




ਜਲੰਧਰ ( ਪੰਜਾਬ ਦੈਨਿਕ ਨਿਊਜ) ਜਿਲਾ ਜਲੰਧਰ ਸਕੂਲੀ ਕਰਾਟੇ ਮੁਕਾਬਲੇ ਰਾਣੀ ਲਕਸ਼ਮੀ ਬਾਈ ਆਤਮ ਰੱਖਿਆ ਤਹਿਤ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਐਸ.ਡੀ.ਫੁਲਰਵਾਨ ਪ੍ਰੀਤ ਨਗਰ ਲਾਡੋਵਾਲੀ ਰੋਡ ਜਲੰਧਰ ਵਿਖੇ ਕਾਰਜਕਾਰੀ ਪ੍ਰਿੰਸੀਪਲ ਸੋਨੀਆ ਧਵਨ ਦੀ ਦੇਖ ਰੇਖ ਵਿੱਚ ਸ਼ੁਰੂ ਹੋਏ ਜਿਸਦਾ ਉਦਘਾਟਨ ਉੱਪ ਜਿਲਾਂ ਸਿੱਖਿਆ ਅਫਸਰ (ਸੈ.ਸਿ.) ਜਲੰਧਰ ਰਾਜੀਵ ਜੋਸ਼ੀ ਨੇ ਕੀਤਾ ਉਹਨਾਂ ਨਾਲ ਗੈਸਾ ਦੇ ਪ੍ਰਧਾਨ ਸਟੇਟ ਆਵਰਡੀ ਪ੍ਰਿੰਸੀਪਲ ਹਰਮੇਸ਼ ਲਾਲ ਘੋੜਾ,ਜਨਰਲ ਸਕੱਤਰ ਸੁਖਦੇਵ ਲਾਲ ਬੱਬਰ,ਜਨਰਲ ਸਕੱਤਰ ਡੀ.ਟੀ.ਸੀ ਸੁਰਿੰਦਰ ਕੁਮਾਰ ਕੌਮਾਂਤਰੀ ਜੂਡੋ ਰੈਫਰੀ, ਗੁਰਿੰਦਰ ਸਿੰਘ ਸੰਘਾ ਕੌਮਾਂਤਰੀ ਹਾਕੀ ਰੈਫਰੀ ਅਤੇ ਜਿਲਾਂ ਸਪੋਰਟਸ ਕੋਆਰਡੀਨੇਟਰ ਪ੍ਰੀਤੀ ਅਹੁਜਾ ਆਏ। ਮੁੱਖ ਮਹਿਮਾਨ ਨੇ ਖਿਡਾਰਣਾਂ ਨੂੰ ਖੇਡਾ ਵਿਚ ਵੱਧ ਚੜ੍ਹਕੇ ਹਿੱਸਾ ਲੈਣ ਲਈ ਪ੍ਰੇਤ ਕੀਤਾ ਲੜਕੀਆਂ ਆਪਣੀ ਆਤਮ ਰੱਖਿਆ ਆਪ ਖੁਦ ਕਰ ਸਕਦੀਆ ਹਨ।ਇਸ ਟੂਰਨਾਮੈਂਟ ਵਿੱਚ ਜੇਤੂ ਖਿਡਾਰੀਆ ਨੂੰ ਮੈਡਲ ਅਤੇ ਟਰਾਫੀਆ ਦੇ ਨਾਲ ਪਹਿਲੇ ਸਥਾਨ ਤੇ ਰਹਿਣ ਵਾਲੇ ਖਿਡਾਰੀ ਨੂੰ 1100 ਰੁਪਏ, ਦੂਜੇ ਸਥਾਨ ਤੇ ਰਹਿਣ ਵਾਲੇ ਖਿਡਾਰੀ ਨੂੰ 800 ਰੁਪਏ ਅਤੇ ਤੀਸਰੇ ਸਥਾਨ ਤੇ ਰਹਿਣ ਵਾਲੇ ਦੋ ਖਿਡਾਰੀਆ ਨੂੰ 500-500) ਰੁਪਏ ਦੇ ਚੈੱਕ ਵੀ ਦਿੱਤੇ ਗਏ । ਅੱਜ ਦੇ ਨਤੀਜੇ ਇਸ ਪ੍ਰਕਾਰ ਹਨ -35 ਕਿਲੋ ਭਾਰ ਵਰਗ ਵਿੱਚ ਅੰਜਲੀ ਨੇ ਪਹਿਲਾ,ਦੀਪਕਾ ਨੇ ਦੂਸਰਾ, ਪਲਕ ਅਤੇ ਹਰਮਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।-40 ਕਿਲੋ ਭਾਰ ਵਰਗ ਵਿੱਚ ਰਿਸ਼ਕਾ ਨੇ ਪਹਿਲਾ, ਪੂਜਾ ਨੇ ਦੂਸਰਾ, ਸਰੀਤਾ ਅਤੇ ਦਿਲਪ੍ਰੀਤ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।-45 ਕਿਲੋ ਭਾਰ ਵਰਗ ਵਿੱਚ ਵਿਜੈ ਨੇ ਪਹਿਲਾ, ਲਕਸ਼ਮੀ ਨੇ ਦੂਸਰਾ ਵਿਸ਼ਕਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਤੇ ਰੈਫਰੀ ਦੀ ਭੂਮੀਕਾ ਤੇਜਾ ਕੋਤਵਾਲ, ਰਾਜੇਸ਼ ਸ਼ਰਮਾ, ਨਿਖਿਲ ਹੰਸ, ਨਰੇਸ਼ ਕੁਮਾਰ, ਸੁਲਿੰਦਰ ਸਿੰਘ, ਮੀਨਾਕਸ਼ੀ, ਆਸ਼ਾ ਰਾਣੀ,ਪਵਨ, ਰਾਜਵਿੰਦ ਕੁਮਾਰ,ਹੀਰਾ ਲਾਲ, ਵਿਕਰਮ ਮਲਹੋਤਰਾ,ਅੰਨੂ ਖੇੜਾ,ਸ਼ਰਨਜੀਤ ਕੌਰ, ਬਲਵਿੰਦਰ ਕੌਰ,ਸੋਨੀਆ ਭਾਰਤੀ, ਬ੍ਰਿਜ ਲਾਲ ਜਸਵੀਰ ਕੌਰ,ਸਤਿੰਦਰਕੌਰ,ਰੇਸ਼ਮ,ਬਹਾਦਰ,ਚਰਨਜੀਤ,ਜਨਕ,ਗੁਰਤੇਜ ਸਿੰਘ ਨੇ ਵੀ ਖੂਬੀ ਨਿਭਾਈ।



