Latest News ਜਲੰਧਰ ਕੈਂਟ-ਪਿੰਡ ਬੜਿੰਗ ਵਿਖੇ ਬਣ ਰਹੀਆਂ ਦੁਕਾਨਾਂ ਦਾ ਏਟੀਪੀ ਨੇ ਰੁਕਵਾਇਆ ਕੰਮ Last updated: 2024/07/25 at 10:10 PM MUNISH TOKHI Share 3 Min Read SHARE ਜਲੰਧਰ ਕੈਂਟ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਇੱਕ ਪਾਸੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜਲੰਧਰ ਕੈਂਟ ਵਿੱਚ ਸੰਗਤ ਦਰਸ਼ਨ ਪ੍ਰੋਗਰਾਮ ਆਯੋਜਿਤ ਕਰ ਲੋਕਾਂ ਨੂੰ ਵਿਵਸਥਾ ਪ੍ਰਸ਼ਾਸਨ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਦੂਜੇ ਪਾਸੇ ਇਲਾਕੇ ਵਿੱਚ ਨਾਜਾਇਜ਼ ਉਸਾਰੀਆਂ ਅਤੇ ਨਾਜਾਇਜ਼ ਕਲੋਨੀਆਂ ਕੱਟਣ ਦੀ ਵੀ ਭਰਮਾਰ ਹੈ । ਇਹੋ ਜਿਹਾ ਹੀ ਮਾਮਲਾ ਸਾਮ੍ਹਣੇ ਆਇਆ ਹੈ ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਬੜਿੰਗ ਤੋਂ ਜਿੱਥੇ ਦੀਪ ਨਗਰ ਨੂੰ ਜਾਂਦੀ ਸੜਕ ‘ਤੇ ਇੱਕੋ ਸਮੇਂ ਬਣਾਈਆਂ ਜਾ ਰਹੀਆਂ ਛੇ ਨਾਜਾਇਜ਼ ਦੁਕਾਨਾਂ ਦਾ ਕੰਮ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਦਰਅਸਲ ਵੀਰਵਾਰ ਨੂੰ ਜਲੰਧਰ ਨਗਰ ਨਿਗਮ ਦੇ ਏ.ਟੀ.ਪੀ ਸੁਖਦੇਵ ਵਸ਼ਿਸ਼ਠ ਨੇ ਇਨ੍ਹਾਂ ਦੁਕਾਨਾਂ ‘ਚ ਚੱਲ ਰਹੇ ਨਾਜਾਇਜ਼ ਨਿਰਮਾਣ ਨੂੰ ਰੋਕ ਦਿੱਤਾ ਸੀ । ਏ.ਟੀ.ਪੀ ਵਸ਼ਿਸ਼ਟ ਨੇ ਖੁਦ ਆਪਣੇ ਹੱਥਾਂ ਨਾਲ ਲੈਂਟਰ ਲਗਾਉਣ ਲਈ ਲਗਾਈ ਸ਼ਟਰਿੰਗ ਨੂੰ ਹਟਾ ਦਿੱਤਾ ਅਤੇ ਦੁਕਾਨ ਮਾਲਕ ਨੂੰ ਨਿਗਮ ਸਾਮ੍ਹਣੇ ਪੇਸ਼ ਹੋ ਕੇ ਜਵਾਬ ਦੇਣ ਲਈ ਕਿਹਾ ਅਤੇ ਉਥੋਂ ਚਲੇ ਗਏ । ਜਿਵੇਂ ਹੀ ਏਟੀਪੀ ਮੌਕੇ ਤੋਂ ਚਲੇ ਗਏ, ਕੁਝ ਮਿੰਟਾਂ ਬਾਅਦ ਦੁਕਾਨ ਦਾ ਮਾਲਕ ਦੁਕਾਨਾਂ ਦੀ ਸ਼ਟਰਿੰਗ ਕਰਨ ਦਾ ਕੰਮ ਬਿਨਾਂ ਕਿਸੇ ਡਰ ਦੇ ਮੁੜ ਸ਼ੁਰੂ ਕਰ ਦਿੱਤਾ ਗਿਆ । ਵਰਨਣਯੋਗ ਹੈ ਕਿ ਇਸ ਤੋਂ ਇਲਾਵਾ ਇਲਾਕੇ ਵਿੱਚ ਕਈ ਨਾਜਾਇਜ਼ ਉਸਾਰੀਆਂ ਚੱਲ ਰਹੀਆਂ ਹਨ, ਜਿਸ ਬਾਰੇ ਯਾਂ ਤਾਂ ਪ੍ਰਸ਼ਾਸਨ ਨੂੰ ਕੋਈ ਜਾਣਕਾਰੀ ਨਹੀਂ ਯਾਂ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਸਭ ਹੋਣ ਦੇ ਰਿਹਾ ਹੈ ਅਤੇ ਇਹ ਸਭ ਉਸਾਰੀਆਂ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਨੱਕ ਹੇਠ ਹੋ ਰਹੀਆਂ ਹਨ । ਇਨ੍ਹਾਂ ਦੁਕਾਨਾਂ ‘ਤੇ ਕਾਰਵਾਈ ਕਰਨ ਤੋਂ ਬਾਅਦ ਜਦੋਂ ਦੁਬਾਰਾ ਕੰਮ ਸ਼ੁਰੂ ਕੀਤਾ ਗਿਆ ਤਾਂ ਮੌਕੇ ‘ਤੇ ਮੌਜੂਦ ਇਕ ਪੱਤਰਕਾਰ ਨੇ ਏ.ਟੀ.ਪੀ ਵਸ਼ਿਸ਼ਟ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦਾ ਫੋਨ ਬੰਦ ਸੀ ਅਤੇ ਜਦ ਦੇਰ ਸ਼ਾਮ ਉਨ੍ਹਾਂ ਨੂੰ ਦੁਬਾਰਾ ਫੋਨ ਕੀਤਾ ਗਿਆ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ । ਜਿਸ ਤੋਂ ਇਹ ਜਾਪਦਾ ਹੈ ਕਿ ਇਲਾਕੇ ਵਿੱਚ ਸਿਆਸੀ ਸਰਪ੍ਰਸਤੀ ਦੇ ਨਾਲ-ਨਾਲ ਨਗਰ ਨਿਗਮ ਦੀ ਮਿਲੀਭੁਗਤ ਨਾਲ ਵੀ ਨਾਜਾਇਜ਼ ਉਸਾਰੀਆਂ ਦਾ ਕੰਮ ਧੜੱਲੇ ਨਾਲ ਚੱਲ ਰਿਹਾ ਹੈ । ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਏਟੀਪੀ ਸੁਖਦੇਵ ਵਸ਼ਿਸ਼ਟ ਵੱਲੋਂ ਕੀਤੀ ਗਈ ਕਾਰਵਾਈ ਨਾਂ-ਮਾਤਰ ਹੀ ਸੀ ਕਿਉਂਕਿ ਕੰਮ ਰੁਕਵਾਉਣ ਲਈ ਏਟੀਪੀ ਮਹਿਜ਼ ਇੱਕ ਦੋ ਪਲੇਟਾਂ ਸੁੱਟ ਕੇ ਮੌਕੇ ਤੋਂ ਚਲੇ ਗਏ, ਜਦਕਿ ਉਨ੍ਹਾਂ ਵੱਲੋਂ ਕੀਤੀ ਜਾਂਦੀ ਕਾਰਵਾਈ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ ਪਰ ਇਸ ਮਾਮਲੇ ‘ਚ ਏਟੀਪੀ ਸ਼ਟਰਿੰਗ ਦੀਆਂ ਮਹਿਜ਼ ਇੱਕ ਦੋ ਪਲੇਟਾਂ ਸੁੱਟ ਕੇ ਮੌਕੇ ਤੋਂ ਚਲੇ ਗਏ ਅਤੇ ਫਿਰ ਮੋਬਾਈਲ ਸਵਿੱਚ ਔਫ ਹੋ ਗਿਆ । ਹੁਣ ਵੇਖਣਾ ਇਹ ਹੋਵੇਗਾ ਕਿ ਏਟੀਪੀ ਵੱਲੋਂ ਕੀਤੀ ਗਈ ਇਹ ਕਾਰਵਾਈ ਮਹਿਜ਼ ਸੁਰਖੀਆਂ ਵਿੱਚ ਰਹਿਣ ਲਈ ਹੈ ਯਾਂ ਏਟੀਪੀ ਇਸ ਮੁੱਦੇ ‘ਤੇ ਕੋਈ ਹੋਰ ਪੁਖਤਾ ਕਾਰਵਾਈ ਕਰਦੇ ਹਨ । ਇਸ ਸਬੰਧੀ ਜਦ ਐਮਟੀਪੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ ।ਇੱਥੇ ਦੱਸਣ ਵਾਲੀ ਗੱਲ ਇਹ ਵੀ ਹੋਵੇਗੀ ਕਿ ਬੜਿੰਗ ਦੇ ਹੀ ਇੱਕ ਆਪ ਨੇਤਾ ਵੱਲੋਂ ਇਸ ਨਜਾਇਜ਼ ਉਸਾਰੀ ਨੂੰ ਸਿਰੇ ਚਾੜਨ ਦਾ ਠੇਕਾ ਲਿਆ ਹੈ I TAGGED: Mcj MUNISH TOKHI July 25, 2024 July 25, 2024 Share This Article Facebook Twitter Whatsapp Whatsapp Telegram Copy Link Print Previous Article पोदार प्रेप जालंधर में “स्प्लिश स्प्लैश, लेट्स मेक अ मड्डी मैश” थीम के साथ मनाया गया मड डे Next Article कारगिल दिवस के रजत जयंती पर वॉर मेमोरियल पर कैडेटों द्वारा भावभीनी श्रदांजलि Leave a comment Leave a comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.