ਜਲੰਧਰ / ਰਾਮਾ ਮੰਡੀ (ਪੰਜਾਬ ਦੈਨਿਕ ਨਿਊਜ਼) ਗਰੀਬਾਂ ਤੇ ਮਜ਼ਲੂਮਾਂ ਦੇ ਰਹਿਬਰ ਹਜ਼ੂਰ ਸ਼ਹਿਨਸ਼ਾਹ ਸਰਕਾਰ ਭਗਤ ਸ਼ਾਹ ਜੀ ਕੁੱਲੀ ਵਾਲੇ ਮਸਤ ਕਲੰਦਰ ਜੀ ਦੇ ਨੂਰ ਹਜ਼ੂਰ ਸਰਕਾਰ ਤਾਰਾ ਸ਼ਾਹ ਜੀ ਦੀ 22ਵੀਂ ਸਾਲਾਨਾ ਬਰਸੀ ਪਿੰਡ ਜੈਤੇਵਾਲੀ ਵਿਖੇ ਆਪ ਜੀ ਦੇ ਦਰਬਾਰ ਕੁੱਲੀ ਵਾਲੇ ਮਸਤ ਕਲੰਦਰ ਵਿਖੇ ਗੱਦੀ ਨਸ਼ੀਨ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਦੀ ਰਹਿਨੁਮਾਈ ਹੇਠ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ । ਸਮਾਗਮ ਦੌਰਾਨ 25 ਅਕਤੂਬਰ ਦੀ ਸ਼ਾਮ ਨੂੰ 8 ਵਜੇ ਮਹਿਫਿਲ-ਏ-ਕਵਾਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬ ਦੇ ਮਸ਼ਹੂਰ ਸੂਫੀ ਗਾਇਕ ਰਮੇਸ਼ ਰੰਗੀਲਾ-ਓਂਕਾਰ ਵਾਲੀਆ ਕਵਾਲ ਅਤੇ ਸੁਪ੍ਰਸਿੱਧ ਗਾਇਕ ਕਾਸ਼ੀ ਨਾਥ ਨੇ ਆਪਣੇ ਆਪਣੇ ਅੰਦਾਜ਼ ‘ਚ ਧਾਰਮਿਕ ਸ਼ਬਦਾਂ ਨਾਲ ਬਾਬਾ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ । ਸਮਾਗਮ ਦੌਰਾਨ ਸੰਗਤ ਨੂੰ ਸੰਬੋਧਨ ਕਰਦਿਆਂ ਗੱਦੀਨਸ਼ੀਨ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਨੇ ਜਿਥੇ ਸੰਗਤ ਨੂੰ ਇਲਾਹੀ ਸ਼ਬਦਾਂ ਨਾਲ ਸਰਕਾਰ ਤਾਰਾ ਸ਼ਾਹ ਜੀ ਦੇ ਬਾਰੇ ਦੱਸਿਆ ਉਥੇ ਹੀ ਉਹਨਾਂ ਸੰਗਤ ਨੂੰ ਸਰਕਾਰ ਤਾਰਾ ਸ਼ਾਹ ਜੀ ਦੇ ਸੱਚੇ ਸੁੱਚੇ ਜੀਵਨ ਤੋਂ ਸੇਧ ਲੈਂਦੇ ਹੋਏ ਆਪਣਾ ਜੀਵਨ ਦਸਾਂ ਨੌਹਾਂ ਦੀ ਕਿਰਤ ਕਰਦੇ ਹੋਏ ਇਮਾਨਦਾਰੀ ਨਾਲ ਬਿਤਾਉਣ ਲਈ ਵੀ ਪ੍ਰੇਰਿਤ ਕੀਤਾ । ਇਸ ਦੌਰਾਨ 26 ਅਕਤੂਬਰ ਨੂੰ ਸਰਕਾਰ ਤਾਰਾ ਸ਼ਾਹ ਜੀ ਦੇ ਦਰਬਾਰ ’ਤੇ ਚਾਦਰ ਚੜ੍ਹਾਉਣ ਅਤੇ ਨਿਸ਼ਾਨ ਸਾਹਿਬ ਦੀ ਰਸਮ ਸਰਕਾਰ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਵਲੋਂ ਅਦਾ ਕੀਤੀ ਗਈ ।
ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਪਵਨ ਕੁਮਾਰ ਟੀਨੂੰ, ਸਾਬਕਾ ਸਾਂਸਦ ਸੁਸ਼ੀਲ ਕੁਮਾਰ ਰਿੰਕੂ, ਬਲਬੀਰ ਸਿੰਘ ਬਿੱਟੂ ਢਿੱਲਵਾਂ, ਅਮਰਜੀਤ ਸਿੰਘ ਅਮਰੀ, ਆਪ ਸੀਨੀਅਰ ਲੀਡਰ ਰੋਹਿਤ ਕੁਮਾਰ ਵਿੱਕੀ ਤੁਲਸੀ, ਦੀਪੂ ਤੁਲਸੀ ਅਤੇ ਏਸੀਪੀ ਅਮਰਨਾਥ ਲਿੱਦੜਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕਰਦਿਆਂ ਮਹਾਂਪੁਰਖਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ । ਇਸ ਦੌਰਾਨ ਸੰਗਤ ਲਈ ਪੈਰਾਮੈਡੀਕਲ ਸਟਾਫ ਵੈੱਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਸਾਈਮਨ ਵਿਲਸਨ ਦੇ ਸਹਿਯੋਗ ਨਾਲ ਸੱਤਿਆ ਹਸਪਤਾਲ ਦੇ ਡਾ. ਕਸ਼ਿਤਿਜ ਸ਼ਰਮਾ ਵੱਲੋਂ ਆਈਆਂ ਸੰਗਤਾਂ ਲਈ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ । ਇਸ ਦੌਰਾਨ ਬਾਹਰੋਂ ਆਈਆਂ ਸੰਗਤਾਂ ਲਈ ਵਿਸ਼ਾਲ ਭੰਡਾਰਾ ਅਤੇ ਰਹਿਣ ਸਹਿਣ ਦੀ ਸੁਵਿਧਾ ਦੇ ਪ੍ਰਬੰਧ ਵੀ ਮੁਕੰਮਲ ਢੰਗ ਨਾਲ ਕੀਤੇ ਗਏ ਸਨ । ਇਸ ਮੌਕੇ ਬਾਊ ਰਾਮ ਪ੍ਰਕਾਸ਼ ਸੁਮਨ, ਪਰਮਜੀਤ ਪਵਾਰ, ਹੀਰਾ ਸਿੰਘ, ਵਜੀਰਾ ਸਿੰਘ, ਬਲਵਿੰਦਰ ਕੁਮਾਰ ਸੁਮਨ ਪੋਲਾ (ਯੂ.ਕੇ), ਨਾਗਰ ਸਿੰਘ ਚਾਹਲ, ਗਿਆਨੀ ਗੁਰਵਿੰਦਰ ਸਿੰਘ,ਅਮਰਜੀਤ ਕੁਮਾਰ ਜੀਤਾ, ਅਸ਼ੋਕ ਸ਼ਰਮਾ, ਹੰਸਰਾਜ ਰੰਧਾਵਾ, ਹਰਜੀਤ ਸਿੰਘ ਢਿਲੋਂ, ਜਤਿੰਦਰਪਾਲ ਪਵਾਰ, ਰਾਮ ਸਰੂਪ ਪਵਾਰ, ਜਸਪਾਲ ਦਿਉਲ, ਮਾਸਟਰ ਮੰਗਤ ਰਾਮ ਪਵਾਰ, ਹਰਜਿੰਦਰ ਕੁਮਾਰ, ਪ੍ਰਸ਼ੋਤਮ ਮਹਿਮ ਰਾਜਾ, ਮਗ਼ਖਣ ਲਾਲ ਚੋਪੜਾ ਅਤੇ ਸਾਬਕਾ ਸਰਪੰਚ ਰਛਪਾਲ ਸਿੰਘ ਫੌਜੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਦਰਬਾਰ ਪਹੁੰਚ ਕੇ ਸਮਾਗਮ ਦੀ ਰੌਣਕ ਵਧਾਈ ਅਤੇ ਸਰਕਾਰ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ।