ਜਲੰਧਰ 19 ਜੁਲਾਈ (ਪੰਜਾਬ ਦੈਨਿਕ ਨਿਯੂਜ਼) ਸ਼੍ਰੀਮਤੀ ਰੇਖਾ ਖੋਸਲਾ ਦੇ ਪਤੀ ਅਤੇ ਰਾਜੇਸ਼ ਖੋਸਲਾ ਤੇ ਜਗ ਬਾਣੀ ਅਤੇ ਪੰਜਾਬ ਕੇਸਰੀ ਦੇ ਸੀਨੀਅਰ ਪੱਤਰਕਾਰ ਮਹੇਸ਼ ਖੋਸਲਾ ਦੇ ਪਿਤਾ ਸਵ. ਸ਼੍ਰੀ ਵੇਦ ਪ੍ਰਕਾਸ਼ ਖੋਸਲਾ ਦੀ ਅੰਤਿਮ ਸ਼ੋਕ ਸਭਾ ਅੱਜ ਸ਼੍ਰੀ ਹਰੀ ਮੰਦਿਰ ਪ੍ਰੀਤ ਨਗਰ ਲਾਡੋਵਾਲੀ ਰੋਡ ਵਿਖੇ ਹੋਈ, ਜਿੱਥੇ ਸ਼ਹਿਰ ਦੇ ਪਤਵੰਤਿਆਂ ਸਮੇਤ ਸੈਂਕੜੇ ਲੋਕਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।ਇਸ ਮੌਕੇ ਮੰਦਿਰ ਦੇ ਪੁਜਾਰੀ ਬਿੱਟੂ ਪੰਡਿਤ ਵੱਲੋਂ ਕਥਾ ਕੀਤੀ ਗਈ। ਸ਼੍ਰੀ ਗਰੁੜ ਪੁਰਾਣ ਦਾ ਪਾਠ ਪੰਡਿਤ ਮੋਹਨ ਸ਼ਰਮਾ ਨੇ ਕੀਤਾ ਤੇ ਪਗੜੀ ਦੀ ਰਸਮ ਪੰਡਿਤ ਰਾਮਾਨੁਜ ਮਿਸ਼ਰਾ ਨੇ ਨਿਭਾਈ । ਇਸ ਦੌਰਾਨ ‘ਪੰਜਾਬ ਕੇਸਰੀ’ ਪੱਤਰ ਸਮੂਹ ਵੱਲੋਂ ਡਾਇਰੈਕਟਰ ਸ਼੍ਰੀ ਅਭਿਜੈ ਚੋਪੜਾ ਨੇ ਮੁੱਖ ਤੌਰ ’ਤੇ ਸ਼ਿਰਕਤ ਕੀਤੀ ਤੇ ਉਨ੍ਹਾਂ ਸ਼੍ਰੀ ਵਿਜੇ ਕੁਮਾਰ ਚੋਪੜਾ, ਸ਼੍ਰੀ ਅਵਿਨਾਸ਼ ਚੋਪੜਾ ਤੇ ਸ਼੍ਰੀ ਅਮਿਤ ਚੋਪੜਾ ਵੱਲੋਂ ਖੋਸਲਾ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਕੈਪੀਟਲ ਫਾਇਨਾਂਸ ਬੈਂਕ ਦੇ ਚੇਅਰਮੈਨ ਤੇ ਸਾਬਕਾ ਕੈਬਨਿਟ ਮੰਤਰੀ ਅਮਰਜੀਤ ਸਿੰਘ ਸਮਰਾ, ਜਲੰਧਰ ਕੇਂਦਰੀ ਹਲਕੇ ਤੋਂ ਵਿਧਾਇਕ ਰਮਨ ਅਰੋੜਾ, ਉੱਘੇ ਸਮਾਜ ਸੇਵਕ ਸੁਦੇਸ਼ ਵਿਜ, ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ, ਸਾਬਕਾ ਆਈ. ਜੀ. ਓਲੰਪੀਅਨ ਸੁਰਿੰਦਰ ਸਿੰਘ ਸੋਢੀ ਅਰਜੁਨ ਐਵਾਰਡੀ, ਜਲੰਧਰ-1 ਦੇ ਸਬ ਰਜਿਸਟਰਾਰ ਗੁਰਪ੍ਰੀਤ ਸਿੰਘ, ਤਹਿਸੀਲਦਾਰ ਪ੍ਰਦੀਪ ਕੁਮਾਰ, ਤਹਿਸੀਲਦਾਰ ਪ੍ਰਵੀਨ ਕੁਮਾਰ ਛਿੱਬੜ, ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ਸੁਖਵਿੰਦਰ ਸਿੰਘ ਸੁੱਖਾ ਫੋਲੜੀਵਾਲ, ‘ਆਪ’ ਆਗੂ ਰੋਹਿਤ ਕੁਮਾਰ ਵਿੱਕੀ ਤੁਲਸੀ, ਭੁਪਿੰਦਰ ਸਿੰਘ ਹਨੀ ਭਾਟੀਆ, ਸੁਖਪ੍ਰੀਤ ਸਿੰਘ ਮਨੀ ਭਾਟੀਆ, ਸ਼ਹਿਰੀ ਜਨਰਲ ਸਕੱਤਰ ਐਡ. ਅਸ਼ੋਕ ਸਰੀਨ ਹਿੱਕੀ, ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਮੁੱਖ ਸੰਸਦੀ ਸਕੱਤਰ ਕੇ. ਡੀ. ਭੰਡਾਰੀ, ਸਾਬਕਾ ਵਿਧਾਇਕ ਰਾਜਿੰਦਰ ਬੇਰੀ, ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ, ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ, ਜਨਰਲ ਸਕੱਤਰ ਪੰਜਾਬ ਭਾਜਪਾ ਰਾਜੇਸ਼ ਬਾਗਾ, ਬਹੁਜਨ ਸਮਾਜ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਐਡ. ਬਲਵਿੰਦਰ ਕੁਮਾਰ, ਸੂਬਾ ਮੀਤ ਪ੍ਰਧਾਨ ਪੰਜਾਬ ਭਾਜਪਾ ਕਿਸਾਨ ਮੋਰਚਾ ਸਤਨਾਮ ਸਿੰਘ ਬਿੱਟਾ, ਏ. ਆਈ. ਜੀ. ਕਾਊਂਟਰ ਇੰਟੈਲੀਜੈਂਸ ਨਵਜੋਤ ਸਿੰਘ ਮਾਹਲ, ਸਮਾਜਸੇਵੀ ਮਹੇਸ਼ ਗੁਪਤਾ ਜਲੰਧਰ ਕੈਂਟ, ਐੱਸ. ਪੀ. ਹੈੱਡਕੁਆਰਟਰ ਸਰਬਜੀਤ ਸਿੰਘ ਰਾਏ, ਏ. ਸੀ. ਪੀ. ਮਾਡਲ ਟਾਊਨ ਗੁਰਮੀਤ ਸਿੰਘ ਸਿੱਧੂ, ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਰਜਿੰਦਰਪਾਲ ਸਿੰਘ ਰਾਣਾ ਰੰਧਾਵਾ, ਮਾਰਕੀਟ ਕਮੇਟੀ ਮੁਲਾਜ਼ਮ ਯੂਨੀਅਨ ਪੰਜਾਬ ਦੇ ਚੇਅਰਮੈਨ ਸੁਰਜੀਤ ਸਿੰਘ ਜੌਹਲ, ਸੀਨੀਅਰ ਕਾਂਗਰਸੀ ਆਗੂ ਸੁਰਿੰਦਰ ਚੌਧਰੀ, ਭਾਰਤੀ ਕਿਸਾਨ ਯੂਨੀਅਨ ਰਾਜਪਾਲ ਦੇ ਬੁਲਾਰੇ ਜਥੇ. ਕਸ਼ਮੀਰ ਸਿੰਘ ਜੰਡਿਆਲਾ, ਬਾਬਾ ਜਗਦੇਵ ਸਿੰਘ ਬੋਲੀਨਾ, ਪ੍ਰੋ. ਹਰਬੰਸ ਸਿੰਘ ਬੋਲੀਨਾ, ਅਕਾਲੀ ਆਗੂ ਐੱਚ. ਐੱਸ. ਵਾਲੀਆ, ਜੌਹਲ ਮਲਟੀਸਪੈਸ਼ਲਿਟੀ ਹਸਪਤਾਲ ਦੇ ਡਾਇਰੈਕਟਰ ਡਾ. ਬੀ. ਐੱਸ. ਜੌਹਲ, ਰਣਵੀਰ ਸਿੰਘ ਰਾਣਾ ਵਿਕਟੋਰੀਆ, ਸਤਲੁਜ ਟਰਾਂਸਪੋਰਟ ਕੰਪਨੀ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਸੰਧਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਰਾਏਪੁਰ, ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਜਿੰਦਰ ਗਿੱਲ, ਸੀਨੀਅਰ ਅਕਾਲੀ ਆਗੂ ਧਰਮਪਾਲ ਲੇਸੜੀਵਾਲ, ਪੰਚਾਇਤ ਸੰਮਤੀ ਜ਼ਿਲਾ ਪ੍ਰੀਸ਼ਦ ਪੈਨਸ਼ਨਰਜ਼ ਯੂਨੀਅਨ ਦੇ ਪ੍ਰਧਾਨ ਰਾਜਵਿੰਦਰ ਸਿੰਘ ਤਰਸਿੱਕਾ, ਭਾਜਪਾ ਦੇ ਅਸ਼ੀਸ਼ ਚੋਪੜਾ, ਪੁਨੀਤ ਸ਼ੁਕਲਾ, ਅਮਰਜੀਤ ਸਿੰਘ ਅਮਰੀ, ਦੀਪਕ ਸਹਿਗਲ, ਰਜਤ ਮਹਿੰਦਰੂ, ਅਰੁਣ ਖੁਰਾਣਾ, ਰੇਲਵੇ ਤੋਂ ਰਾਜਿੰਦਰ ਸਿੰਘ ਰਾਜੂ, ਰਾਕੇਸ਼ ਕੁਮਾਰ ਸ਼ਰਮਾ ਜੀ. ਆਰ. ਪੀ. ਕੇ. ਅਸ਼ੋਕ ਕੁਮਾਰ ਤੇ ਮਨਜੀਤ ਸਿੰਘ, ਟ੍ਰੈਫਿਕ ਪੁਲਸ ਤੋਂ ਸ਼ਮਸ਼ੇਰ ਸਿੰਘ, ਸੀਨੀ. ਸਿਟੀਜ਼ਨ ਕੌਂਸਲ ਜਲੰਧਰ ਦੇ ਪ੍ਰਧਾਨ ਜੋਗਿੰਦਰ ਕ੍ਰਿਸ਼ਨ ਸ਼ਰਮਾ, ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਤੋਂ ਵਿਵੇਕ ਖੰਨਾ, ਸ਼੍ਰੀ ਪਰਮ ਦੇਵਾ ਮਾਤਾ ਵੈਸ਼ਨੋ ਮੰਦਿਰ ਕਪੂਰ ਪਿੰਡ ਤੋਂ ਗਿਆਨ ਚੰਦ, ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਦੇ ਸਕੱਤਰ ਸੁਰਜੀਤ ਸਿੰਘ ਚੀਮਾ, ਬ੍ਰਿਟਿਸ਼ ਓਲੀਵੀਆ ਸਕੂਲ ਦੇ ਚੇਅਰਮੈਨ ਵਿਜੇ ਮੈਣੀ, ਚਾਣਕਿਆ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਚੰਦੀ, ਨੰਬਰਦਾਰ ਹਰਦੇਵ ਸਿੰਘ ਕਾਲਾ ਨੰਗਲ ਸ਼ਾਮਾ, ਜਗਦੀਸ਼ ਕੁਮਾਰ ਦਕੋਹਾ, ਬਲਵੀਰ ਸਿੰਘ ਬਿੱਟੂ, ਸ਼ਮਸ਼ੇਰ ਸਿੰਘ ਖਹਿਰਾ, ਬਲਰਾਜ ਠਾਕੁਰ, ਮਨਮੋਹਨ ਸਿੰਘ ਰਾਜੂ, ਜਗਜੀਤ ਸਿੰਘ ਜੀਤਾ, ਮਨਜੀਤ ਕੌਰ ਸਾਰੇ ਸਾਬਕਾ ਕੌਾਸਲਰ, ਪੰਜਾਬ ਦਲਿਤ ਮਹਾਸਭਾ ਦੇ ਚੇਅਰਮੈਨ ਰਮੇਸ਼ ਕੁਮਾਰ ਚੌਹਕਾਂ, ਰਾਕੇਸ਼ ਕੁਮਾਰ ਕਨੌਜੀਆ ਗੜ੍ਹਾ, ਰਾਜ ਕੁਮਾਰ ਰਾਜੂ, ਨਾਮਿੰਦਰ ਕੇਸਰ, ਜਿੰਦਰ ਕੇਸਰ, ਬੋਲੀਨਾ ਸਵੀਟਸ ਦੇ ਸੁਭਾਸ਼ ਬਾਠਲਾ, ਮਨੀਸ਼ ਨਰੂਲਾ, ਰਾਕੇਸ਼ ਕੁਮਾਰ, ਬੀ.ਡੀ. ਸ਼ਰਮਾ, ਅਨਿਲ ਰਾਜ ਸ਼ਰਮਾ, ਸੁਨੀਲ ਸ਼ਰਮਾ, ਸੁਰਿੰਦਰ ਸਿੰਘ ਕੈਰੋਂ, ਮਨਜੀਤ ਸਿੰਘ ਟਰਾਂਸਪੋਰਟਰ, ਗੁਰਬਚਨ ਸਿੰਘ ਮੱਕੜ, ਸ਼ੂ ਕਾਰਪੋਰੇਸ਼ਨ ਦੇ ਮਨੂ ਪਟਨੀਆ, ਇੰਟਰਨੈਸ਼ਨਲ ਕੋਚ ਹਰਮੇਸ਼ ਲਾਲ ਲਖਨਪਾਲ, ਰਵਿੰਦਰ ਕੁਮਾਰ ਸੋਨਕਰ, ਡਾ. ਓਂਕਾਰ ਸ਼ਰਮਾ, ਡਾ. ਮਨੀਸ਼ ਅਗਰਵਾਲ, ਕਮਿਸ਼ਨਰੇਟ ਅਤੇ ਦਿਹਾਤੀ ਪੁਲਸ ਦੇ ਕਈ ਸੀਨੀ. ਅਧਿਕਾਰੀ, ਰਾਜਨੀਤਕ, ਸਮਾਜਿਕ ਤੇ ਹੋਰ ਕਰਮਚਾਰੀ ਯੂਨੀਅਨਾਂ ਦੇ ਆਗੂਆਂ ਨੇ ਵੀ ਆਪਣੀ ਹਾਜ਼ਰੀ ਦਰਜ ਕਰਵਾਈ।ਮੰਚ ਦੀ ਕਾਰਵਾਈ ਵਿਜੇ ਕੁਮਾਰ ਅਰੋੜਾ ਨੇ ਸੰਭਾਲਦੇ ਹੋਏ ਸ਼੍ਰੀ ਵੇਦ ਪ੍ਰਕਾਸ਼ ਖੋਸਲਾ ਦੇ ਜੀਵਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਤੇ ਪਰਿਵਾਰ ਵੱਲੋਂ ਡਾ. ਮੁਕੇਸ਼ ਵਾਲੀਆ ਮੈਂਬਰ ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਜਲੰਧਰ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ। ਗੁ. ਤੱਲ੍ਹਣ ਸਾਹਿਬ ਦੇ ਮੈਨੇਜਰ ਹਰਪ੍ਰੀਤ ਸਿੰਘ ਤੇ ਸ਼ਹੀਦ ਬਾਬਾ ਨਿਹਾਲ ਸਿੰਘ ਚੈਰੀਟੇਬਲ ਹਸਪਤਾਲ ਦੇ ਪ੍ਰਬੰਧਕੀ ਅਧਿਕਾਰੀ ਰਿਤੂ ਚੱਢਾ ਵੀ ਹਾਜ਼ਰ ਸਨ।
