ਮੁਕੰਦਪੁਰ (ਪੰਜਾਬ ਦੈਨਿਕ ਨਿਊਜ਼) – ਗੁਰੂਦੁਆਰਾ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਖਾਨਪੁਰ ਨਵਾਂਸ਼ਹਿਰ ਵਿਖੇ ਯੁੱਗ ਪੁਰਸ਼ ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਸਾਹਿਬ ਜੀ ਦੇ 133ਵੇਂ ਜਨਮ ਨੂੰ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ l ਸਮਾਗਮ ਵਿੱਚ ਇੰਜ:ਨਰਿਦਰ ਬੰਗਾ ਨੇ ਸਭ ਸ਼ਖਸ਼ੀਅਤਾਂ ਨੂੰ ਜੀ ਆਇਆਂ ਆਖ ਬਾਬਾ ਸਾਹਿਬ ਜੀ ਨੂੰ ਯਾਦ ਕਰਦਿਆਂ ਅੱਖਾਂ,ਅੰਗ ਤੇ ਸਰੀਰ ਦਾਨ ਕਰਨ ਦੀ ਅਪੀਲ ਕੀਤੀ l ਗਾਇਕ ਰਾਜਾ ਸਾਬਰੀ ਨੇ ਆਪਣੀ ਗਾਇਕੀ ਰਾਹੀਂ ਬਾਬਾ ਸਾਹਿਬ ਦੇ ਜੀਵਨ ਤੇ ਚਾਨਣਾਂ ਪਾਇਆ l ਸਮਾਗਮ ਚੋ ਡਾ: ਗੁਰਪ੍ਰੀਤ ਸਾਧਪੁਰੀ ਜਿਹੜੇ ਆਪਣੇ ਪਿਤਾ ਦੀ ਦੇਹ ਦਾਨ ਕਰ ਚੁੱਕੇ ਹਨ ,ਖੁਦ ਦੇਹ ਦਾਨ ਕਰਦਿਆਂ ਸੰਗਤਾਂ ਨੂੰ ਇਸ ਮਹਾਨ ਦਾਨ ਲਈ ਪ੍ਰਣ ਲੈਣ ਲਈ ਪੇ੍ਰਿਆ l ਪੁਨਰਜੋਤ ਆਈ ਬੈਂਕ ਸੁਸਾਇਟੀ ਲੁਧਿਆਣਾ ਦੇ ਅੰਤਰਰਾਸ਼ਟਰੀ ਕੋਆਰਡੀਨੇਟਰ ਅਸ਼ੋਕ ਮਹਿਰਾ ਨੇ ਬਾਬਾ ਸਾਹਿਬ ਨੂੰ ਯਾਦ ਕਰਦਿਆਂ ਸਭਨਾਂ ਨੂੰ ਅੱਖਾਂ ਦਾਨ, ਅੰਗਦਾਨ ਤੇ ਸਰੀਰ ਦਾਨ ਦੀ ਲੋੜ ਕਿਉਂ ਹੈ,ਅੰਗਦਾਨ ਕਿਵੇਂ ਹੋ ਸਕਦੇ ਹਨ,ਕੌਣ ਕਰ ਸਕਦਾ ਹੈ,ਲੋੜ ਪੈਣ ਤੇ ਸਾਨੂੰ ਇਹ ਲੈਣ ਵਿੱਚ ਕਿਵੇਂ ਸਹਾਇਤਾ ਮਿਲ ਸਕਦੀ ਹੈ, ਇਸ ਬਾਰੇ ਵਿਸਥਾਰ ਨਾਲ ਸਮਝਾਇਆ l ਅਸ਼ੋਕ ਮਹਿਰਾ ਅਤੇ ਪੁਨਰਜੋਤ ਟੀਮ ਹੁਣ ਤੱਕ ਇੱਕ ਲੱਖ ਤੋਂ ਵੱਧ ਲੋਕਾਂ ਦੇ ਅੱਖਾਂ ਦਾਨ ਦੇ ਪ੍ਰਣ ਪੱਤਰ ਭਰ ਚੁੱਕੇ ਹਨ । ਇਸ ਮੌਕੇ ਡਾਕਟਰ ਨਰੰਜਣ ਪਾਲ ਐਸ.ਐਮ.ਓ. ਤੇ ਡਾ. ਕਸ਼ਮੀਰ ਚੰਦ ਐਮ.ਐਸ. ਹੋਰਾਂ ਵੀ ਆਪੋ ਆਪਣੇ ਅੰਦਾਜ਼ ਵਿੱਚ ਬਾਬਾ ਸਾਹਿਬ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਲਈ ਸਭ ਨੂੰ ਪ੍ਰੇਰਦਿਆਂ ਸਰੀਰ ਦਾਨ, ਅੰਗ ਦਾਨ ਤੇ ਅੱਖਾਂ ਦਾਨ ਕਰਨ ਲਈ ਅਪੀਲ ਕੀਤੀ l ਅੰਤ ਵਿੱਚ ਇਲਾਕੇ ਦੀ ਮਾਣਮੱਤੀ ਸ਼ਖਸ਼ੀਅਤ ਸਰਦਾਰ ਮਹਿੰਦਰ ਸਿੰਘ ਦੋਸਾਂਝ ਹੋਰਾਂ ਬਾਬਾ ਸਾਹਿਬ ਜੀ ਦੀ ਸੋਚ ਤੇ ਪਹਿਰਾ ਦੇਣ ਲਈ ਪ੍ਰੇਰਦਿਆਂ ਖੁੱਦ ਦੇਹ ਦਾਨ ਦਾ ਫਾਰਮ ਭਰ ਸਭਨਾਂ ਨੂੰ ਅੱਖਾਂ ਦਾਨ, ਅੰਗ ਦਾਨ ਤੇ ਸਰੀਰ ਦਾਨ ਕਰਨ ਲਈ ਅਪੀਲ ਕੀਤੀ l 35 ਲੋਕਾਂ ਨੇ ਅੱਖਾਂ ਦਾਨ ਅਤੇ 13 ਲੋਕਾਂ ਨੇ ਸਰੀਰ ਦਾਨ ਦਾ ਫ਼ਾਰਮ ਭਰਕੇ ਡਾਕਟਰ ਭੀਮ ਰਾਓ ਜੀ ਦਾ ਜਨਮ ਦਿਨ ਮਨਾਇਆ । ਪੁਨਰਜੋਤ ਵਲੋਂ ਲੋਕਾਂ ਦੇ ਆਨਲਾਈਨ ਫ਼ਾਰਮ ਭਰਨ ਦੀ ਸੇਵਾ ਨਵਦੀਪ ਬੰਗਾ ਵਲੋਂ ਨਿਭਾਈ ਗਈ । ਆਈਆਂ ਸਖਸ਼ੀਅਤਾਂ ਨੂੰ ਸਨਮਾਨ ਚਿੰਨ ਭੇਂਟ ਕੀਤੇ ਗਏ l ਸਮਾਗਮ ਨੂੰ ਕਾਮਯਾਬ ਕਰਨ ਲਈ ਸੁਰਜੀਤ ਰੱਤੂ, ਦਵਿੰਦਰ ਬੰਗਾ,ਬਲਜਿੰਦਰ ਸੁਮਨ, ਠਾਕੁਰ ਸੁਮਨ, ਭਾਈ ਗੁਰਵਿੰਦਰਪਾਲ ਸਿੰਘ,ਚਮਨ ਲਾਲ ਬੰਗਾ, ਤਿਲਕ ਰਾਜ ਬੰਗਾ, ਜਸਪਾਲ ਬੰਗਾ,ਰੌਣਕੀ ਬੰਗਾ,ਪਰਮਜੀਤ ਸੁਮਨ, ਕੁਲਵਿੰਦਰ ਕਿੰਦੀ, ਹਰਚਰਨ ਬੰਗਾ ,ਭਾਈ ਗੁਰਨਾਮ ਸਿੰਘ,ਹਰਨਾਮ ਦਾਸ ਬੰਗਾ,ਹੰਸ ਰਾਜ ਬੰਗਾ,ਪ੍ਰਤਾਪ ਸਿੰਘ ਬੰਗਾ,ਮਲਕੀਤ ਸਿੰਘ ਖਟਕੜ, ਠੇਕੇਦਾਰ ਕੁਲਦੀਪ ਸਿੰਘ, ਬਲਵਿੰਦਰ ਸਿੰਘ ਨੰਬਰਦਾਰ ਆਦਿ ਦਾ ਸਹਿਯੋਗ ਰਿਹਾ l ਸਰਪੰਚ ਤੀਰਥ ਰੱਤੂ ਵਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ l