Breaking news ਜਲੰਧਰ – DC ਜਸਪ੍ਰੀਤ ਸਿੰਘ ਵਲੋਂ ਘਾਤਕ ਚਾਇਨਾ ਡੋਰ ਤੋਂ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਕਮੇਟੀਆਂ ਦਾ ਕੀਤਾ ਗਠਨ Last updated: 2023/01/17 at 7:49 PM Munish Tokhi Share 1 Min Read SHARE ਜਲੰਧਰ (PUNJAB DAINIK NEWS ) ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਵਲੋਂ ਘਾਤਕ ਚਾਇਨਾ ਡੋਰ ਤੋਂ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਵਿੱਚ ਚਾਇਨਾ ਡੋਰ ਦੀ ਵਿਕਰੀ ਦੀ ਰੋਕਥਾਮ ਲਈ ਵਿਸ਼ੇਸ਼ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦਿਹਾਤੀ ਖੇਤਰਾਂ ਵਿੱਚ ਸਬੰਧਿਤ ਐਸ.ਡੀ.ਐਮਜ਼ ਕਮੇਟੀ ਮੈਂਬਰਾਂ ਜਿਵੇਂ ਕਿ ਡੀ.ਐਸ.ਪੀਜ਼, ਤਹਿਸੀਲਦਾਰ/ਨਾਇਬ ਤਹਿਸੀਲਦਾਰ, ਮਿਊਂਸੀਪਲ ਕੌਂਸਲ ਦੇ ਕਾਰਜਕਾਰੀ ਅਫ਼ਸਰ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਈ.ਈ./ ਐਸ.ਡੀ.ਓ. ਦੇ ਨਾਲ ਟੀਮ ਦੀ ਅਗਵਾਈ ਕਰਨਗੇ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਜੁਆਇੰਟ ਕਮਿਸ਼ਨਰ ਨਗਰ ਨਿਗਮ ਜਲੰਧਰ ਸ਼ਹਿਰੀ ਖੇਤਰ ਵਿੱਚ ਸੁਪਰਡੰਟ ਤਹਿਬਜ਼ਾਰੀ, ਸਬੰਧਿਤ ਏ.ਸੀ.ਪੀਜ਼, ਤਹਿਸੀਲਦਾਰ/ਨਾਇਬ ਤਹਿਸੀਲਦਾਰ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਈ.ਈ./ ਐਸ.ਡੀ.ਓ. ਦੇ ਨਾਲ ਟੀਮ ਦੀ ਅਗਵਾਈ ਕਰਨਗੇ। ਉਨ੍ਹਾਂ ਕਿਹਾ ਕਿ ਇਹ ਕਮੇਟੀਆਂ ਬਜ਼ਾਰਾਂ ਵਿੱਚ ਚਾਇਨਾ ਡੋਰ ਦੀ ਵਿਕਰੀ ਦੀ ਚੈਕਿੰਗ ਅਤੇ ਜੇਕਰ ਕੋਈ ਅਜਿਹੀ ਘਾਤਕ ਡੋਰ ਵੇਚਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਲਈ ਅਧਿਕਾਰਤ ਹਨ। TAGGED: Dcjalandhar Munish Tokhi January 17, 2023 January 17, 2023 Share This Article Facebook Twitter Whatsapp Whatsapp Telegram Copy Link Print Previous Article ਜਲੰਧਰ-ਕੱਲ੍ਹ 16 ਜਨਵਰੀ ਨੂੰ ਹਾਈਵੇ ਦੇ ਨਾਲ-ਨਾਲ ਹੋਵੇਗਾ ਰੇਲਵੇ ਜਾਮ Next Article बड़ी खबर BJP के अनूप गुप्ता बने चंडीगढ़ के नए मेयर, AAP के जसबीर को दी मात Leave a comment Leave a comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.