

ਬੰਗਾ (ਪੰਜਾਬ ਦੈਨਿਕ ਨਿਊਜ਼) ਬੰਗਾ ਹਲਕੇ ਦੇ ਪ੍ਰਸਿੱਧ ਨਗਰ ਖਾਨਪੁਰ ਵਿਖੇ ਅਲਮਸਤ ਬਾਬਾ ਸਾਈਂ ਲੋਕ 108 ਨਰੈਣ ਦਾਸ ਜੀ ਮਾਹਾਰਾਜ ਦਾ ਸਲਾਨਾ ਤਿੰਨ ਦਿਨਾਂ ਜੋੜ -ਮੇਲਾ ਪਿੰਡ ਤੇ ਇਲਾਕੇ ਦੀਆਂ ਸੰਗਤਾਂ ਵਲੋਂ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ। ਸੇਵਕਾਂ ਵਲੋਂ ਦੋ ਸ਼੍ਰੀ ਆਖੰਡ ਪਾਠਾਂ ਦੇ ਭੋਗ ਸ਼ਰਧਾ ਨਾਲ ਪਵਾਏ ਗਏ। ਮੇਲੇ ਦੇ ਦੂਸਰੇ ਦਿਨ ਰਾਜਾ ਸਾਈਂ ਖੁਸਰੋਪੁਰ ਵਾਲਿਆਂ ਦੀ ਰਹਿਨੁਮਾਈ ਵਿੱਚ ਸੰਗਤਾਂ ਸੰਗ ਮਹਿੰਦੀ ਦੀ ਰਸਮ ਕੀਤੀ ਗਈ l ਮੇਲੇ ਦੇ ਆਖਰੀ ਦਿਨ ਬਾਬਾ ਸਾਂਈ ਲੋਕ ਅਤੇ ਗੁਰੂ ਮਹਾਰਾਜ ਜੀ ਦੇ ਜੈਕਾਰਿਆਂ ਵਿੱਚ ਢੋਲ ਨਗਾਰਿਆਂ ਨਾਲ ਝੰਡਾ ਸਾਹਿਬ ਮਹਾਰਾਜ ਜੀ ਚੜਾਏ ਗਏ। ਮੇਲੇ ਵਿੱਚ ਗਾਇਕਾਂ ਮੁਖਤਿਆਰ ਝੱਮਟ, ਨੀਰਜ, ਦਲਵੀਰ ਸਾਬਰ, ਕੌਰ ਸਿਸਟਰ, ਸਾਬਰੀ ਸਾਬ, ਪ੍ਰੋਫ. ਰਾਮਪਾਲ ਬੰਗਾ,ਰਮਤਾ,ਰਣਜੀਤ ਕੌਰ, ਮਨੀਮਾਨ,ਮੁਬਾਰਕ ਅਲੀ ਅਤੇ ਚੰਨੀ ਗਿੱਲ ਹੋਰਾਂ ਭਰਵੀਂ ਹਾਜ਼ਰੀ ਭਰੀ l ਮੇਲਾ ਲੁੱਟਦਿਆਂ, ਮੇਲੇ ਵਿੱਚ ਸੁਰੀਲੇ ਤੇ ਬਾਕਮਾਲ ਪ੍ਰਫਾਰਮਰ ਗਾਇਕ ਚੰਨੀ ਗਿੱਲ ਨੇ ਆਪਣੀ ਸੂਫ਼ੀ ਤੇ ਵਿਲੱਖਣ ਗਾਇਕੀ ਰਾਹੀਂ ਸਭ ਸੰਗਤਾਂ ਨੂੰ ਨੱਚਣ ਤੇ ਝੂੰਮਣ ਲਾ ਦਿੱਤਾ l ਅਲਮਸਤ ਬਾਬਾ ਨਰੈਣ ਦਾਸ ਸਾਈਂ ਲੋਕ ਟਰੱਸਟ ਮੈਂਬਰਾਨ ਚੇਅਰਮੈਨ ਹੰਸਰਾਜ ਬੰਗਾ,ਰਾਜਾ ਸਾਈਂਖੁਸਰੋਪੁਰ,ਇੰਜੀਨੀਅਰ ਨਰਿੰਦਰ ਬੰਗਾ, ਪ੍ਰਧਾਨ ਚਮਨ ਲਾਲ ਬੰਗਾ,ਉਪ ਪ੍ਰਧਾਨ ਦਵਿੰਦਰ ਬੰਗਾ, ਕੁਲਵਿੰਦਰ ਰੱਤੂ ਕੈਸ਼ੀਅਰ, ਸੋਮਨਾਥ ਬੰਗਾ, ਗੋਬਿੰਦ ਬੰਗਾ, ਬਲਜਿੰਦਰ ਸੁੰਮਨ, ਸੁਰਜੀਤ ਰੱਤੂ, ਹਰਨਾਮ ਦਾਸ ਬੰਗਾ, ਤਿਲਕਰਾਜ ਬੰਗਾ, ਜਸਪਾਲ ਬੰਗਾ, ਹਰਚਰਨ ਬੰਗਾ, ਕਸ਼ਮੀਰ ਬੰਗਾ, ਸੋਦਾਗਰ ਬੰਗਾ,ਜਗਨ ਨਾਥ ਬੰਗਾ,ਸਰਪੰਚ ਅਵਤਾਰ ਕੌਰ ਆਦਿ ਨੇ ਕਲਾਕਾਰਾਂ ਅਤੇ ਸੰਗਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਬਚੜਾਪੱਤੀ ਗੁਰੁਦੁਆਰਾ ਸਾਹਿਬ ਵਲੋਂ ਛਬੀਲ ਤੇ ਕੋਲਡ ਕੌਫ਼ੀ ਦੇ ਲੰਗਰ ਲਗਾਏ ਗਏ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਪ੍ਰਤਾਪ ਸਿੰਘ ਬੰਗਾ ਵਲੋਂ ਸਟੇਜ ਸੰਚਾਲਨ ਬਾਖੂਬੀ ਨਿਭਾਇਆ ਗਿਆ l
