ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ/ ਅਨਿਲ ) ਅੱਜ ਤੋਂ ਤਕਰੀਬਨ ਇੱਕ ਸਾਲ ਪਹਿਲਾਂ ਕਿਸਾਨ ਅੰਦੋਲਨ ਆਰੰਭ ਹੋਇਆ ਸੀ ਇਸ ਦੌਰਾਨ ਕਿਸਾਨ ਵੀਰਾਂ ਭੈਣਾਂ ਤੇ ਸਾਡੇ ਬਜ਼ੁਰਗਾਂ ਨਾਲ ਕਿਸ ਤਰ੍ਹਾਂ ਅਣਮਨੁੱਖੀ ਵਰਤਾਰਾ ਕੀਤਾ ਗਿਆ ਸੀ ਇਹ ਕਿਸੇ ਤੋਂ ਲੁਕਿਆ ਨਹੀਂ ਹੈ ਇਸ ਦੌਰਾਨ 750 ਅੰਨਦਾਤਾ ਕਿਸਾਨਾਂ ਨੇ ਆਪਣੀਆਂ ਜਾਨਾਂ ਗਵਾਈਆਂ। ਜਿਹੜੀ ਪਾਰਟੀ ਇਸ ਸਭ ਲਈ ਜ਼ਿੰਮੇਵਾਰ ਹੈ ਅੱਜ ਉਹ ਦੁੱਧ ਧੋਤੀ ਬਣ ਕੇ ਪੰਜਾਬੀਆਂ ਵਿਚ ਆਪਣਾ ਭਰਮ ਜਾਲ ਫੈਲਾਉਣ ਲਈ ਤਿਆਰ ਹੋ ਰਹੀ ਹੈ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਸਤਪਾਲ ਸਿੰਘ ਸਿਦਕੀ ਪਰਮਿੰਦਰ ਸਿੰਘ ਦਸਮੇਸ਼ ਨਗਰ ਗੁਰਵਿੰਦਰ ਸਿੰਘ ਸਿੱਧੂ ਤੇ ਵਿੱਕੀ ਸਿੰਘ ਖ਼ਾਲਸਾ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਸਿੱਖ ਤਾਲਮੇਲ ਕਮੇਟੀ ਇੱਕ ਨਿਰੋਲ ਧਾਰਮਿਕ ਜਥੇਬੰਦੀ ਹੈ ਪਰ 750 ਕਿਸਾਨਾਂ ਦੀ ਮੌਤ ਦੀ ਜ਼ੁਮੇਵਾਰ ਪਾਰਟੀ ਨੂੰ ਪੰਜਾਬ ਵਿੱਚ ਪੈਰ ਪਸਾਰਨ ਦੀ ਕੋਸ਼ਿਸ਼ ਨੂੰ ਨਾਕਾਮਯਾਬ ਕਰਨ ਲਈ ਅਸੀਂ ਹਰ ਉਪਰਾਲਾ ਕਰਾਂਗੇ ਉਕਤ ਆਗੂਆਂ ਨੇ ਇਸ ਪਾਰਟੀ ਵਿੱਚ ਦਾਖ਼ਲਾ ਲੈ ਰਹੇ ਸਿੱਖ ਵੀਰਾਂ ਨੂੰ ਬੇਨਤੀ ਕੀਤੀ ਕਿ ਉਹ ਜਿਹੜੀ ਮਰਜ਼ੀ ਪਾਰਟੀ ਵਿੱਚ ਜਾਣ ਪਰ ਕਿਸਾਨ ਵਿਰੋਧੀ ਸਿੱਖ ਵਿਰੋਧੀ ਪੰਜਾਬ ਤੇ ਪੰਜਾਬੀਅਤ ਵਿਰੋਧੀ ਕੱਟੜਪੰਥੀ ਸੋਚ ਵਾਲੀ ਪਾਰਟੀ ਤੋਂ ਦੂਰੀ ਬਣਾ ਕੇ ਰੱਖਣ ਇਸ ਵਿੱਚ ਹੀ ਸਿੱਖਾਂ ਅਤੇ ਪੰਜਾਬ ਦਾ ਭਲਾ ਹੈ ਅਸੀਂ ਉਨ੍ਹਾਂ ਸਾਰੇ ਵੀਰਾਂ ਕੋਲ ਜਾ ਕੇ ਹੱਥ ਜੋੜ ਬੇਨਤੀ ਕਰਾਂਗੇ ਜੋ ਇਸ ਪਾਰਟੀ ਵਿੱਚ ਸ਼ਾਮਲ ਹੋਣੇ ਹਨ।





