ਜਲੰਧਰ ਪੰਜਾਬ ਦੈਨਿਕ ਨਿਊਜ (ਮੁਨੀਸ਼ ਤੋਖੀ) 2 ਪੰਜਾਬ ਐੱਨ. ਸੀ. ਸੀ. ਬਟਾਲੀਅਨ ਜਲੰਧਰ ਨੇ ਗਣਤੰਤਰ ਦਿਵਸ ਦਿੱਲੀ ਵਿੱਚ ਭਾਗ ਲੈਣ ਵਾਲੇ ਕੈਡਿਟਾਂ ਦਾ ਬਟਾਲੀਅਨ ਹੈਡਕੁਆਰਟਰ ਵਿੱਚ ਟਰੈਕ ਸੂਟ ਅਤੇ ਮੈਡਲਾਂ ਦੁਆਰਾ ਸਨਮਾਨ ਕੀਤਾ। ਕਰਨਲ ਵਿਨੋਦ ਜੋਸ਼ੀ, ਕਮਾਨ ਅਧਿਕਾਰੀ ਨੇ ਦੱਸਿਆ ਕਿ ਗਣਤੰਤਰ ਦਿਵਸ ਸਮਾਰੋਹ ਵਿੱਚ ਕਰਤੱਵਯ ਪੱਥ ਪਰੇਡ ਅਤੇ ਹੋਰ ਪ੍ਰਤੀਯੋਗਤਾਵਾਂ ਲਈ ਐੱਨ ਸੀ ਸੀ ਦਾ ਇਹ ਸਭ ਤੋਂ ਵੱਡਾ ਰਾਸ਼ਟਰੀ ਕੈਂਪ ਹੁੰਦਾ ਹੈ। ਇਸ ਕੈਂਪ ਲਈ 4 ਮਹੀਨੇ ਪਹਿਲਾਂ ਹੀ ਪ੍ਰੈਕਟਿਸ ਕੈਂਪਾਂ ਦੀ ਸ਼ੁਰੂਆਤ ਹੋ ਜਾਂਦੀ ਹੈ। ਇਸ ਰਾਸ਼ਟਰੀ ਕੈਂਪ ਵਿੱਚ ਪੰਜ ਮੁੱਖ ਪ੍ਰਤੀਯੋਗਤਾਵਾਂ ਹੁੰਦੀਆਂ ਹਨ ਜਿੰਨ੍ਹਾਂ ਵਿੱਚ ਕਰਤੱਵਯ ਪੱਥ ਤੇ ਡ੍ਰਿਲ, ਪ੍ਰਧਾਨ ਮੰਤਰੀ ਰੈਲੀ, ਸਰਵੋਤਮ ਕੈਡਿਟ ਦੀ ਚੋਣ, ਸੱਭਿਆਚਾਰਿਕ ਪ੍ਰੋਗਰਾਮ ਅਤੇ ਫਲੈਗ ਏਰੀਆ ਬ੍ਰੀਫਿੰਗ ਸ਼ਾਮਿਲ ਹੁੰਦੇ ਹਨ।ਕਮਾਨ ਅਧਿਕਾਰੀ ਕਰਨਲ ਵਿਨੋਦ ਜੋਸ਼ੀ ਨੇ ਅੱਗੇ ਦੱਸਿਆ ਕਿ ਐੱਨ ਸੀ ਸੀ ਵਿਸ਼ਵ ਦਾ ਸਭ ਤੋਂ ਵੱਡਾ ਵਰਦੀਧਾਰੀ ਨੌਜਵਾਨਾਂ ਦਾ ਸੰਗਠਨ ਹੈ। ਦਿੱਲੀ ਵਿਖੇ ਇਸ ਰਾਸ਼ਟਰੀ ਕੈਂਪ ਵਿੱਚ ਹਰ ਸਾਲ 2200 ਦੇ ਕਰੀਬ ਐੱਨ ਸੀ ਸੀ ਕੈਡਿਟ ਸ਼ਾਮਿਲ ਹੁੰਦੇ ਹਨ। ਲੈਫਟੀਨੈਂਟ ਕਰਨਲ ਦਲਜੀਤ ਔਲਖ, ਐਡਮਿਨਿਸਟਰੇਸ਼ਨ ਅਫਸਰ ਨੇ ਦੱਸਿਆ ਕਿ ਸਾਰਜੰਟ ਅਭਿਸ਼ੇਕ ਕੁਮਾਰ, ਲਾਇਲਪੁਰ ਖਾਲਸਾ ਕਾਲਜ ਨੇ ਪ੍ਰਧਾਨ ਮੰਤਰੀ ਰੈਲੀ ਵਿੱਚ ਭਾਗ ਲਿਆ। ਕੈਡਿਟ ਓਮ ਸਿੰਘ, ਜੇ. ਕੇ.ਐੱਮ. ਐੱਸ. ਕਾਲਜ ਟਾਂਡਾ, ਉੱਤਰ ਭਾਰਤ ਜੋਨ ਦੁਆਰਾ ਪ੍ਰਧਾਨ ਮੰਤਰੀ ਰੈਲੀ ਪਰੇਡ ਵਿੱਚ ਭਾਗ ਲਿਆ। ਪਰੇਡ ਤੋਂ ਬਾਅਦ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕੈਡਿਟਾਂ ਦੇ ਨਾਲ ਸਮੂਹਿਕ ਗੱਲਬਾਤ ਕੀਤੀ।ਕੈਡਿਟ ਮਹਿਕ ਅਰੋੜਾ, ਡੀ ਏ ਵੀ ਇੰਸਟੀਚਿਊਟ ਆਫ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਨੇ ਸੱਭਿਆਚਾਰਿਕ ਪ੍ਰੋਗਰਾਮ ਚੰਡੀਗੜ੍ਹ ਵਿੱਚ ਵਿਸ਼ੇਸ਼ ਅਤੇ ਬਿਹਤਰੀਨ ਪ੍ਰਦਰਸ਼ਨ ਕੀਤਾ। ਕੈਡਿਟ ਚੇਤਨ ਪਾਸੀ, ਕੈਂਟ ਬੋਰਡ ਸੀਨੀਅਰ ਸੈਕੰਡਰੀ ਸਕੂਲ ਨੇ ਕੈਂਟ ਬੋਰਡ ਸੀਨੀਅਰ ਸੈਕੰਡਰੀ ਸਕੂਲ ਨੇ ਭੰਗੜੇ ਦੀ ਪੇਸ਼ਕਾਰੀ ਵਿਚ ਬਤੌਰ ਢੋਲੀ ਵਧੀਆ ਪ੍ਰਦਰਸ਼ਨ ਕੀਤਾ। ਗਣਤੰਤਰ ਦਿਵਸ ਦਿੱਲੀ ਦੇ ਵਾਸਤੇ ਬਟਾਲੀਅਨ ਤੋਂ ਡ੍ਰਿਲ ਉਸਤਾਦ ਸੂਬੇਦਾਰ ਚੰਦਰਭਾਨ ਅਤੇ ਹਵਲਦਾਰ ਉਪਜਿੰਦਰਪਾਲ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਉਹਨਾਂ ਕੈਡਿਟਾਂ ਨੂੰ ਸੈਨਿਕ ਡ੍ਰਿਲ ਅਤੇ ਹੋਰ ਪ੍ਰਤੀਯੋਗਤਾਵਾਂ ਦੇ ਲਈ ਤਿਆਰ ਕੀਤਾ ਸੀ। ਬਟਾਲੀਅਨ ਵਲੋਂ ਕੈਡਿਟਾਂ ਲਈ ਹਾਈ ਟੀ (ਚਾਹ ਪਾਣੀ) ਦਾ ਪ੍ਰਬੰਧ ਵੀ ਕੀਤਾ ਗਿਆ।