Breaking news ਰਾਧਾ ਸਵਾਮੀ ਸਤਿਸੰਗ ਡੇਰਾ ਬਿਆਸ ਦੀ ਸੰਗਤ ਦੇ ਲਈ ਚੰਗੀ ਖ਼ਬਰ Last updated: 2022/06/18 at 4:05 PM Munish Tokhi Share 1 Min Read SHARE ਬਿਆਸ (ਪੰਜਾਬ ਦੈਨਿਕ ਨਿਊਜ਼) ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੀ ਸੰਗਤ ਲਈ ਖੁਸ਼ੀ ਭਰੀ ਖ਼ਬਰ ਹੈ ਕਿ ਡੇਰਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦੀ ਸਿਹਤ ਵਿਚ ਹੁਣ ਕਾਫੀ ਸੁਧਾਰ ਹੈ। ਸੂਤਰਾਂ ਦੇ ਮੁਤਾਬਕ ਉਹਨਾਂ ਦੇ ਸਾਰੇ ਟੈਸਟ ਨਾਰਮਲ ਆਏ ਹਨ ਅਤੇ ਡਾਕਟਰਾਂ ਨੇ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਵੀ ਦੇ ਦਿੱਤੀ ਹੈ। ਉਹ ਹੁਣ ਸਿੰਗਾਪੁਰ ਵਿਚ ਸਥਿਤ ਆਪਣੀ ਰਿਹਾਇਸ਼ ਉਤੇ ਆਰਾਮ ਫਰਮਾ ਰਹੇ ਹਨ ਅਤੇ ਜਲਦ ਹੀ ਉਹਨਾਂ ਦੇ ਭਾਰਤ ਪਰਤਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਬੀਤੇ ਮਹੀਨੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਜੀ ਦੀ ਛਾਤੀ ਵਿਚ ਇਨਫੈਕਸ਼ਨ ਦੀ ਸਮੱਸਿਆ ਹੋ ਗਈ ਸੀ। ਮਈ ਮਹੀਨੇ ਦੇ ਆਖ਼ਰੀ ਭੰਡਾਰੇ ਤੋਂ ਬਾਅਦ ਉਹ ਇਲਾਜ ਲਈ ਤੁਰੰਤ ਸਿੰਗਾਪੁਰ ਰਵਾਨਾ ਹੋ ਗਏ ਸਨ। ਉੱਥੇ ਇਲਾਜ ਕਰ ਰਹੇ ਡਾਕਟਰਾਂ ਨੇ ਉਹਨਾਂ ਨੂੰ ਲੰਮਾ ਆਰਾਮ ਕਰਨ ਦੀ ਸਲਾਹ ਦਿੱਤੀ। ਇਸੇ ਕਾਰਨ ਬਾਬਾ ਜੀ ਦੇ ਡੇਰਾ ਬਿਆਸ ਅਤੇ ਦੇਸ਼-ਵਿਦੇਸ਼ ਵਿਚ ਨਿਰਧਾਰਿਤ ਸਤਿਸੰਗ ਪ੍ਰੋਗਰਾਮ ਨਵੰਬਰ ਮਹੀਨੇ ਤੱਕ ਰੱਦ ਕਰ ਦਿੱਤੇ ਗਏ ਹਨ। TAGGED: Radha swamidera beas Munish Tokhi June 18, 2022 June 18, 2022 Share This Article Facebook Twitter Whatsapp Whatsapp Telegram Copy Link Print Previous Article बड़ी खबर – काबुल में सिख गुरुद्वारा कार्ते परवान पर फिर भीषण हमला, कई लोगों की मौत, विस्फोट से दहशत देखें Next Article Mostbet APK скачать на Android 202 Leave a comment Leave a comment Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment.