ਜਲੰਧਰ ਛਾਉਣੀ -ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ) ਜਲੰਧਰ ਛਾਉਣੀ ਦੇ ਪਿੰਡ ਕਾਦੀਆਂ ਵਾਲੀ ਵਿੱਚ ਹੋਈ ਪੰਚਾਇਤ ਚੋਣਾਂ ’ਚ ਹਾਲ ਹੀ ਵਿੱਚ ਚੁਣੇ ਗਏ ਪੰਚਾਂ ਨੂੰ ਵਧਾਈ ਦੇਣ ਲਈ ਇੱਕ ਸਾਝਾ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਵਿੱਚ ਹਰਜਾਪ ਸਿੰਘ ਸਾਂਘਾ, ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਜਲੰਧਰ ਕੈਂਟ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।ਚੋਣ ਜਿੱਤਣ ਵਾਲੇ ਪੰਚਾਂ ਜਸਬੀਰ ਕੌਰ, ਰਾਜ ਰਾਣੀ,ਨਿਰਮਲਾ,ਸਰਪੰਚ ਲਵਪ੍ਰੀਤ ਸਿੰਘ,ਗੁਰਸ਼ਰਨਜੀਤ ਸਿੰਘ ਮਾਨ, ਨਰਿੰਦਰ ਸਿੰਘ ਚਾਵਲਾ, ਕਾਲਾ ਵਾਲੀਆ, ਮੋਹਣ ਸਿੰਘ, ਸਤਨਾਮ ਸਿੰਘ, ਮੋਹਣ ਸਿੰਘ ਚਾਵਲਾ, ਰਣਜੀਤ ਸਿੰਘ, ਸੋਨੂ ਹੁੰਡਲ, ਗੋਪੀ ਧੇਸੀ, ਸੋਨੂ ਧੇਸੀ, ਅਤੇ ਵਿਜੈ ਪੰਚ ਨੇ ਵੀ ਭਾਗ ਲਿਆ I ਸਭ ਨੇ ਇੱਕਜੁੱਟ ਹੋ ਕੇ ਜਿੱਤ ਦੀ ਖੁਸ਼ੀ ਮਨਾਈ ਅਤੇ ਪਿੰਡ ਦੀ ਤਰੱਕੀ ਸੁਚੱਜੀ ਪ੍ਰਸ਼ਾਸਨਿਕ ਕਾਰਗੁਜ਼ਾਰੀ ਅਤੇ ਲੋਕ-ਸੇਵਾ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਨ ਦਾ ਵਚਨ ਦਿੱਤਾ। ਹਰਜਾਪ ਸਿੰਘ ਸੰਘਾ ਨੇ ਨਵੇਂ ਚੁਣੇ ਗਏ ਪੰਚਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ, “ਇਹ ਨਵੇਂ ਨੇਤਾ ਪਿੰਡ ਦੀ ਆਵਾਜ਼ ਬਣ ਕੇ, ਲੋਕਾਂ ਦੀ ਭਲਾਈ ਲਈ ਨਿੱਢੜਤਾ ਨਾਲ ਕੰਮ ਕਰਨਗੇ। ਅਸੀਂ ਪਿੰਡ ਦੀ ਹਰ ਲੋੜ ’ਤੇ ਖਰੇ ਉਤਰਾਂਗੇ ਅਤੇ ਵਿਕਾਸ ਦੀ ਰਫ਼ਤਾਰ ਨੂੰ ਤੇਜ਼ ਕਰਾਂਗੇ।” ਇਸ ਮੌਕੇ ਪਿੰਡ ਵਾਸੀਆਂ ਨੇ ਵੀ ਉਮੀਦ ਜਤਾਈ ਕਿ ਨਵੇਂ ਪੰਚ ਸੱਚੇ ਮਨ ਨਾਲ ਆਪਣਾ ਫ਼ਰਜ਼ ਨਿਭਾਉਣਗੇ।


