


ਢਿੱਲਵਾਂ / 26 ਜੂਨ (ਪੰਜਾਬ ਦੈਨਿਕ ਨਿਊਜ਼) ਰਾਸ਼ਟਰੀ ਇੰਟੈਸੀਫਾਈਡ ਪਲਸ ਪੋਲੀਓ ਤਿੰਨ ਦਿਨਾਂ ਮੁਹਿੰਮ 28 ਜੂਨ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਤਹਿਤ ਪੋਲੀਓ ਮੁਹਿੰਮ ਦੌਰਾਨ ਸੁਪਰਵਾਈਜ਼ਰ, ਆਸ਼ਾ ਵਰਕਰਾਂ, ਮ.ਪ.ਹ.ਵ ਮੇਲ/ਫੀਮੇਲ ਅਤੇ ਵਲੰਟਰੀ ਤੌਰ ‘ਤੇ ਕੰਮ ਕਰਨ ਵਾਲੇ ਵਿਦਿਆਰਥੀਆਂ ਨੂੰ ਸਿਵਲ ਸਰਜਨ ਕਪੂਰਥਲਾ ਡਾ. ਸੰਜੀਵ ਭਗਤ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੇਮ ਕੁਮਾਰ ਜੀ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਨੋਡਲ ਅਫ਼ਸਰ ਡਾ. ਸਰਵਲੀਨ ਕੌਰ ਅਤੇ ਬੀ.ਈ.ਈ ਮੋਨਿਕਾ ਵੱਲੋਂ ਪੋਲੀਓ ਮੁਹਿੰਮ ਸੰਬੰਧੀ ਟ੍ਰੇਨਿੰਗ ਦਿੱਤੀ ਗਈ ਤਾਂ ਜੋ ਮੁਹਿੰਮ ਨੂੰ ਸਫਲਤਾਪੁਰਵਕ ਨੇਪਰੇ ਚਾੜਿਆ ਜਾ ਸਕੇ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੇਮ ਕੁਮਾਰ ਨੇ ਦੱਸਇਆ ਕਿ ਰਾਸ਼ਟਰੀ ਇੰਟੈਸੀਫਾਈਡ ਪਲਸ ਪੋਲੀਓ ਮੁਹਿੰਮ ਤਹਿਤ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਉਨਾਂ ਕਿਹਾ ਕਿ ਪਲਸ ਪੋਲੀਓ ਮੁਹਿੰਮ ਤਹਿਤ ਲਗਭਗ 121862 ਕੁੱਲ੍ਹ ਅਬਾਦੀ ਨੂੰ ਕਵਰ ਕਰਦਿਆਂ 0 ਤੋਂ 5 ਸਾਲ ਦੇ ਲਗਭਗ 8844 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਦੇ ਨਾਲ ਹੀ ਪਲਸ ਪੋਲੀਓ ਮੁਹਿੰਮ ਦੌਰਾਨ ਰੇਲਵੇ ਸਟੇਸ਼ਨ, ਬੱਸ ਅੱਡਾ, ਝੁੱਗੀਆਂ, ਟੋਲ ਪਲਾਜ਼ਾ ਆਦਿ ਹਾਈ ਰਿਸਕ ਏਰੀਆ ਵੀ ਕਵਰ ਕੀਤਾ ਜਾਵੇਗਾ।ਇਸ ਮੌਕੇ ਡਾਕਟਰ ਸਰਵਲੀਨ ਕੌਰ ਨੇ ਦੱਸਿਆ ਕਿ ਪਲਸ ਪੋਲੀਓ ਮੁਹਿੰਮ 28,29 ਅਤੇ 30 ਜੂਨ ਚਲਾਈ ਜਾਵੇਗੀ । ਇਸ ਦੌਰਾਨ ਉਨ੍ਹਾਂ ਦੱਸਿਆ ਕਿ ਪੋਲਿਓ ਮੁਹਿੰਮ ਕਿ ਹੈ, ਮੁਹਿੰਮ ‘ਚ ਕਿਵੇ ਕੰਮ ਕਰਨਾ ਹੈ, ਵੈਕਸੀਨ ਦਾ ਧਿਆਨ ਅਤੇ ਇਸਤੇਮਾਲ, ਟੈਲੀ ਸ਼ੀਟ, ਬੱਚੇ ਨੂੰ ਕਿਵੇਂ ਪੋਲੀਓ ਦੀਆਂ ਦੌ ਬੂਦਾਂ ਪਿਲਾਉਣੀਆਂ ਹਨ, ਉਗਲ ‘ਤੇ ਕਿਵੇਂ ਨਿਸ਼ਾਨ ਲਗਾਉਣਾ ਹੈ ਆਦਿ ਵਿਸ਼ਿਆਂ ਸੰਬੰਧੀ ਵਿਸਥਾਰ ਨਾਲ ਦੱਸਇਆ।
ਇਸ ਮੌਕੇ ਹੋਰ ਜਾਣਕਾਰੀ ਦਿੰਦਿਆਂ ਬੀ. ਈ. ਈ ਮੋਨਿਕਾ ਨੇ ਦੱਸਿਆ ਕਿ ਪਹਿਲੇ ਦਿਨ ਬੂਥ ‘ਤੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਦੂਸਰੇ ਅਤੇ ਤੀਜੇ ਦਿਨ ਸਿਹਤ ਵਿਭਾਗ ਦੀ ਟੀਮਾਂ ਵੱਲੋਂ ਘਰ-ਘਰ ਜਾ ਕੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਆਈਆਂ ਜਾਣਗੀਆਂ। ਇਸ ਸਬੰਧੀ ਉਨ੍ਹਾਂ ਪਿੰਡਾਂ ਵਿੱਚ ਐਨਾਉਸਮੇਂਟ ਕਰਵਾਉਣ ਲਈ ਵੀ ਕਿਹਾ ਤਾਂ ਜੋ ਮਾਪਿਆਂ ਵਿੱਚ ਵਧੇਰੇ ਜਾਗਰੂਕਤਾ ਲਿਆਈ ਜਾ ਸਕੇ ਅਤੇ 0 ਤੋਂ 5 ਸਾਲ ਦਾ ਕੋਈ ਵੀ ਬੱਚਾ ਪੋਲੀਓ ਬੂੰਦਾਂ ਤੋਂ ਵਾਂਝਾ ਨਾ ਰਹਿ ਜਾਵੇ। ਇਸ ਦੌਰਾਨ ਸਮੂਹ ਮੈਂਬਰਾਂ ਵੱਲੋਂ ਵੀ ਮੁਹਿੰਮ ਨੂੰ ਸਫਲ ਬਣਾਉਣ ਸੰਬੰਧੀ ਭਰੋਸਾ ਦੲਾਵਿਆ ਗਿਆ। ਇਸ ਮੌਕੇ ਡਾ. ਰਮਨਦੀਪ ਸਿੰਘ, ਡਾ. ਪ੍ਰਸ਼ਾਂਤ ਠਾਕੁਰ, ਡਾ. ਸ਼ੂਭ ਸ਼ਰਮਾ, ਡਾ. ਸਿਮਰਨਜੀਤ ਕੌਰ, ਸੀ. ਐਚ. ਓ ਗੁਰਪ੍ਰੀਤ ਕੌਰ, ਲਵਲੀਨ ਕੌਰ, ਸਿਹਤ ਸੁਪਰਵਾਈਜ਼ਰ ਸਰਬਜੀਤ ਸਿੰਘ, ਪ੍ਰਗਟ ਸਿੰਘ, ਜਸਵਿੰਦਰ ਸਿੰਘ, ਫਾਰਮਾਸਿਸਟ ਬਲਜੀਤ ਸਿੰਘ ਅਤੇ ਐਲ. ਐਚ. ਵੀ ਗੁਰਸ਼ਰਨਜੀਤ ਕੌਰ ਹਾਜ਼ਰ ਸਨ ।
MUNISH TOKHI