ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਲਾਲੀ ਇੰਫੋਸਿਸ ਆਈ.ਟੀ. ਅਤੇ ਮੈਨੇਜਮੈਂਟ ਵਿੱਦਿਅਕ ਖੇਤਰ ਵਿਚ 1997 ਤੋਂ ਆਪਣੀਆਂ ਸੇਵਾਵਾਂ ਦੇ ਰਿਹਾ ਹੈ । ਇਹ ਸੰਸਥਾ ਕੰਪਿਊਟਰ ਪ੍ਰੋਗਰਾਮਿੰਗ,ਹਾਰਡਵੇਅਰ-ਨੈੱਟਵਰਕਿੰਗ , ਸਟੱਡੀ ਅਬਰੋਡ ਅਤੇ ਯੂ.ਜੀ.ਸੀ. ਮਾਨਿਅਤਾ ਪ੍ਰਾਪਤ ਡਿਗਰੀ ਅਤੇ ਡਿਪਲੋਮਾ ਨਾਲ ਸੰਬੰਧਿਤ ਅਧਾਰਿਆਂ ਨੂੰ ਚਲਾ ਰਹੀ ਹੈ।ਇਹ ਸੰਸਥਾ “ਆਈਟੀ ਅਤੇ ਮੈਨਜਮੈਂਟ” ਖੇਤਰ ਵਿਚ ਭਾਰਤ ਚੋਂ ਦੋ ਬਾਰ ਅਵਲ ਆ ਚੁਕੀ ਹੈ । ਸੰਸਥਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਮੇਂ-ਸਮੇਂ ਤੇ ਨਵੀਨਤਮ ਟੈਕਨੋਲਜੀਆਂ ਦੀ ਵਰਤੌਂ ਨਾਲ ਰੁ-ਬਰੂ ਕਰਵਾਣਾ ਤਾਂਕਿ ਵਿਦਿਆਰਥੀ ਹਮੇਸ਼ਾਂ ਅਪਡੇਟ ਰਹਿਣ । ਇਸੇ ਕੜੀ ਨੂੰ ਜੋੜਦੇ ਹੋਏ ਅੱਜ ਸੰਸਥਾ ਦੁਆਰਾ “ਨੌਕਰੀ ਜਾਗਰੂਕਤਾ ਕੈਂਪ” ਦਾ ਅਯੋਯਨ ਕੀਤਾ ਗਿਆ। ਲਾਲੀ ਇੰਫੋਸਿਸ ਦੇ ਹੋਣਹਾਰ ਸਾਬਕਾ ਵਿਦਿਆਰਥੀ ਤਰਨਜੀਤ ਸਿੰਘ ਜੋ ਕਿ ਅੱਜਕਲ ਕੈਨੇਡਾ “ਇੰਟੇਲ ਕੰਪਨੀ” ਵਿੱਚ ਇੱਕ ਉੱਚ ਪੱਧਰ ਦੇ ਸੋਫਟਵਾਰ ਡਿਵੈਲਪਰ ਦਾ ਕਾਰਜ ਸੰਭਾਲ ਰਹੇ ਹਨ ਨੇ ਆਪਣੇ ਕੈਨੇਡਾ ਦੇ ਆਈ.ਟੀ ਕੰਪਨੀ ਵਿੱਚ ਨੌਕਰੀ ਪ੍ਰਾਪਤ ਕਰਨ ਬਾਰੇ ਅਨੁਭਵਾਂ ਨੂੰ ਵਿਦਿਆਰਥੀਆਂ ਨਾਲ ਸਾਂਜਾ ਕੀਤਾ।ਸੰਸਥਾ ਦਾ ਮੁੱਖ ਉਦੇਸ਼ ਬੱਚਿਆਂ ਨੂੰ ਸਿੱਖਿਆ ਦੇ ਕੇ ਵਿਦੇਸ਼ ਭੇਜਣਾ ਨਹੀਂ ਹੈ ਬਲਕਿ ਇਹ ਦੱਸਣਾ ਵੀ ਹੈ ਕਿਵੇਂ ਵਿਦੇਸ਼ ਜਾ ਕੇ ਪੜ੍ਹਾਈ ਦੇ ਨਾਲ- ਨਾਲ ਉਹ ਉੱਚ ਪੱਧਰ ਦੀਆਂ ਆਈ.ਟੀ ਕੰਪਨੀਆਂ ਵਿਚ ਨੌਕਰੀ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਲਾਲੀ ਇੰਫੋਸਿਸ ਦੇ ਐਮ.ਡੀ. ਸਰਦਾਰ ਸੁਖਵਿੰਦਰ ਸਿੰਘ ਲਾਲੀ ਨੇ ਦੱਸਿਆ ਕਿ ਇਹੋ ਜਿਹੇ ਉਪਰਾਲਿਆਂ ਨਾਲ ਵਿਦਿਆਰਥੀਆਂ ਦੀ ਸੋਚ ਅਤੇ ਹੌਸਲੇ ਵਿੱਚ ਵਾਧਾ ਹੁੰਦਾ ਹੈ ਅਤੇ ਨਵੇਂ-ਨਵੇਂ ਵਿਸ਼ਿਆਂ ਨੂੰ ਅਧਿਆਨ ਕਰਨ ਦਾ ਰੁਜ਼ਾਨ ਪੈਦਾ ਹੁੰਦਾ ਹੈ | ਉਹਨਾਂ ਨੇ ਸਾਬਕਾ ਵਿਦਿਆਰਥੀ ਤਰਨਜੀਤ ਸਿੰਘ ਜੋ ਕਿ ਉਚੇਚੇ ਤੋਰ ਤੇ ਕੈਨੇਡਾ ਤੋਂ ਭਾਰਤ (ਲਾਲੀ ਇੰਫੋਸਿਸ) ਆਏ ਸਨ ਦਾ ਸੰਸਥਾ ਵਲੋਂ ਧੰਨਬਾਦ ਕੀਤਾ ਅਤੇ ਇਹ ਵੀ ਕਿਹਾ ਕਿ ਇਸ ਨਾਲ ਵਿਦੇਸ਼ ਜਾ ਕਿ “ਪੜ੍ਹਨ ਅਤੇ ਨੌਕਰੀ ਪ੍ਰਾਪਤ ਕਰਨ” ਵਿਦਿਆਰਥੀਆਂ ਨੂੰ ਸੇਧ ਮਿਲਦੀ ਹੈ