗਾ I ਪੰਜਾਬ ਦੈਨਿਕ ਨਿਊਜ਼ ਨਾਲ ਗੱਲ ਕਰਦੇ ਇਹ ਮਹਿਮੀ ਨੇ ਕਿਹਾ ਕਿ ਉਹ ਆਪਣੇ ਸਾਥੀਆਂ ਨਾਲ ਪਾਰਟੀ ਵੱਲੋਂ ਦਿੱਤੀ ਗਈ ਹਰ ਜਿੰਮੇਦਾਰੀ ਨੂੰ ਪੂਰੀ ਇਮਾਨਦਾਰੀਆਂ ਨਿਭਾਉਣਗੇ ਅਤੇ ਪਾਰਟੀ ਨੂੰ ਬੁਲੰਦੀਆਂ ਉੱਤੇ ਲਿਜਾਣ ਲਈ ਮਾਨ ਸਰਕਾਰ ਦੀ ਪੂਰੀ ਮਦਦ ਕਰਨਗੇ

