Breaking news ਸਿਮਰਨਜੀਤ ਸਿੰਘ ਮਾਨ ਦੀ ਜਿੱਤ ਪੰਜਾਬੀਆਂ ਦਾ ਪੰਜਾਬ ਅਤੇ ਸਿੱਖੀ ਸਰੋਕਾਰਾਂ ਪ੍ਰਤੀ ਜਾਗਰੂਕ ਹੋਣ ਦੀ ਨਿਸ਼ਾਨੀ – ਸਿੱਖ ਤਾਲਮੇਲ ਕਮੇਟੀ Last updated: 2022/06/26 at 6:23 PM Munish Tokhi Share 1 Min Read SHARE ਜਲੰਧਰ ਪੰਜਾਬ ਦੈਨਿਕ ਨਿਊਜ਼ (ਅਨਿਲ ਕੁਮਾਰ) ਅੱਜ ਸੰਗਰੂਰ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਤੇ ਸਮੁੱਚੇ ਪੰਜਾਬੀਆਂ ਖ਼ਾਸ ਕਰਕੇ ਸੰਗਰੂਰ ਨਿਵਾਸੀਆਂ ਨੂੰ ਜਿੱਤ ਦੀ ਵਧਾਈ ਦਿੰਦੇ ਹੋਏ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ,ਹਰਪਾਲ ਸਿੰਘ ਚੱਢਾ,ਹਰਪ੍ਰੀਤ ਸਿੰਘ ਨੀਟੂ,ਗੁਰਵਿੰਦਰ ਸਿੰਘ ਸਿੱਧੂ,ਗੁੁਰਜੀਤ ਸਿੰਘ ਸਤਨਾਮੀਆ ਤੇ ਵਿੱਕੀ ਸਿੰਘ ਖ਼ਾਲਸਾ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਨੇ ਇਹ ਸਾਬਤ ਕਰ ਦਿੱਤਾ ਹੈ ਸਮੁੱਚੇ ਪੰਜਾਬੀਆਂ ਖ਼ਾਸ ਕਰਕੇ ਸਿੱਖ ਨੌਜਵਾਨਾਂ ਵਿੱਚ ਪੰਜਾਬ ਪ੍ਰਤੀ ਤੇ ਸਿੱਖ ਕੌਮ ਦੇ ਸਰੋਕਾਰਾਂ,ਸਿੱਖੀ ਸਿਧਾਂਤਾਂ ਪ੍ਰਤੀ ਤੇਜ਼ੀ ਨਾਲ ਆ ਰਹੀ ਜਾਗਰਤੀ ਦੀ ਨਿਸ਼ਾਨੀ ਹੈ। ਜੋ ਕਿ ਪੰਜਾਬ ਅਤੇ ਸਿੱਖ ਕੌਮ ਦੇ ਉੁਜਵਲ ਭਵਿੱਖ ਲਈ ਬਹੁਤ ਹੀ ਸਾਰਥਕ ਖਬਰ ਹੈ। ਇਸ ਚੌਣ ਨੇ ਇਹ ਵੀ ਸ਼ਪਸਟ ਕਰ ਦਿਤਾ ਹੈ ਕਿ ਪੰਜਾਬ ਪੰਥ ਦੇ ਹਿਸਾਬ ਨਾਲ ਚਲੇਗਾ ਦਿਲੀ ਦੇ ਅੰਦੇਸ਼ਾ ਤੇ ਨਹੀ। ਅਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਤੋਂ ਆਸ ਕਰਦੇ ਹਾਂ ਜਿਨਾਂ ਭਾਵਨਾਵਾਂ ਨੂੰ ਲੈ ਕੇ ਸਮੁੱਚੇ ਪੰਜਾਬੀਆਂ ਜਿਨ੍ਹਾਂ ਵਿੱਚ ਹਿੰਦੂ,ਮੁਸਲਮਾਨ, ਈਸਾਈ ਤੇ ਸਿੱਖਾਂ ਨੇ ਤੁੁਹਾਡੇ ਤੇ ਵਿਸ਼ਵਾਸ ਪ੍ਰਗਟਾਇਆ ਹੈ। ਤੁਸੀਂ ਉਨਾਂ ਭਾਵਨਾਵਾਂ ਦੀ ਤਰਜਮਾਨੀ ਕਰੋਗੇ। ਸਮੁੱਚੇ ਪੰਜਾਬੀਆਂ ਲਈ ਧਰਮ ਜਾਤ ਤੋਂ ਉੱਪਰ ਉੱਠਕੇ ਜਿਸ ਤਰ੍ਹਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੋਟਾਂ ਪਾਈਆਂ ਹਨ। ਉਹ ਪੰਜਾਬੀਆਂ ਦੀ ਸਾਂਝੀਵਾਲਤਾ ਲਈ ਵੀ ਸ਼ੁੁਭ ਸੰਦੇਸ਼ ਹੈ। TAGGED: sikhtalmailCommittee Munish Tokhi June 26, 2022 June 26, 2022 Share This Article Facebook Twitter Whatsapp Whatsapp Telegram Copy Link Print Previous Article ਸਿੱਧੂ ਮੂਸੇਵਾਲਾ ਦਾ SYL ਗੀਤ YouTube ਤੋਂ ਹਟਾਇਆ,ਇਹ ਆਇਆ ਕਾਰਨ ਸਾਹਮਣੇ ਪੜ੍ਹੋ Next Article ਜਮਸ਼ੇਰ – ਫਾਸ਼ੀ ਹਮਲਿਆਂ ਵਿਰੁੱਧ ਫਰੰਟ ਵੱਲੋਂ ਸਰਕਾਰ ਦੇ ਵਿਰੋਧ ਕੱਢਿਆ ਗਿਆ ਰੋਸ ਮਾਰਚ Leave a comment Leave a comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.