ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਪਿੰਡ ਗਾਖਲ ਜ਼ਿਲਾ ਜਲੰਧਰ ਵਿਖੇ ਜ਼ੋਰਾਵਰ ਸਿੰਘ ਗਾਖਲ ਚੀਫ਼ ਐਗਜ਼ੀਕਿਊਟਿਵ ਡਾਇਰੈਕਟਰ ਸੁੱਖ ਸਾਗਰ ਰੇਡੀਓ ਲੰਡਨ ਯੂ. ਕੇ. ਵਲੋਂ 59ਵਾਂ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਆਪਣੇ ਗ੍ਰਹਿ ਪਿੰਡ ਗਾਖਲ ਵਿਖੇ ਲਗਾਇਆ ਗਿਆ, ਜਿਸ ਵਿੱਚ 300 ਦੇ ਕਰੀਬ ਵਿਅਕਤੀਆਂ ਦਾ ਮੁਆਇਨਾ ਡਾ: ਅਮਨਦੀਪ ਸਿੰਘ ਅਰੋੜਾ ਚੀਫ਼ ਆਈ ਸਰਜਨ ਤੇ ਓਹਨਾਂ ਦੀ ਟੀਮ ਵੱਲੋਂ ਕੀਤਾ ਗਿਆ, ਇਸ ਸਮੇਂ 55 ਮਰੀਜ਼ਾਂ ਦੀਆਂ ਅੱਖਾਂ ਵਿੱਚ ਮੁਫ਼ਤ ਲੈਂਜ ਪਾਉਣ ਦਾ ਪ੍ਰਬੰਧ ਅਰੋੜਾ ਆਈ ਹਸਪਤਾਲ ਜਲੰਧਰ ਵਿੱਚ ਕੀਤਾ ਗਿਆ l ਕੈਂਪ ਦਾ ਉਦਘਾਟਨ ਪ੍ਰਵਾਸੀ ਭਾਰਤੀ ਜ਼ੋਰਾਵਰ ਸਿੰਘ ਗਾਖਲ ਦੀ ਧਰਮ ਪਤਨੀ ਸ਼੍ਰੀਮਤੀ ਜਸਪਾਲ ਕੌਰ ਗਾਖਲ ਹੋਰਾਂ ਵੱਲੋਂ ਕੀਤਾ ਗਿਆ l ਜ਼ੋਰਾਵਰ ਸਿੰਘ ਗਾਖਲ ਵੱਲੋਂ ਆਏ ਹੋਏ ਵਿਅਕਤੀਆਂ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਤੁਹਾਡੇ ਆਉਣ ਨਾਲ ਹੀ ਇਸ ਅੱਖਾਂ ਦੇ ਕੈਂਪ ਲਗਾਉਣ ਦਾ ਮਨੋਰਥ ਪੂਰਾ ਹੋਇਆ ਹੈ l ਇਸ ਸਮੇਂ ਪ੍ਰੋਫ਼ੈਸਰ ਕੁਲਵਿੰਦਰ ਸਿੰਘ ਗਾਖਲ ਸਟੇਟ ਅਵਾਰਡੀ ਵੱਲੋਂ ਸਰਦਾਰ ਜ਼ੋਰਾਵਰ ਸਿੰਘ ਗਾਖਲ ਹੋਰਾਂ ਨੂੰ ਮਾਪਿਆਂ ਵੱਲੋਂ ਧਾਰਮਿਕ ਖੇਤਰ ,ਪੜ੍ਹਾਈ ਦੇ ਖੇਤਰ ਅਤੇ ਮਾਨਵਤਾ ਦੀ ਸੇਵਾ ਕਰਨ ਦੀ ਮਿਲੀ ਗੁੜਤੀ ਦੀ ਸ਼ਲਾਘਾ ਕੀਤੀ ਗਈ l ਇੰਜੀ: ਨਰਿੰਦਰ ਬੰਗਾ ਦੂਰਦਰਸ਼ਨ ਕੇਂਦਰ ਜਲੰਧਰ ਨੇ ਕਿਹਾ ਕਿ ਇਹ ਸਮਾਜ ਸੇਵੀ ਪ੍ਰਵਾਸੀ ਭਾਰਤੀ ਜੌੜਾ ਸਮੇਂ ਸਮੇਂ ਤੇ ਸਿਹਤ ਸਹੂਲਤਾਂ ਸਬੰਧੀ ਕੈਂਪ, ਧਾਰਮਿਕ ਸਥਾਨਾਂ, ਸਕੂਲਾਂ ਦੀਆਂ ਇਮਾਰਤਾਂ ਦੀ ਸ਼ਾਨਦਾਰ ਉਸਾਰੀ ਲਈ ਯੋਗਦਾਨ ਅਤੇ ਆਰਥਿਕ ਸਹਿਯੋਗ ਦੇ ਕੇ ਚੰਗੇ ਸਮਾਜ ਦੀ ਸਿਰਜਣਾ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰ ਰਿਹਾ ਹੈ l ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਸਮੇਂ ਪਿੰਡ ਦੇ ਪਤਵੰਤਿਆਂ ਵਿੱਚ ਜਸਵੰਤ ਸਿੰਘ ਪੱਪੂ ਗਾਖਲ, ਗੁਰਚਰਨ ਸਿੰਘ,ਰਣਜੀਤ ਸਿੰਘ, ਸੁਖਰਾਜ ਸਿੰਘ, ਕਸ਼ਮੀਰੀ ਲਾਲ, ਜਸਵੀਰ ਸਿੰਘ ਬੱਲ, ਸੁਰਿੰਦਰ ਸਿੰਘ ,,ਪਰਮਜੀਤ ਸਿੰਘ, ਸੁਨੀਲ ਕੁਮਾਰ ,ਅਸ਼ੋਕ ਕੁਮਾਰ, ਗਾਇਕ ਰਜਿੰਦਰ ਰਾਜਨ, ਹਰਪਾਲ ਸਿੰਘ, ਬਲਵੀਰ ਸਿੰਘ, ਬਲਵੀਰ ਕੌਰ,ਸੁਰਿੰਦਰ ਕੌਰ, ਮਨਜੀਤ ਕੌਰ, ਮੋਨੂੰ,ਤਰਸੇਮ ਲਾਲ ਅਤੇ ਅਮਨਦੀਪ ਸਿੰਘ ਏ.ਜੀ.ਐਨ ਕੰਪਿਊਟਰ ਦਾ ਵਿਸ਼ੇਸ਼ ਸਹਿਯੋਗ ਰਿਹਾ l ਕੈਂਪ ਦੀ ਸਮਾਪਤੀ ਤੱਕ ਚਾਹ ਪਕੌੜੇ ਅਤੇ ਪ੍ਰਸ਼ਾਦੇ ਦੇ ਲੰਗਰ ਨਿਰੰਤਰ ਚਲਦੇ ਰਹੇ l
