Latest News ਲਾਲੀ ਇੰਫੋਸਿਸ ਦੇ ਵਿਦਿਆਰਥੀਆਂ ਦਾ ਯੂਨੀਵਰਸਿਟੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਸ਼ਨ Last updated: 2024/08/03 at 7:50 PM MUNISH TOKHI Share 2 Min Read SHARE ਜ਼ਲੰਧਰ/ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਲਾਲੀ ਇੰਫੋਸਿਸ ਆਈ.ਟੀ. ਅਤੇ ਮੈਨੇਜਮੈਂਟ ਵਿੱਦਿਅਕ ਖੇਤਰ ਵਿਚ 1997 ਤੋਂ ਆਪਣੀਆਂ ਸੇਵਾਵਾਂ ਦੇ ਰਿਹਾ ਹੈ । ਇਹ ਸੰਸਥਾ ਕੰਪਿਊਟਰ ਪ੍ਰੋਗਰਾਮਿੰਗ, ਹਾਰਡਵੇਅਰ, ਨੈੱਟਵਰਕਿੰਗ, ਸਟੱਡੀ ਅਬਰੋਡ ਅਤੇ ਯੂ.ਜੀ.ਸੀ. ਮਾਨਿਅਤਾ ਪ੍ਰਾਪਤ ਡਿਗਰੀ ਅਤੇ ਡਿਪਲੋਮਾ ਨਾਲ ਸੰਬੰਧਿਤ ਅਦਾਰਿਆਂ ਨੂੰ ਚਲਾ ਰਹੀ ਹੈ। ਇਹ ਸੰਸਥਾ “ਆਈਟੀ ਅਤੇ ਮੈਨਜਮੈਂਟ” ਖੇਤਰ ਵਿਚ ਭਾਰਤ ਵਿੱਚੋ ਦੋ ਵਾਰ ਅਵਲ ਆ ਚੁਕੀ ਹੈ। ਲਾਲੀ ਇੰਫੋਸਿਸ ਹਰ ਸਾਲ ਵੱਖ-ਵੱਖ ਵਿਸ਼ਿਆਂ ਵਿੱਚ ਵਿਦਿਆਰਥੀਆਂ ਨੂੰ ਇੰਟਰਨਸ਼ਿਪ ਪ੍ਰਦਾਨ ਕਰਦਾ ਹੈ| ਇਸ ਦੌਰਾਨ ਵਿਦਿਆਰਥੀਆਂ ਨੂੰ ਵਿਸ਼ਿਆਂ ਦੇ ਰੁਜ਼ਗਾਰ ਨਾਲ ਸੰਬੰਧਿਤ ਪ੍ਰੈਕਟੀਕਲ ਗਿਆਨ ਵਿੱਚ ਵਾਧਾ ਕੀਤਾ ਜਾਂਦਾ ਹੈ | ਇਸ ਸੈਸ਼ਨ ਦੌਰਾਨ ਲਾਲੀ ਇੰਫੋਸਿਸ ਦੇ ਵਿਦਿਆਰਥੀ – ਦ੍ਰਿਸ਼ਟੀ ਭਾਟੀਆ “ਐਨਲੀਸਿਸ ਆਫ਼ ਸੌਲਰ ਐਨਰਜੀ ਪ੍ਰੋਡਕਸ਼ਨ” – ਮਸ਼ੀਨ ਲਰਨਿੰਗ (10 SGPA), ਅਨੁਰਾਗ ਸ਼ਾਰਧਾ “ਪ੍ਰੋਜੈਕਟ ਪੋਰਟਲ” – ਜੇਂਗੋ (10 SGPA), ਹਨੀ ਪਠਾਣੀਆਂ“ਡਿਜਿਟਲ ਡਿਟੋਕਸ ਔਰ ਡਿਸਟਰੈਸ” – ਮਸ਼ੀਨ ਲਰਨਿੰਗ (10 SGPA), ਰੌਬਰਟ ਅੰਟੋਨੀ ”ਡੂਢਲ” – ਜਾਵਾ ਪ੍ਰੋਗਰਾਮਿੰਗ -(9 SGPA) ਅਤੇ ਗੁਰਮੇਹਰ ਗਿੱਲ ”ਕੈਂਸਰ ਰਿਸ਼ਰਚ ਐਂਡ ਮੈਨੇਜਮੇੰਟ ਸਿਸਟਮ” – ਮਸ਼ੀਨ ਲਰਨਿੰਗ – (9 SGPA) ਵਿੱਚ ਸਿੱਖਿਆ ਪ੍ਰਾਪਤ ਕਰ ਆਪਣੇ 6-ਮਹੀਨੇ ਦੇ ਪ੍ਰੋਜੈਕਟ ਨੂੰ ਪੂਰਾ ਕੀਤਾ ਅਤੇ ਯੂਨੀਵਰਸਿਟੀ ਇਮਤਿਹਾਨਾਂ ਵਿੱਚ ਸ਼ਾਨਦਾਰ ਪ੍ਰਦਸ਼ਨ ਕੀਤਾ|ਇਸ ਮੌਕੇ ਲਾਲੀ ਇੰਫੋਸਿਸ ਦੇ ਐਮ.ਡੀ. ਸਰਦਾਰ ਸੁਖਵਿੰਦਰ ਸਿੰਘ ਲਾਲੀ ਨੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਸ਼ਾਨਦਾਰ ਨਤੀਜਿਆਂ ਲਈ ਵਧਾਈ ਦਿੱਤੀ ਅਤੇ ਉਹਨਾਂ ਦੇ ਆਉਣ ਵਾਲੇ ਸ਼ਾਨਦਾਰ ਭਵਿੱਖ ਲਈ ਸੁੱਭਕਾਮਨਾਵਾਂ ਦਿੱਤੀਆਂ | ਸਰਦਾਰ ਸੁਖਵਿੰਦਰ ਸਿੰਘ ਲਾਲੀ ਅਨੁਸਾਰ ਸੰਸਥਾ ਦਾ ਟੀਚਾ ਹੈ ਕਿ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਦੇਣਾ ਜਿਸ ਨਾਲ “ਨਵੀਨਤਮ ਤਕਨੀਕੀ ਗਿਆਨ” ਵਿਚ ਵਾਧਾ ਹੋਵੇ ਅਤੇ ਜਿਸ ਨਾਲ ਵਿਦਿਆਰਥੀ ਆਪਣੇ ਚੰਗੇ ਭਵਿੱਖ ਲਈ ਇਕ ਵਧੀਆ ਰੁਜਗਾਰ ਪ੍ਰਾਪਤ ਕਰ ਕੇ ਇੱਕ ਵਧੀਆ ਜਿੰਦਗੀ ਵਤੀਤ ਕਰ ਸਕਣ । TAGGED: lally infosys MUNISH TOKHI August 3, 2024 August 3, 2024 Share This Article Facebook Twitter Whatsapp Whatsapp Telegram Copy Link Print Previous Article ਗਿਆਨ ਦੀਪ ਸੇਵਾ ਸੋਸਾਇਟੀ ਪੰਜਾਬ ਵਲੋਂ ਤੀਆਂ ਦਾ ਮੇਲਾ ਅਤੇ ਐਵਾਰਡ ਸਮਾਰੋਹ ਜੇ ਕੇ ਪੈਲੇਸ ਰਾਮਾਂ ਮੰਡੀ ਵਿਖੇ ਕੱਲ-ਤ੍ਰਿਲੋਕ ਸਰਾਂ Next Article कल से शुरू होने जा रहे माँ चिंतपूर्णी मेले की तैयारी पूर्ण, इन निर्देशों का श्रद्धालुओं को करना होगा पालन,यह रास्ता होगा वन-वे, जाने Leave a comment Leave a comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.