ਧਰਮਕੋਟ (ਪੰਜਾਬ ਦੈਨਿਕ ਨਿਊਜ਼) ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੀ ਅਹਿਮ ਮੀਟਿੰਗ ਜ਼ਿਲ੍ਹਾ ਮੋਗਾ ਦੇ ਹਲਕਾ ਧਰਮ ਕੋਟ ਵਿਖੇ ਪੰਜਾਬ ਪ੍ਰਧਾਨ ਜੁਗਰਾਜ ਸਿੰਘ ਜੈਮਲ ਵਾਲਾ ਦੀ ਅਗਵਾਈ ਹੇਠ ਹੋਈ। ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਰਾਸ਼ਟਰੀ ਪ੍ਰਧਾਨ ਰਾਜਿੰਦਰ ਗਿੱਲ ਅਤੇ ਉਨ੍ਹਾਂ ਦੇ ਨਾਲ ਰਾਸ਼ਟਰੀ ਜਨਰਲ ਸਕੱਤਰ ਪਿ੍ੰਸੀਪਲ ਮੋਹਨ ਲਾਲ ਖੋਸਲਾ ਨੈਸ਼ਨਲ ਸਕੱਤਰ ਕੇ ਕੇ ਸੱਭਰਵਾਲ ਸੁਨੀਲ ਕੁਮਾਰ ਅਤੇ ਪਰਮਜੀਤ ਕੌਰ ਪ੍ਰਧਾਨ ਮਹਿਲਾ ਵਿੰਗ ਮਾਲਵਾ ਜ਼ੋਨ ਨੇ ਹਿੱਸਾ ਲਿਆ। ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਾਜਿੰਦਰ ਗਿੱਲ ਨੇ ਕਿਹਾ ਕਿ ਸਾਡੀ ਪਾਰਟੀ ਪਰਿਵਾਰ ਦੀ ਤਰ੍ਹਾਂ ਕੰਮ ਕਰਦੀ ਹੈਂ, ਹਰ ਵਰਗ ਦੇ ਭਾਈਚਾਰੇ ਨੂੰ ਨਾਲ ਲੈਕੇ ਚੱਲਣ ਵਾਲੀ ਪਾਰਟੀ ਹੈ। ਇਹ ਪਾਰਟੀ ਸਾਡੇ ਸਾਰਿਆਂ ਦੀ ਹੈ ਸਾਡੀ ਪਾਰਟੀ ਹਮੇਸ਼ਾ ਤੋਂ ਹੀ ਆਪਣੇ ਵਰਕਰਾਂ ਨਾਲ ਵਫ਼ਾਦਾਰ ਰਹੀ ਹੈ। ਵਰਕਰਾਂ ਦੀ ਮਿਹਨਤ ਵੇਖ ਕੇ ਸਮੇਂ-ਸਮੇਂ ਸਿਰ ਉਹਨਾਂ ਨੂੰ ਬਣਦਾ ਮਾਣ ਸਨਮਾਨ ਨਾਲ ਨਿਵਾਜਿਆ ਜਾਂਦਾ ਹੈ। ਅਤੇ ਉਨ੍ਹਾਂ ਨੂੰ ਤਰੱਕੀ ਦੇ ਕੇ ਸਨਮਾਨਿਤ ਵੀ ਕੀਤਾ ਜਾਂਦਾ ਹੈ। ਗਿੱਲ ਨੇ ਇਹ ਵੀ ਕਿਹਾ ਕਿ ਅੱਜ ਸਾਡੀ ਪਾਰਟੀ ਸਾਰੇ ਪੰਜਾਬ ਵਿੱਚ ਆਪਣੀਆਂ ਜੜ੍ਹਾਂ ਫੈਲਾ ਚੁੱਕੀ ਹੈ। ਮਾਝਾ ਮਾਲਵਾ ਤੇ ਦੋਆਬਾ ਵਿੱਚ ਪਾਰਟੀ ਨੇ ਆਪਣੇ ਉਮੀਦਵਾਰ ਉਤਾਰਨੇ ਸੁਰੂ ਕਰ ਦਿੱਤੇ ਨੇ। ਪੰਜਾਬ ਪ੍ਰਧਾਨ ਜੁਗਰਾਜ ਸਿੰਘ ਜੈਮਲ ਵਾਲਾ ਨੂੰ ਧਰਮ ਕੋਟ ਤੋਂ ਬੀਬੀ ਪਰਮਜੀਤ ਕੌਰ ਨੂੰ ਨਿਹਾਲ ਸਿੰਘ ਵਾਲਾ ਤੋਂ ਇਹਨਾਂ ਨੂੰ ਉਮੀਦਵਾਰ ਉਤਾਰਿਆ ਗਿਆ । ਇਸ ਤਰ੍ਹਾਂ ਵੱਖ ਵੱਖ ਹਲਕਿਆਂ ਵਿੱਚ ਉਮੀਦਵਾਰ ਉਤਾਰੇ ਜਾਣਗੇ। ਰਾਸ਼ਟਰੀ ਜਨਰਲ ਸਕੱਤਰ ਪਿ੍ੰਸੀਪਲ ਮੋਹਨ ਲਾਲ ਖੋਸਲਾ ਨੇ ਕਿਹਾ ਕਿ ਸਾਡੀ ਪਾਰਟੀ ਨਵੀ ਲਹਿਰ ਲੈ ਕੇ ਆਵੇਗੀ। ਅਸੀਂ ਜੰਗ ਪੀੜੀ ਨੂੰ ਅੱਗੇ ਲੈ ਕੇ ਆਵਾਗੇ। ਆਉਣ ਵਾਲੇ ਸਮੇਂ ਵਿੱਚ ਇਹਨਾਂ ਨੇ ਹੀ ਪੰਜਾਬ ਨੂੰ ਲੈ ਕੇ ਤੁਰਨਾ ਹੈ। ਰਾਸ਼ਟਰੀ ਸਕੱਤਰ ਕੇ ਕੇ ਸੱਭਰਵਾਲ ਨੇ ਕਿਹਾ ਕਿ ਸਾਨੂੰ ਨਵੀ ਪੀੜ੍ਹੀ ਨੂੰ ਹੁਣ ਮੌਕਾ ਦੇਣਾ ਚਾਹੀਦਾ ਹੈ। ਜੁਗਰਾਜ ਸਿੰਘ ਜੈਮਲ ਵਾਲਾ ਨੇ ਕਿਹਾ ਕਿ ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਨੇ ਮੈਨੂੰ ਮਾਣ ਬਖਸ਼ਿਆ ਹੈ।
