









ਜਲੰਧਰ ਪੰਜਾਬ ਦੈਨਿਕ ਨਿਊਜ (MUNISH TOKHI ) ਅੱਜ ਅਸੀਂ ਗਦੂਦਾਂ ਦੇ ਇਲਾਜ ਬਾਰੇ ਗੱਲ ਕਰੀਏ,ਜਿਸਨੂੰ ਪ੍ਰੋਸਟੇਟ ਆਰਟਰੀ ਐਮਬੋਲਾਈਜ਼ੇਸ਼ਨ (PAE) ਆਖਦੇ ਹਨ। ਇਹ ਨਵਾਂ ਇਲਾਜ ਗਦੂਦਾਂ ਦੀ ਤਕਲੀਫ਼ ਵਾਸਤੇ ਹੈ, ਦੇਖੀਏ ਗਦੂਦ ਕਿ ਹੁੰਦੇ ਹਨ । ਗਦੂਦ ਇੱਕ ਗ੍ਰੰਥੀ ਹੈ।ਜੋ ਕਿ ਪੇਸ਼ਾਬ ਵਾਲੀ ਥੈਲੀ ਦੇ ਨਿੱਚਲੇ ਹਿੱਸੇ ਤੇ ਹੁੰਦੀ ਹੈ, ਅਤੇ ਇਸ ਵਿੱਚੋ ਪੇਸ਼ਾਬ ਵਾਲੀ ਨਾਲੀ ਦਾ ਨਿਕਾਸ ਹੁੰਦਾ ਹੈ। ਜਿਵੇਂ-ਜਿਵੇਂ ਮਰਦਾ ਦੀ ਉਮਰ ਵੱਧਦੀ ਹੈ, ਓਵੇਂ-ਓਵੇਂ ਉਹਨਾਂ ਵਿੱਚ ਹਾਰਮੋਨ ਦੇ ਬਦਲਾਵ ਆਉਂਦੇ ਹਨ। ਜਿਸ ਦਾ ਅਸਰ ਗਦੂਦਾਂ ਤੇ ਵੀ ਪੈਂਦਾ ਹੈ। ਉਮਰ ਦੇ ਨਾਲ-ਨਾਲ ਗਦੂਦਾਂ ਦਾ ਅਕਾਰ ਵੀ ਵੱਡਾ ਹੋ ਜਾਂਦਾ ਹੈ, ਵਧਿਆ ਹੋਇਆ ਗਦੂਦਾਂ ਦਾ ਸਾਈਜ਼ ਪਿਸ਼ਾਬ ਵਾਲੀ ਨਾਲੀ ਜਿਹੜੀ ਗਦੂਦਾਂ ਦੇ ਵਿੱਚੋਂ ਨਿੱਕਲਦੀ ਹੈ, ਓਹਨੂੰ ਦਬਾ ਦਿੰਦਾ ਹੈ। ਜਿਸ ਦੇ ਨਾਲ ਬੰਦਿਆਂ ਨੂੰ ਪੇਸ਼ਾਬ ਕਰਨ ਨਾਲ ਕਈ ਦਿੱਕਤਾਂ ਆ ਜਾਂਦੀਆਂ ਹਨ। ਹੁਣ ਅਸੀਂ ਗੱਲ ਕਰਨ ਲੱਗੇ ਹਾਂ,ਗਦੂਦਾਂ ਦੇ ਵੱਧਣ ਦੇ ਲੱਛਣ ਬਾਰੇ ਇਸਦੇ ਲੱਛਣ ਹਨ। ਆਓ ਇਸਦੇ ਲੱਛਣ ਜਾਣੀਏ, ਜਿਵੇ ਕਿ ਪੇਸ਼ਾਬ ਦਾ ਬਾਰ- ਬਾਰ ਆਉਣਾ ਅਤੇ ਜਦੋ ਬੰਦਾ ਪੇਸ਼ਾਬ ਕਰਦਾ ਹੈ, ਉਸਨੂੰ ਲੱਗਦਾ ਹੈ, ਪੇਸ਼ਾਬ ਵਾਲੀ ਥੇਲ਼ੀ ਪੂਰੀ ਤਰਾਂ ਖਾਲੀ ਨਹੀਂ ਹੋਈ। ਜਿਸ ਕਾਰਨ ਪੇਸ਼ਾਬ ਦੀ ਹਾਜ਼ਤ ਬਾਰ -ਬਾਰ ਆਉਂਦੀ ਹੈ। ਇਹ ਹੀ ਨਹੀਂ ਕਈ ਵਾਰੀ ਪੇਸ਼ਾਬ ਦੀ ਹਾਜ਼ਤ ਇੰਨੀ ਜਲਦੀ ਹੁੰਦੀ ਹੈ, ਕਿ ਬੰਦੇ ਦੇ ਕੱਪੜੇ ਖੋਲਣ ਤੋਂ ਪਹਿਲਾਂ ਹੀ ਪੇਸ਼ਾਬ ਵਿੱਚ ਹੀ ਨਿਕਲ ਜਾਂਦਾ ਹੈ। ਕਈ ਹੋਰ ਲੱਛਣ ਵੀ ਹਨ, ਜਿਵੇਂ ਕਿ ਪੇਸ਼ਾਬ ਥੋੜ੍ਹਾ-ਥੋੜਾ ਆਉਣਾ, ਪੇਸ਼ਾਬ ਦੀ ਧਾਰ ਨਾ ਬਣਨਾ ਅਤੇ ਪੇਸ਼ਾਬ ਵਿੱਚ ਇਨਫੈਕਸ਼ਨ ਹੋਣਾ।ਕੁੱਝ ਬੰਦਿਆਂ ਵਿਚ ਪੇਸ਼ਾਬ ਕਰਨ ਤੋਂ ਬਾਅਦ ਵੀ ਪੇਸ਼ਾਬ ਦੀ ਥੇਲ੍ਹੀ ਪੂਰੀ ਤਰਾਂ ਖਾਲੀ ਨਹੀਂ ਹੁੰਦੀ। ਜਿਵੇ ਖੜੇ ਪਾਣੀ ਵਿੱਚ ਕਾਈ ਜੰਮ ਜਾਂਦੀ ਹੈ, ਓਵੇਂ ਹੀ ਖੜੇ ਪੇਸ਼ਾਬ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ, ਅਤੇ ਪੇਸ਼ਾਬ ਦੀ ਥੇਲ੍ਹੀ ਵਿਚ ਸੋਜ (ਸਿਸਟਾਇਟਿਸ) ਪੈ ਜਾਂਦੀ ਹੈ। ਸਮੇਂ ਤੇ ਇਲਾਜ ਨਾ ਕਰਾਉਣ ਤੇ ਇਹ ਇਨਫੈਕਸ਼ਨ ਗੁਰਦਿਆਂ ਤੇ ਵੀ ਅਸਰ ਪਾ ਸਕਦੀ ਹੈ। ਕਈ ਵਾਰੀ ਤਾਂ ਇਹ ਹੁੰਦਾ ਹੈ, ਕਿ ਪਿਸ਼ਾਬ ਇੱਕ ਦਮ ਰੁੱਕ ਜਾਂਦਾ ਹੈ, ਅਤੇ ਬਹੁਤ ਦਰਦ ਕਰਦਾ ਹੈ। ਵਧੇ ਹੋਏ ਗਦੂਦਾਂ ਦੇ ਕਈ ਇਲਾਜ਼ ਹਨ । ਸਮੇ ਦੇ ਨਾਲ ਇਲਾਜ ਦੇ ਬਦਲਾਵ ਹੁੰਦੇ ਰਹਿੰਦੇ ਹਨ। ਪਹਿਲੇ ਇਸ ਦਾ ਇਲਾਜ ਆਪ੍ਰੇਸ਼ਨ ਹੁੰਦਾ ਸੀ। ਜਿਸ ਵਿੱਚ ਇੰਦਰੀ ਦੇ ਰਸਤੇ ਕੈਂਚੀ ਅੰਦਰ ਲੈ ਕੇ ਜਾਈ ਜਾਂਦੀ ਸੀ, ਅਤੇ ਉਸ ਨਾਲ ਗਦੂਦ ਨੂੰ ਕੱਟਦੇ ਸੀ । ਜਿਸਨੂੰ ਵਿਗਿਆਨਿਕ ਭਾਸ਼ਾ ਵਿੱਚ TURP ਕਹਿੰਦੇ ਹਨ। TURP ਲਈ ਬੇਹੋਸ਼ੀ ਵਾਲਾ ਟੀਕਾ ਰੀੜ੍ਹ ਦੀ ਹੱਡੀ ਵਿੱਚ ਲਗਾਉਣਾ ਪੈਂਦਾ ਸੀ । ਜਿਸ ਕਾਰਨ ਮਰੀਜ਼ ਨੂੰ ਬਹੁਤ ਤਕਲੀਫ ਹੁੰਦੀ ਸੀ, ਅਤੇ ਉਸਦੀ ਰੀੜ੍ਹ ਦੀ ਹੱਡੀ ਦਰਦ ਕਰਦੀ ਰਹਿੰਦੀ ਸੀ । ਇਸ ਸਰਜਰੀ ਦੇ ਕਾਰਨ ਕੁੱਝ ਲੋਕਾਂ ਨੂੰ ਮਰਦਾਨਗੀ ਕਮਜ਼ੋਰੀ ਵੀ ਆ ਜਾਂਦੀ ਸੀ ਅਤੇ ਪੇਸ਼ਾਬ ਦੀ ਨਾਲੀ ਦੀ ਲੋੜ ਪੈਣ ਕਰਕੇ ਪਿਸ਼ਾਬ ਵਿੱਚ ਇਨਫੈਕਸ਼ਨ ਵੀ ਹੋ ਜਾਂਦੀ ਸੀ । TURP ਸਰਜਰੀ ਦੀਆ ਸਮੱਸਿਆਵਾ ਨੂੰ ਦੇਖਦੇ ਹੋਏ ਵਿਗਿਆਨੀਆਂ ਨੂੰ ਨਵੀ ਤਕਨੀਕਾਂ ਦੀ ਜ਼ਰੂਰਤ ਲੱਗੀ । ਨਵੀ ਤਕਨੀਕਾਂ ਤੇ ਬਹੁੱਤ ਆਈਆਂ, ਪਰ ਪ੍ਰੋਸਟੇਟ ਆਰਟਰੀ ਐਮਬੋਲਾਈਜ਼ੇਸ਼ਨ [PROSTATE ARTERY EMBOLISATION (PAE) ] ਸਭ ਤੋਂ ਵਧੀਆ ਅਤੇ ਲਾਭਕਾਰੀ ਮੰਨੀ ਗਈ ਹੈ। ਆਓ ਅੱਜ ਆਪਾ ਇਸ ਬਾਰੇ ਜਾਣੀਏ। ਜਿਵੇਂ ਆਪਣੇ ਸ਼ਰੀਰ ਦੇ ਹਰ ਇਕ ਅੰਗ ਨੂੰ ਕੰਮ ਕਰਨ ਲਈ ਖੂਨ ਦੀ ਜ਼ਰੂਰਤ ਹੁੰਦੀ ਹੈ, ਉਵੇਂ ਹੀ ਗਦੂਦਾਂ ਨੂੰ ਵੱਧਣ ਫੁੱਲਣ ਲਈ ਖੂਨ ਦੀ ਜ਼ਰੂਰਤ ਹੁੰਦੀ ਹੈ। ਜੇਕਰ ਆਪਾ ਕਿਸੇ ਅੰਗ ਦੀ ਖੂਨ ਦੀ ਨਾੜੀ ਨੂੰ ਬੰਦ ਕਰਦੇ ਹਾਂ ਤਾਂ ਉਹ ਅੰਗ ਸੁੰਗੜ ਜਾਂਦਾ ਹੈ। ਇਹ ਚੀਜ਼ ਦਿਮਾਗ਼ ਵਿੱਚ ਰੱਖਦੇ ਹੋਏ ਨਵਾਂ ਇਲਾਜ ਆਇਆ ਹੈ, ਜਿਸਨੂੰ ਪ੍ਰੋਸਟੇਟ ਆਰਟਰੀ ਐਮਬੋਲਾਈਜ਼ੇਸ਼ਨ (PAE) ਕਹਿੰਦੇ ਹਨ। ਗਦੂਦਾਂ ਦੀ ਨਾੜੀ ਜਿਹੜੀ ਗਦੂਦਾਂ ਨੂੰ ਪ੍ਰੋਸਟੇਟ ਆਰਟਰੀ ਕਿਹਾ ਜਾਂਦਾ ਹੈ, ਤੇ ਉਹ ਨਾੜੀ ਨੂੰ ਬੰਦ ਕਰਨ ਦੇ ਤਰੀਕੇ ਨੂੰ ਪ੍ਰੋਸਟੇਟ ਆਰਟਰੀ ਐਮਬੇਲਾਈਜ਼ੇਸ਼ਨ (PAE) ਆਖਿਆ ਜਾਂਦਾ ਹੈ। ਪ੍ਰੋਸਟੇਟ ਆਰਟਰੀ ਐਮਬੇਲਾਈਜ਼ੇਸ਼ਨ (PAE) ਕਰਨ ਤੋਂ ਪਹਿਲਾ ਇਹ ਜ਼ਕੀਨੀ ਕਿੱਤਾ ਜਾਂਦਾ ਹੈ, ਕਿ ਪੇਸ਼ਾਬ ਵਾਲੇ ਲੱਛਣ ਗਦੂਦ ਕਰਕੇ ਹੀ ਹਨ। ਇਹ ਗੱਲ ਦਾ ਵੀ ਧਿਆਨ ਰੱਖਿਆ ਜਾਂਦਾ ਹੈ, ਕਿ ਮਰੀਜ਼ ਨੂੰ ਗਦੂਦਾਂ ਦਾ ਕੈਂਸਰ ਨਾ ਹੋਵੇ। ਇਸ ਲਈ ਆਪਾ ਖੂਨ ਦਾ PSA ਜਾਂਚ ਕਰਵਾਉਂਦੇ ਹਾਂ। PAE ਇਕ ਅਜੀਓਗ੍ਰਾਫੀ ਵਰਗਾ ਪ੍ਰੋਸੀਜਰ ਹੈ,ਜਿਸ ਵਿੱਚ ਆਪਾ ਲੋੜ ਜਾ ਬਾਹ ਦੀ ਨਾੜੀ ਰਸਤੇ ਵਿੱਚੋ ਗਦੂਦਾਂ ਦੀ ਖੂਨ ਦੀ ਪ੍ਰੋਸਟੇਟ ਨਾੜੀ ਤੱਕ ਪਹੁੰਚਦੇ ਹਾਂ। ਉਸ ਪ੍ਰੋਸਟੇਟ ਨਾੜੀ ਵਿੱਚ ਛੋਟੀ ਤਾਰ ਪਾ ਕੇ ਅਸੀਂ ਉਹ ਨਾੜੀ ਨੂੰ ਬੰਦ ਕਰਦੇ ਹਾਂ। ਨਾੜੀ ਨੂੰ ਬੰਦ ਕਰਨ ਵਾਸਤੇ ਜੈਲ ਫੋਮ (GEL FOAM) ਜਾਂ COIL ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਕਰਕੇ ਗਦੂਦਾਂ ਦੀ ਨਾੜੀ ਬੰਦ ਹੋ ਜਾਂਦੀ ਹੈ, ਅਤੇ ਗਦੂਦਾਂ ਨੂੰ ਖੁਰਾਖ ਨਹੀਂ ਮਿਲਦੀ ਤੇ ਗਦੂਦ ਸੁੰਗੜ ਜਾਂਦੇ ਹਨ। ਜਿਹੜੀਆਂ ਤਕਲੀਫਾਂ ਗਦੂਦਾਂ ਦੇ ਵੱਧਣ ਕਰਕੇ ਹੋਈਆਂ ਸੀ, ਉਹ ਖਤਮ ਹੋ ਜਾਂਦੀਆਂ ਹਨ। ਇਸ ਇਲਾਜ ਦੇ ਕਈ ਫਾਇਦੇ ਹਨ ਜਿਵੇ ਕਿ ਪੇਸ਼ਾਬ ਵਾਲੀ ਨਾਲੀ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ, ਅਤੇ ਅਸੀਂ ਇੰਦਰੀ ਦੇ ਅੰਦਰ ਵੀ ਨਹੀਂ ਜਾਂਦੇ । ਜਿਸ ਕਰਕੇ ਪਿਸ਼ਾਬ ਤੋ ਕੋਈ ਇਨਫੈਕਸ਼ਨ ਹੋਣ ਦਾ ਖ਼ਤਰਾ ਨਹੀਂ ਹੁੰਦਾ, ਅਤੇ ਮਰੀਜ਼ ਨੂੰ ਕੋਈ ਦਰਦ ਵੀ ਨਹੀਂ ਹੁੰਦੀ। ਅਸੀਂ ਰੀੜ੍ਹ ਦੀ ਹੱਡੀ ਵਿੱਚ ਟੀਕਾ ਤੱਕ ਨਹੀਂ ਲਾਉਂਦੇ, ਜਿਸ ਕਰਕੇ ਮਰੀਜ਼ ਨੂੰ ਰੀੜ੍ਹ ਦੀ ਹੱਡੀ ਦੀ ਦਰਦ ਨਹੀਂ ਪੈਂਦੀ। ਅਗਰ ਅਸੀਂ ਅੰਦਰੋ ਗਦੂਦ ਕੱਟੇ ਹੀ ਨਹੀਂ ਤੇ ਖੂਨ ਨਿਕਲਣ ਦੀ ਕੋਈ ਸੰਭਾਵਨਾ ਨਹੀਂ ਹੁੰਦੀ,ਨਾ ਹੀ ਮਰਦਾਨਗੀ ਤਾਕਤ ਦੀ ਕੋਈ ਕਮਜ਼ੋਰੀ ਆਉਂਦੀ ਹੈ। ਦੱਸੋ ਇਸ ਤੋਂ ਵਧੀਆ ਕਿ ਤਕਨੀਕ ਹੋ ਸਕਦੀ ਹੈ। ਇਲਾਜ਼ ਵੀ ਹੋ ਗਿਆ, ਅਪ੍ਰੇਸ਼ਨ ਦੀ ਜ਼ਰੂਰਤ ਵੀ ਨਹੀਂ ਪਈ, ਮਰੀਜ਼ ਨੂੰ ਕੋਈ ਨੁਕਸਾਨ ਵੀ ਨਹੀਂ ਹੋਇਆ, ਅਤੇ ਸਾਰਾ ਮੱਕਸਦ ਬਿਨਾ ਕੱਟ-ਵੰਡ ਕੀਤੇ ਪੂਰਾ ਹੋ ਗਿਆ,ਇਲਾਜ ਦੇ ਅਗਲੇ ਦਿਨ ਮਰੀਜ਼ ਨੂੰ ਛੁੱਟੀ ਮਿੱਲ ਜਾਂਦੀ ਹੈ, ਅਤੇ 4-5 ਦਿਨਾਂ ਤੱਕ ਮਰੀਜ਼ ਦੀ ਤਕਲੀਫ ਠੀਕ ਹੋਣੀ ਸ਼ੁਰੂ ਹੋ ਜਾਂਦੀ ਹੈ, ਅਤੇ ਗਦੂਦ 2-3 ਹਫਤੇ ਤੱਕ ਸੁੰਗੜਣਾ ਸ਼ੁਰੂ ਕਰ ਦਿੰਦੇ ਹੈ। ਜਿਸ ਕਰਕੇ ਮਰੀਜ਼ ਆਪਣੀ ਜ਼ਿੰਦਗੀ ਨੂੰ ਨੌਰਮਲ ਤਰੀਕੇ ਨਾਲ ਜੀ ਸਕਦਾ ਹੈ। 5-10% ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਵੀ ਤਕਲੀਫ਼ ਹੋ ਸਕਦੀ ਹੈ, ਭਾਵੇ ਓਹਦਾ ਇਲਾਜ ਆਪ੍ਰੇਸ਼ਨ ਨਾਲ ਹੋਇਆ ਹੋਵੇ ਜਾ ਪ੍ਰੋਸਟੇਟ ਆਰਟਰੀ ਬੰਦ ਕੀਤੀ ਹੋਵੇ। ਤਕਲੀਫ ਦੋਬਾਰਾ ਹੋਣ ਤੇ ਪ੍ਰੋਸਟੇਟ ਆਰਟਰੀ ਐਮਬੋਲਾਈਜ਼ੇਸ਼ਨ (PAE) ਦੋਬਾਰਾ ਵੀ ਕੀਤੀ ਜਾ ਸਕਦੀ ਹੈ। ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਆਪਣੇ ਇਲਾਕੇ ਵਿੱਚ ਡਾਕਟਰ ਰਮਨ ਚਾਵਲਾ ਅਤੇ ਓਹਨਾ ਦੀ ਟੀਮ ਨੇ ਇਹ ਇਲਾਜ ਪੰਜ ਸਾਲ ਪਹਿਲਾ ਸ਼ੁਰੂ ਕੀਤਾ ਸੀ, ਅਤੇ ਹੁਣ ਤੱਕ ਕਾਫੀ ਮਰੀਜ਼ਾਂ ਦਾ ਕੇਅਰਮੈਕਸ ਹਸਪਤਾਲ ਵਿੱਚ ਸਫ਼ਲਤਾਪੂਰਵਕ ਇਲਾਜ ਕਰ ਚੁੱਕੇ ਹਨ। ਕੇਅਰਮੈਕਸ ਹਸਪਤਾਲ ਦੀ ਸਾਰੀ ਟੀਮ ਵੱਲੋਂ ਤੁਹਾਡੇ ਲਈ ਚੰਗੀ ਸਿਹਤ ਦੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ, ਅਤੇ ਤੁਹਾਡੀ ਸੇਵਾਵਾਂ ਵਿੱਚ ਹਾਜ਼ਰ ਹੈ।ਪ੍ਰੋਸਟੇਟ ਆਰਟਰੀ ਐਮਬੋਲਾਈਜ਼ੇਸ਼ਨ (PAE) 1. ਪਿਸ਼ਾਬ ਦਾ ਬਾਰ-ਬਾਰ ਆਉਣਾ,2..ਪਿਸ਼ਾਬ ਵਾਲੀ ਥੈਲੀ ਪੂਰੀ ਤਰਾਂ ਖਾਲੀ ਨਾ ਹੋਣਾ,3.ਕੱਪੜੇ ਖੋਲਣ ਤੋਂ ਪਹਿਲਾਂ ਹੀ ਪਿਸ਼ਾਬ ਵਿੱਚ ਨਿਕਲ,4.ਪਿਸ਼ਾਬ ਦੀ ਧਾਰ ਨਾ ਬਣਨਾ,5.ਪਿਸ਼ਾਬ ਵਿੱਚ ਇਨਫੈਕਸ਼ਨ ਹੋਣਾ,6..ਪਿਸ਼ਾਬ ਦਾ ਇੱਕ ਦਮ ਰੁਕ ਜਾਣਾ,ਸਾਰਾ ਇਲਾਜ਼ ਬਿਨਾ ਕੱਟ ਵੰਡ ਕੀਤੇ ਕਰਨਾ। ਰੀੜ੍ਹ ਦੀ ਹੱਡੀ ਵਿੱਚ ਟੀਕਾ ਤੱਕ ਨਹੀਂ ਲਾਉਂਦੇ।,ਖੂਨ ਨਿਕਲਣ ਦੀ ਕੋਈ ਸੰਭਾਵਨਾ ਨਹੀਂ ਹੁੰਦੀ ।ਮਰੀਜ਼ ਨੂੰ ਕੋਈ ਦਰਦ ਵੀ ਨਹੀਂ ਹੁੰਦੀ।ਅਸੀਂ ਇੰਦਰੀ ਦੇ ਅੰਦਰ ਵੀ ਨਹੀਂ ਜਾਂਦੇ ਤੇ ਪੇਸ਼ਾਬ ਵਾਲੀ ਨਾਲੀ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ।| ਮਰੀਜ਼ ਨੂੰ ਮਰਦਾਨਗੀ ਤਾਕਤ ਦੀ ਕੋਈ ਕਮਜ਼ੋਰੀ ਨਹੀਂ ਆਉਂਦੀ।

